08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਗਰਭਵਤੀ ਔਰਤ ਤੇ ਉਸ ਦੀ ਧੀ ਦੀ ਹੱਤਿਆ ਦੇ ਮਾਮਲੇ 'ਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ

ਅਜੀਤ ਡੈਸਕ 23-05-2026
ਸੈਕਰਾਮੈਂਟੋ, 22 ਮਈ (ਹੁਸਨ ਲੜੋਆ ਬੰਗਾ)-ਫਲੋਰਿਡਾ 'ਚ 2000 ਵਿਚ ਇਕ ਗਰਭਵਤੀ ਔਰਤ ਤੇ ਉਸ ਦੀ ਧੀ ਦੀ ਹੱਤਿਆ ਦੇ ਮਾਮਲੇ ਵਿਚ ਹੋਈ ਫਾਂਸੀ ਦੀ ਸਜ਼ਾ ਉਪਰ ਅਮਲ ਕਰਦਿਆਂ ਦੋਸ਼ੀ 47 ਸਾਲਾ ਰਿਚਰਡ ਨਾਈਟ ਨੂੰ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ। ਉਸ ਨੂੰ ਸ਼ਾਮ 6.13 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। 27 ਜੂਨ 2000 ਨੂੰ ਰਿਚਰਡ ਨਾਈਟ ਨੇ ਓਡੇਸੀਆ ਸਟੀਫਨਜ ਤੇ ਉਸ ਦੀ 4 ਸਾਲਾ ਧੀ ਹਨੇਸੀਆ ਮਲਿੰਗਜ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ ਸੀ। ਸਟੀਫਨਜ ਦੋਸ਼ੀ ਨਾਈਟ ਦੇ ਭਤੀਜੇ ਦੀ ਦੋਸਤ ਸੀ ਜੋ ਹਮਲੇ ਸਮੇਂ ਘਰ ਵਿਚ ਨਹੀਂ ਸੀ। ਪੋਸਟਮਾਰਟਮ 'ਚ ਸਟੀਫਨਜ ਦੇ 21 ਜਖ਼ਮ ਹੋਣ ਦੀ ਪੁਸ਼ਟੀ ਹੋਈ ਸੀ। ਜਿਨ੍ਹਾਂ ਵਿਚੋਂ 14 ਜਖਮ ਉਸ ਦੀ ਗਰਦਨ 'ਤੇ ਸਨ ਜਦ ਕਿ ਬੱਚੀ ਦੀ ਛਾਤੀ ਤੇ ਗਰਦਨ 'ਤੇ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਹੱਤਿਆ ਸਮੇਂ ਸਟੀਫਨਜ 6 ਹਫਤੇ ਤੋਂ ਗਰਭਵਤੀ ਸੀ।
ਪਿਛਲੀ ਖ਼ਬਰ -ਪੈਰਾ ਏਸ਼ੀਅਨ ਖੇਡਾਂ- ਪੰਜਾਬੀ ਯੂਨੀਵਰਸਿਟੀ ਦੇ 2 ਤੀਰ ਅੰਦਾਜ਼ਾਂ ਦੀ ਭਾਰਤੀ ਟੀਮ 'ਚ ਚੋਣ <br/> ਅਗਲੀ ਖ਼ਬਰ ਵਿਜੇ ਸ਼ੰਕਰ ਨੇ ਘਰੇਲੂ ਕ੍ਰਿਕਟ ਤੇ ਆਈ.ਪੀ.ਐਲ. ਤੋਂ ਲਿਆ ਸੰਨਿਆਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।