08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਜੇ ਸ਼ੰਕਰ ਨੇ ਘਰੇਲੂ ਕ੍ਰਿਕਟ ਤੇ ਆਈ.ਪੀ.ਐਲ. ਤੋਂ ਲਿਆ ਸੰਨਿਆਸ

ਅਜੀਤ ਡੈਸਕ 23-05-2026

ਨਵੀਂ ਦਿੱਲੀ, 22 ਮਈ (ਪੀ.ਟੀ.ਆਈ.)-ਭਾਰਤੀ ਆਲਰਾਊਾਡਰ ਵਿਜੇ ਸ਼ੰਕਰ ਨੇ ਘਰੇਲੂ ਕ੍ਰਿਕਟ ਤੇ ਆਈ.ਪੀ.ਐਲ. ਤੋਂ ਸੰਨਿਆਸ ਲੈਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਕ੍ਰਿਕਟ ਖੇਡਣਾ ਜਾਰੀ ਰੱਖਣ ਲਈ ਨਵੇਂ ਮੌਕਿਆਂ ਦੀ ਭਾਲ ਕਰੇਗਾ | ਤਾਮਿਲਨਾਡੂ ਦੇ 35 ਸਾਲਾ ਸ਼ੰਕਰ ਨੇ 2025-26 ਸੀਜ਼ਨ ਦੌਰਾਨ ਤਿ੍ਪੁਰਾ ਟੀਮ ਦੀ ਨੁਮਾਇੰਦਗੀ ਕੀਤੀ | ਉਸਨੇ 2018 ਅਤੇ 2019 ਦੇ ਵਿਚਕਾਰ ਭਾਰਤ ਲਈ 12 ਇਕ ਰੋਜ਼ਾ ਅਤੇ 9 ਟੀ-20 ਮੈਚ ਖੇਡੇ | ਤਾਮਿਲਨਾਡੂ ਦੇ ਰਹਿਣ ਵਾਲੇ ਵਿਜੇ ਨੇ 10 ਸਾਲ ਦੀ ਉਮਰ 'ਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ | ਉਸਨੇ ਆਪਣਾ ਜ਼ਿਆਦਾਤਰ ਕ੍ਰਿਕਟ ਤਾਮਿਲਨਾਡੂ ਲਈ ਖੇਡਿਆ, ਅੰਡਰ-13 ਪੱਧਰ ਤੋਂ ਲੈ ਕੇ ਸੀਨੀਅਰ ਟੀਮ ਤੱਕ | ਉਸਨੇ 77 ਫਸਟ-ਕਲਾਸ ਮੈਚਾਂ ਵਿਚ 4,253 ਦÏੜਾਂ ਬਣਾਈਆਂ ਤੇ 43 ਵਿਕਟਾਂ ਲਈਆਂ¢ ਲਿਸਟ 'ਏ' ਕ੍ਰਿਕਟ ਵਿਚ, ਉਸਨੇ 112 ਮੈਚਾਂ ਵਿੱਚ 2,790 ਦÏੜਾਂ ਬਣਾਈਆਂ ਤੇ 73 ਵਿਕਟਾਂ ਲਈਆਂ, ਜਦੋਂ ਕਿ 159 ਟੀ-20 ਮੈਚਾਂ ਵਿੱਚ, ਉਸਨੇ 2,583 ਦÏੜਾਂ ਅਤੇ 38 ਵਿਕਟਾਂ ਦਰਜ ਕੀਤੀਆਂ |

ਪਿਛਲੀ ਖ਼ਬਰ ਗਰਭਵਤੀ ਔਰਤ ਤੇ ਉਸ ਦੀ ਧੀ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ ਅਗਲੀ ਖ਼ਬਰ ਇਟਲੀ 'ਚ ਹਰਲੀਨ ਕੌਰ ਨੇ ਕਮਿਉਨੀਕੇਸ਼ਨ ਸਾਇੰਸ 'ਚ ਡਿਗਰੀ ਕਰਕੇ ਚਮਕਾਇਆ ਮਾਪਿਆਂ ਦਾ ਨਾਂਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।