08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਇਟਲੀ 'ਚ ਹਰਲੀਨ ਕੌਰ ਨੇ ਕਮਿਉਨੀਕੇਸ਼ਨ ਸਾਇੰਸ 'ਚ ਡਿਗਰੀ ਕਰਕੇ ਚਮਕਾਇਆ ਮਾਪਿਆਂ ਦਾ ਨਾਂਅ <br/>

ਅਜੀਤ ਡੈਸਕ 23-05-2026
ਵੈਨਿਸ (ਇਟਲੀ), 22 ਮਈ (ਹਰਦੀਪ ਸਿੰਘ ਕੰਗ)-ਇਟਲੀ 'ਚ ਵਸਦਾ ਭਾਰਤੀ ਭਾਈਚਾਰਾ ਜਿੱਥੇ ਕਾਰੋਬਾਰਾਂ ਵਿੱਚ ਵੱਡੇ ਮੁਕਾਮ ਹਾਸਿਲ ਕਰ ਰਿਹਾ ਹੈ,ਉੱਥੇ ਸਾਡੀ ਨਵੀਂ ਪੀੜੀ ਵਿੱਦਿਆ ਦੇ ਖੇਤਰ ਵਿੱਚ ਉੱਚ ਪੱਧਰੀ ਪੜਾਈ ਕਰਕੇ ਖੂਬ ਨਾਮਣਾ ਖੱਟ ਰਹੀ ਹੈ |ਇਸੇ ਪ੍ਰਕਾਰ ਉੱਤਰੀ ਇਟਲੀ ਦੇ ਪੋਰਦੀਨੋਨੇ ਜਿਲੇ ਦੇ ਪਰਾਵੀਸਦੋਮੀਨੀ ਸ਼ਹਿਰ ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਹੋਣਹਾਰ ਤੇ ਸੂਝਵਾਨ ਧੀ ਹਰਲੀਨ ਕੌਰ ਨੇ ਬੈਰਗਾਮੋ ਯੁਨੀਵਰਸਿਟੀ ਤੋਂ ਕਮਿਉਨੀਕੇਸ਼ਨ ਸਾਇੰਸ ('ਸਾਇਸਾ ਦੈੱਲੇ ਕੋਮਿੂਉਨੀਕਾਸ਼ੀਓਨੀ') 'ਚ ਬੈਚੂਲਰ ਕਰਕੇ ਮਾਪਿਆ ਦੇ ਨਾਲ਼ ਨਾਲ਼ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ | ਹਰਲੀਨ ਕੌਰ ਦੇ ਪਿਤਾ ਸਰਵਿੰਦਰਪਾਲ ਸਿੰਘ ਖਹਿਰਾ ਅਤੇ ਮਾਤਾ ਕੁਲਬੀਰ ਕੌਰ ਜੋ ਕਿ ਮੋਹਾਲੀ ਜਿਲੇ ਦੇ ਪਿੰਡ ਭਾਗੋਮਾਜਰਾ ਨਾਲ਼ ਸਬੰਧਿਤ ਹਨ ਨੇ ਹਰਲੀਨ ਕੌਰ ਦੀ ਇਸ ਵਿਲੱਖਣ ਪ੍ਰਾਪਤੀ ਤੇ ਅਥਾਂਹ ਖੁਸ਼ੀ ਪ੍ਰਗਟਾਈ ਹੈ ਅਤੇ ਦੱਸਿਆ ਕਿ ਹਰਲੀਨ ਕੌਰ ਸ਼ੁਰੂ ਤੋਂ ਹੀ ਪੜਾਈ ਵਿੱਚ ਕਾਫੀ ਲਗਨ ਅਤੇ ਦਿਲਚਸਪੀ ਰੱਖਦੀ ਹੈ | ਹਰਲੀਨ ਕੌਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਹੁਣ ਉਹ ਕਮਿੂਨੀਕੇਸ਼ਨ ਵਿਸ਼ੇ ਵਿੱਚ ਮਾਸਟਰ ਡਿਗਰੀ ਕਰਨ ਲਈ ਅਗਲੀ ਪੜਾਈ ਦੀ ਤਿਆਰੀ ਵਿੱਚ ਜੁਟ ਗਈ ਹੈ |

ਪਿਛਲੀ ਖ਼ਬਰ ਵਿਜੇ ਸ਼ੰਕਰ ਨੇ ਘਰੇਲੂ ਕ੍ਰਿਕਟ ਤੇ ਆਈ.ਪੀ.ਐਲ. ਤੋਂ ਲਿਆ ਸੰਨਿਆਸ ਅਗਲੀ ਖ਼ਬਰ ਕਿਸ਼ਤੀ ਹਾਦਸੇ 'ਚ ਦੋਸ਼ੀ ਔਰਤ ਨੂੰ 2 ਸਾਲ, ਅੱਠ ਮਹੀਨੇ ਤੇ 13 ਦਿਨ ਦੀ ਕੈਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।