08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਜਿੱਤ ਦਾ ਜਸ਼ਨ ਪਿਆ ਮਹਿੰਗਾ ਅਰਜਨਟੀਨਾ ਖ਼ਿਲਾਫ਼ ਫੀਫਾ ਨੇ ਜਾਂਚ ਕੀਤੀ ਤੇਜ਼

ਅਜੀਤ ਡੈਸਕ 18-07-2026
ਨਿਊਯਾਰਕ, 17 ਜੁਲਾਈ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ’ਚ ਇੰਗਲੈਂਡ ਨੂੰ 2-1 ਨਾਲ ਹਰਾਉਣ ਤੋਂ ਬਾਅਦ ਅਰਜਨਟੀਨਾ ਦੀ ਟੀਮ ਵੱਲੋਂ ਮੈਦਾਨ ’ਚ ਲਹਿਰਾਇਆ ਗਿਆ ਬੈਨਰ ਹੁਣ ਉਸ ਦੇ ਗਲੇ ਦੀ ਹੱਡੀ ਬਣ ਗਿਆ ਹੈ। ਜਿੱਤ ਦੇ ਜਸ਼ਨ ਦੌਰਾਨ ਕੀਤਾ ਗਿਆ ਇਹ ਕਦਮ ਹੁਣ ਅੰਤਰਰਾਸ਼ਟਰੀ ਵਿਵਾਦ ’ਚ ਤਬਦੀਲ ਹੋ ਗਿਆ ਹੈ ਤੇ ਫੀਫਾ ਨੇ ਅਧਿਕਾਰਕ ਤੌਰ ’ਤੇ ਅਨੁਸ਼ਾਸਨਕ ਜਾਂਚ ਸ਼ੁਰੂ ਕਰ ਦਿੱਤੀ ਹੈ। ਫੀਫਾ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਸੁਤੰਤਰ ਅਨੁਸ਼ਾਸਨ ਕਮੇਟੀ ਮੈਚ ਰਿਪੋਰਟਾਂ, ਵੀਡੀਓ ਤੇ ਹੋਰ ਸਬੂਤਾਂ ਦੀ ਸਮੀਖਿਆ ਕਰ ਰਹੀ ਹੈ। ਅਰਜਨਟੀਨਾ ਫੁੱਟਬਾਲ ਐਸੋਸੀਏਸ਼ਨ ਨੂੰ ਨੋਟਿਸ ਜਾਰੀ ਕਰਕੇ ਉਸ ਦਾ ਸਪੱਸ਼ਟੀਕਰਨ ਮੰਗਿਆ ਗਿਆ ਹੈ। ਜਾਂਚ ਤੋਂ ਬਾਅਦ ਫੀਫਾ ਅਨੁਸ਼ਾਸਨਕ ਕੋਡ ਅਨੁਸਾਰ ਅਗਲਾ ਫ਼ੈਸਲਾ ਲਿਆ ਜਾਵੇਗਾ। ਇਹ ਵਿਵਾਦ ਉਸ ਵੇਲੇ ਭੜਕਿਆ ਜਦੋਂ ਲਿਓਨਲ ਮੈਸੀ ਦੀ ਅਗਵਾਈ ਹੇਠ ਅਰਜਨਟੀਨਾ ਨੇ ਇੰਗਲੈਂਡ ਨੂੰ ਹਰਾਕੇ ਫਾਈਨਲ ’ਚ ਜਗ੍ਹਾ ਬਣਾਈ। ਮੈਚ ਤੋਂ ਬਾਅਦ ਜਿਓਵਾਨੀ ਲੋ ਸੈਲਸੋ, ਲਿਸਾਂਦਰੋ ਮਾਰਟੀਨੇਜ਼, ਨਿਕੋਲਸ ਓਟਾਮੈਂਡੀ ਅਤੇ ਹੋਰ ਖਿਡਾਰੀਆਂ ਨੇ ਫਾਕਲੈਂਡ ਟਾਪੂਆਂ ’ਤੇ ਅਰਜਨਟੀਨਾ ਦੇ ਦਾਅਵੇ ਵਾਲਾ ਬੈਨਰ ਮੈਦਾਨ ’ਚ ਲਹਿਰਾਇਆ। ਫਾਕਲੈਂਡ, ਜਿਨ੍ਹਾਂ ਨੂੰ ਅਰਜਨਟੀਨਾ “ਮਾਲਵੀਨਾਸ” ਕਹਿੰਦਾ ਹੈ, ਅੱਜ ਵੀ ਬ੍ਰਿਟੇਨ ਤੇ ਅਰਜਨਟੀਨਾ ਵਿਚਾਲੇ ਸਰਬਭੌਮਤਾ ਦੇ ਵਿਵਾਦ ਦਾ ਕੇਂਦਰ ਹਨ।
ਪਿਛਲੀ ਖ਼ਬਰ ਫਾਈਨਲ ਲਈ ਮੈਚ ਰੈਫਰੀ ਦਾ ਐਲਾਨ ਅਗਲੀ ਖ਼ਬਰ ਆਯੁਸ਼ਮਾਨ ਆਰੋਗਿਆ ਮੰਦਰਾਂ ਅਤੇ ਟੀ.ਬੀ. ਮੁਕਤ ਭਾਰਤ ਦਾ ਜ਼ਿਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।