ਭੁਵਨੇਸ਼ਵਰ, 25 ਮਾਰਚ (ਪੀ.ਟੀ.ਆਈ.)-ਪੰਜਾਬ ਦੇ ਦÏੜਾਕ ਗੁਰਿੰਦਰਵੀਰ ਸਿੰਘ ਨੇ ਰਾਸ਼ਟਰੀ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਆਖਰੀ ਦਿਨ ਰਿਕਾਰਡ ਸਮੇਂ ਨਾਲ ਪੁਰਸ਼ਾਂ ਦੀ 60 ਮੀਟਰ ਦÏੜ ਵਿਚ ਸੋਨ ਤਗਮਾ ਜਿੱਤਿਆ | ਇਸ ਈਵੈਂਟ ਵਿਚ ਜਿੱਤ ਦੇ ਮਜ਼ਬੂਤ ਦਾਅਵੇਦਾਰ ਅਨੀਮੇਸ਼ ਕੁਜੂਰ ਨੂੰ ਫਾਈਨਲ 'ਚ ਅਯੋਗ ਕਰਾਰ ਦਿੱਤਾ ਗਿਆ | 2 ਦਿਨਾਂ ਚੈਂਪੀਅਨਸ਼ਿਪ ਪੁਰਸ਼ਾਂ ਦੀ 60 ਮੀਟਰ ਦÏੜ ਦੇ ਨਾਲ ਸਮਾਪਤ ਹੋਈ, ਜਿਸ 'ਚ ਗੁਰਿੰਦਰਵੀਰ ਰਿਲਾਇੰਸ ਫਾਊਾਡੇਸ਼ਨ ਦੀ ਨੁਮਾਇੰਦਗੀ ਕਰਦੇ ਹੋਏ ਸਭ ਤੋਂ ਤੇਜ਼ ਦÏੜਾਕ ਵਜੋਂ ਉਭਰਿਆ¢ 25 ਸਾਲਾ ਗੁਰਿੰਦਰਵੀਰ ਨੇ 6.60 ਸਕਿੰਟ ਦਾ ਸਮਾਂ ਕੱਢਿਆ, ਜਿਸ ਨੇ 2018 'ਚ ਤਾਮਿਲਨਾਡੂ ਦੇ ਏਲਾਕੀਆ ਦਾਸਨ ਦੁਆਰਾ ਬਣਾਏ ਗਏ 6.67 ਸਕਿੰਟ ਦੇ ਇਨਡੋਰ ਰਾਸ਼ਟਰੀ ਰਿਕਾਰਡ ਨੂੰ ਪਛਾੜ ਦਿੱਤਾ | ਹਾਲਾਂਕਿ, ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐਫ.ਆਈ.) ਅਧਿਕਾਰਤ ਤÏਰ 'ਤੇ ਇਨਡੋਰ ਰਾਸ਼ਟਰੀ ਰਿਕਾਰਡਾਂ ਦੀ ਸੂਚੀ ਨਹੀਂ ਰੱਖਦਾ ਹੈ | ਦੌੜ ਸ਼ੁਰੂ ਹੋਣ ਤੋਂ ਪਹਿਲਾਂ ਸਥਾਨਕ ਦੌੜਾਕ ਅਨੀਮੇਸ਼ ਕੁਜੂਰ ਨੂੰ ਟਰੈਕ ਛੱਡਦੇ ਸਮੇਂ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਦੇਖਿਆ ਗਿਆ | ਜਿਸ ਕਾਰਨ ਉਸਨੂੰ ਆਯੋਗ ਕਰਾਰ ਦੇ ਦਿੱਤਾ ਗਿਆ |
ਗੁਰਿੰਦਰਵੀਰ ਨੇ ਇਤਿਹਾਸ ਰਚਦੇ ਹੋਏ ਜਿੱਤਿਆ ਸੋਨ ਤਗ਼ਮਾ <br/>
ਅਜੀਤ ਡੈਸਕ
26-03-2026