12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਕੋਲਕਾਤਾ-ਮੁੰਬਈ ਉਡਾਣ ਨੂੰ ਅਗਵਾ ਕਰਨ ਦੀ ਧਮਕੀ

ਕੋਲਕਾਤਾ, 11 ਨਵੰਬਰ (ਪੀ.ਟੀ.ਆਈ)-ਏਅਰ ਇੰਡੀਆ ਦੀ ਕੋਲਕਾਤਾ ਤੋਂ ਮੁੰਬਈ ਜਾ ਰਹੀ ਉਡਾਣ ਨੂੰ ਬੁੱਧਵਾਰ ਸਵੇਰੇ ਅਗਵਾ ਕਰਨ ਦੀ ਧਮਕੀ ਮਿਲੀ। ਜਿਸ ਕਾਰਨ ਹਵਾਈ ਅੱਡੇ ’ਤੇ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਗਿਆ। ਜਹਾਜ਼ ਦੇ ਪਖਾਨੇ ’ਚੋਂ ਧਮਕੀ ਭਰੀ ਪਰਚੀ ਮਿਲੀ ਸੀ। ਇਸ ਮਗਰੋਂ ਚਾਲਕ ਦਲ ਨੇ ਤੁਰੰਤ ਪਾਇਲਟ ਨੂੰ ...

ਅਜੀਤ ਡੈਸਕ 12-11-2026

ਕੋਲਕਾਤਾ, 11 ਨਵੰਬਰ (ਪੀ.ਟੀ.ਆਈ)-ਏਅਰ ਇੰਡੀਆ ਦੀ ਕੋਲਕਾਤਾ ਤੋਂ ਮੁੰਬਈ ਜਾ ਰਹੀ ਉਡਾਣ ਨੂੰ ਬੁੱਧਵਾਰ ਸਵੇਰੇ ਅਗਵਾ ਕਰਨ ਦੀ ਧਮਕੀ ਮਿਲੀ। ਜਿਸ ਕਾਰਨ ਹਵਾਈ ਅੱਡੇ ’ਤੇ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਗਿਆ। ਜਹਾਜ਼ ਦੇ ਪਖਾਨੇ ’ਚੋਂ ਧਮਕੀ ਭਰੀ ਪਰਚੀ ਮਿਲੀ ਸੀ।

ਇਸ ਮਗਰੋਂ ਚਾਲਕ ਦਲ ਨੇ ਤੁਰੰਤ ਪਾਇਲਟ ਨੂੰ ਸੂਚਿਤ ਕੀਤਾ ਅਤੇ ਪਾਇਲਟ ਨੇ ਹਵਾਈ ਆਵਾਜਾਈ ਕੰਟਰੋਲ (ਏ.ਟੀ.ਸੀ) ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਜਹਾਜ਼ ਨੂੰ ਸੁਰੱਖਿਆ ਜਾਂਚ ਲਈ ਹਵਾਈ ਅੱਡੇ ਦੇ ਵੱਖਰੇ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ।

ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਜਹਾਜ਼ ਦੀ ਤਲਾਸ਼ੀ ਲਈ ਗਈ। ਇਹ ਉਡਾਣ ਕੋਲਕਾਤਾ ਤੋਂ ਮੁੰਬਈ ਜਾ ਰਹੀ ਸੀ। ਜਹਾਜ਼ ਵਿਚ 93 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ।

ਪਿਛਲੀ ਖ਼ਬਰ ਭਾਰਤ ਵਲੋਂ ਲਿਥੀਅਮ-ਆਇਨ ਬੈਟਰੀਆਂ ਦੇ ‘ਬਲੈਕ ਮਾਸ’ ਦੀ ਬਰਾਮਦਗੀ ’ਤੇ ਪਾਬੰਦੀ ਅਗਲੀ ਖ਼ਬਰ ਕਸ਼ਮੀਰ ’ਚ ਹਲਕੀ ਬਰਫ਼ਬਾਰੀ