ਜਲ਼ੰਧਰ , 16 ਜੁਲਾਈ (ਡਾ. ਜਤਿੰਦਰ ਸਾਬੀ) ਜਿਵੇਂ-ਜਿਵੇਂ ਫੀਫਾ ਵਿਸ਼ਵ ਕੱਪ 2026 ਆਪਣੇ ਅੰਤਿਮ ਪੜਾਅ ਵੱਲ ਵੱਧ ਰਿਹਾ ਹੈ, ਉਸੇ ਤਰ੍ਹਾਂ ਟੂਰਨਾਮੈਂਟ ਦੇ ਸਭ ਤੋਂ ਵੱਕਾਰੀ ਵਿਅਕਤੀਗਤ ਸਨਮਾਨ ‘ਗੋਲਡਨ ਬੂਟ’ ਦੀ ਦੌੜ ਵੀ ਰੋਮਾਂਚਕ ਹੁੰਦੀ ਜਾ ਰਹੀ ਹੈ। ਇਸ ਵੇਲੇ ਦੋ ਵਿਸ਼ਵ ਪੱਧਰੀ ਸੁਪਰਸਟਾਰ-ਲਿਓਨੇਲ ਮੈਸੀ ਅਤੇ ਕਿਲੀਅਨ ਐਮਬਾਪੇ ਇਸ ਸਨਮਾਨ ਲਈ ਆਹਮੋ-ਸਾਹਮਣੇ ਹਨ। ਮੈਸੀ ਦੀ ਅਗਵਾਈ ਵਿਚ ਅਰਜਨਟੀਨਾ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚ ਚੁੱਕੀ ਹੈ, ਜਦਕਿ ਐਮਬਾਪੇ ਦੀ ਫਰਾਂਸ ਤੀਜੇ ਸਥਾਨ ਲਈ ਮੈਚ ਖੇਡੇਗੀ। ਫਰਾਂਸ ਭਾਵੇਂ ਫਾਈਨਲ ਤੋਂ ਬਾਹਰ ਹੋ ਚੁੱਕੀ ਹੈ, ਪਰ ਐਮਬਾਪੇ ਕੋਲ ਤੀਜੇ ਸਥਾਨ ਦੇ ਮੈਚ ਵਿਚ ਆਪਣੀ ਗੋਲ ਗਿਣਤੀ ਵਧਾਉਣ ਦਾ ਮੌਕਾ ਹੈ। ਜੇ ਉਹ ਇੰਗਲੈਂਡ ਖ਼ਿਲਾਫ਼ ਇਕ ਜਾਂ ਵੱਧ ਗੋਲ ਕਰਦੇ ਹਨ ਤਾਂ ਗੋਲਡਨ ਬੂਟ ਦੀ ਦੌੜ ਆਖ਼ਰੀ ਪਲ ਤੱਕ ਦਿਲਚਸਪ ਰਹੇਗੀ। ਭਾਵੇਂ ਫੀਫਾ ਇਸ ਸਨਮਾਨ ਨਾਲ ਕੋਈ ਨਕਦ ਇਨਾਮ ਨਹੀਂ ਦਿੰਦੀ, ਪਰ ਇਹ ਫੁੱਟਬਾਲ ਦੀ ਦੁਨੀਆ ਦਾ ਸਭ ਤੋਂ ਮਾਣਯੋਗ ਵਿਅਕਤੀਗਤ ਪੁਰਸਕਾਰ ਮੰਨਿਆ ਜਾਂਦਾ ਹੈ। ਇਹ ਵਿਸ਼ੇਸ਼ ਟਰਾਫ਼ੀ ਪਿੱਤਲ ਅਤੇ ਹੋਰ ਧਾਤਾਂ ਨਾਲ ਤਿਆਰ ਕੀਤੀ ਜਾਂਦੀ ਹੈ ਅਤੇ ਇਸ ’ਤੇ ਸੋਨੇ ਦੀ ਪਰਤ ਚੜ੍ਹਾਈ ਜਾਂਦੀ ਹੈ। ਅੰਦਾਜ਼ਨ ਇਸ ਦੀ ਕੀਮਤ ਭਾਰਤੀ ਮੁਦਰਾ ਵਿਚ 3.25 ਕਰੋੜ ਤੋਂ 4.25 ਕਰੋੜ ਰੁਪਏ ਦੇ ਵਿਚਕਾਰ ਮੰਨੀ ਜਾਂਦੀ ਹੈ।
ਗੋਲਡਨ ਬੂਟ ਦੀ ਮਹਾਂਜੰਗ ਮੈਸੀ ਜਾਂ ਐਮਬਾਪੇ
ਅਜੀਤ ਡੈਸਕ
17-07-2026