22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਭਾਰਤ ਵਲੋਂ ਟੀ-20 ’ਚ ਹੁਣ ਤੱਕ ਦਾ ਸਭ ਤੋਂ ਵੱਡਾ ਟੀਚਾ ਫ਼ਤਹਿ

ਕ੍ਰਾਈਸਟਚਰਚ, 22 ਅਕਤੂਬਰ (ਪੀ. ਟੀ.

ਮੈਚ ਦੌਰਾਨ ਬੱਲੇਬਾਜ਼ੀ ਕਰਦਾ ਹੋਇਆ ਨਮਨ ਧੀਰ। 23-10-2026
ਕ੍ਰਾਈਸਟਚਰਚ, 22 ਅਕਤੂਬਰ (ਪੀ. ਟੀ. ਆਈ.)-ਕ੍ਰਾਈਸਟਚਰਚ ਦੇ ਹੈਗਲੇ ਓਵਲ ਵਿਖੇ ਖੇਡੇ ਗਏ ‘ਹਾਈ ਸਕੋਰਿੰਗ’ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਨਮਨ ਧੀਰ ਦੀਆਂ 15 ਗੇਂਦਾਂ ’ਤੇ ਬਣਾਈਆਂ 42 ਦੌੜਾਂ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਭਾਰਤ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਸਫਲ ਟੀਚਾ (ਰਨ-ਚੇਜ) ਫ਼ਤਹਿ ਕਰਦਿਆਂ 5 ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। 226 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਾਂ ਸੰਜੂ ਸੈਮਸਨ (ਦੌੜਾਂ: 67, ਗੇਂਦਾਂ: 33, ਚੌਕੇ: 8, ਛੱਕੇ: 4) ਅਤੇ ਅਭਿਸ਼ੇਕ ਸ਼ਰਮਾ (ਦੌੜਾਂ: 29, ਗੇਂਦਾਂ: 12, ਚੌਕੇ: 2, ਛੱਕੇ: 3) ਨੇ ਪਹਿਲੇ 6 ਓਵਰਾਂ ਵਿਚ 94 ਦੌੜਾਂ ਜੋੜ ਕੇ ਭਾਰਤ ਨੂੰ ਇਕ ਸ਼ਾਨਦਾਰ ਸ਼ੁਰੂਆਤ ਦਿਵਾਈ। ਹਾਲਾਂਕਿ, ਫੀਲਡਿੰਗ ਪਾਬੰਦੀਆਂ ਹਟਣ ਤੋਂ ਬਾਅਦ ਨਿਊਜ਼ੀਲੈਂਡ ਨੇ ਮੈਚ ’ਚ ਵਾਪਸੀ ਕਰਦਿਆਂ ਦੋਵਾਂ ਸਲਾਮੀ ਬੱਲੇਬਾਜ਼ਾਂ ਦੇ ਨਾਲ-ਨਾਲ ਤਿਲਕ ਵਰਮਾ ਅਤੇ ਈਸ਼ਾਨ ਕਿਸ਼ਨ ਨੂੰ ਵੀ ਜਲਦੀ-ਜਲਦੀ ਆਊਟ ਕਰ ਦਿੱਤਾ। ਮੇਜ਼ਬਾਨ ਟੀਮ ਨੇ ਵਿਚਕਾਰਲੇ ਓਵਰਾਂ ਵਿਚ ਖੇਡ ‘ਤੇ ਕਾਬੂ ਬਣਾਈ ਰੱਖਿਆ ਅਤੇ ਦੌੜਾਂ ਦੀ ਰਫ਼ਤਾਰ ’ਤੇ ਲਗਾਮ ਲਗਾ ਦਿੱਤੀ। ਸ਼੍ਰੇਅਸ ਅਈਅਰ (ਦੌੜਾਂ: 42, ਗੇਂਦਾਂ: 28, ਚੌਕੇ: 1, ਛੱਕੇ: 2) ਅਤੇ ਅਕਸ਼ਰ ਪਟੇਲ ਨੇ 45 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਮੁਕਾਬਲੇ ਵਿਚ ਬਣਾਈ ਰੱਖਿਆ ਪਰ 15ਵੇਂ ਓਵਰ ਵਿਚ ਅਕਸ਼ਰ ਪਟੇਲ ਦੇ ਆਊਟ ਹੋਣ ਤੋਂ ਬਾਅਦ ਭਾਰਤ ਨੂੰ ਆਖਰੀ 4 ਓਵਰਾਂ ਵਿਚ 46 ਦੌੜਾਂ ਦੀ ਜ਼ਰੂਰਤ ਸੀ। 7ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਨਮਨ ਨੇ ਸ਼ਾਨਦਾਰ ਅੰਦਾਜ਼ ਵਿਚ ‘ਫਿਨਿਸ਼ਰ’ (ਮੈਚ ਖਤਮ ਕਰਨ ਵਾਲੇ ਖਿਡਾਰੀ) ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਕਈ ਜ਼ਬਰਦਸਤ ਸ਼ਾਟ ਲਗਾਏ ਅਤੇ ਭਾਰਤ ਨੂੰ ਦੋ ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਿਵਾ ਦਿੱਤੀ। ਇਸ ਤੋਂ ਪਹਿਲਾਂ, ਗਲੇਨ ਫਿਲਿਪਸ ਦੀਆਂ 40 ਗੇਂਦਾਂ ’ਤੇ ਅਜੇਤੂ 82 ਦੌੜਾਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ 225 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਭਾਰਤ ਨੇ ਇਸ ਤੋਂ ਪਹਿਲਾਂ ਇਸੇ ਸਾਲ ਹੀ ਨਿਊਜ਼ੀਲੈਂਡ ਖ਼ਿਲਾਫ਼ ਰਾਏਪੁਰ ’ਚ 209 ਦੌੜਾਂ, ਜਦੋਂਕਿ 2023 ’ਚ ਆਸਟ੍ਰੇਲੀਆ ਖ਼ਿਲਾਫ਼ ਵੀ 209 ਦੌੜਾਂ ਦਾ ਟੀਚਾ ਸਫ਼ਲਤਾਪੂਰਵਕ ਹਾਸਿਲ ਕੀਤਾ ਸੀ।
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਸ਼ੀਤਲ ਦੇਵੀ ਨੇ ਜਿੱਤੇ 2 ਸੋਨ ਤਗਮੇ ਅਗਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ : ਰਿਕਾਰਡ 8 ਵੀਂ ਵਾਰ ਟੂਰਨਾਮੈਂਟ ’ ਚ ਉਤਰਨਗੇ ਮਨਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।