23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਵਿਟਾਮਿਨਾਂ ਦੀ ਖਾਨ ਹੈ ਟਮਾਟਰ

ਵਿਟਾਮਿਨਾਂ ਦੀ ਖਾਨ ਹੈ ਟਮਾਟਰ

ਅਜੀਤ ਡੈਸਕ 23-10-2026

ਗੱਲ੍ਹਾਂ ਹੋਣ ਤਾਂ ਟਮਾਟਰ ਵਰਗੀਆਂ | ਇਹ ਕਹਾਵਤ ਤੁਸੀਂ ਸੁਣੀ ਹੋਵੇਗੀ ਜੋ ਚੰਗੀ ਸਿਹਤ ਦਾ ਨਤੀਜਾ ਮੰਨੀ ਜਾਂਦੀ ਹੈ | ਟਮਾਟਰ ਜਿੰਨਾ ਦੇਖਣ ਨੂੰ  ਚੰਗਾ ਲਗਦਾ ਹੈ, ਓਨਾ ਹੀ ਉਹ ਖਾਣ ਵਿਚ ਸਵਾਦੀ ਵੀ ਹੁੰਦਾ ਹੈ ਅਤੇ ਸਿਹਤ ਲਈ ਫਾਇਦੇਮੰਦ ਵੀ | ਉਦਾਂ ਤਾਂ ਟਮਾਟਰ ਦੀ ਵਰਤੋਂ ਸਬਜ਼ੀ ਦੇ ਰੂਪ ਵਿਚ ਕਰਨ ਦੇ ਨਾਲ-ਨਾਲ ਸਲਾਦ ਅਤੇ ਚਟਣੀ ਅਤੇ ਸੂਪ ਦੇ ਰੂਪ ਵਿਚ ਬਹੁਤ ਕੀਤੀ ਜਾਂਦੀ ਹੈ |
ਟਮਾਟਰ ਦਾ ਇਤਿਹਾਸ ਬਹੁਤ ਪੁਰਾਣਾ ਹੈ | ਕਿਹਾ ਜਾਂਦਾ ਹੈ ਕਿ 15ਵੀਂ ਸਦੀ ਵਿਚ ਅਮਰੀਕਾ ਦੇ ਰੋਲਕੋ ਦੀਪ 'ਤੇ ਸਭ ਤੋਂ ਪਹਿਲਾਂ ਇਹ ਫਲ ਦੇਖਣ ਨੂੰ  ਮਿਲਿਆ ਜਿਸ ਦੀ ਖੋਜ ਸਰ ਵਾਲਟਰ ਰੇਲੇ ਵਲੋਂ ਕੀਤੀ ਗਈ ਸੀ ਪਰ ਉਸ ਸਮੇਂ ਲੋਕਾਂ ਨੇ ਇਸ ਨੂੰ  ਜ਼ਹਿਰੀਲਾ ਫਲ ਸਮਝਿਆ, ਇਸ ਲਈ ਇਸ ਦੀ ਵਰਤੋਂ ਖਾਣੇ ਦੇ ਰੂਪ ਵਿਚ ਨਹੀਂ ਕੀਤੀ ਗਈ ਸੀ | ਯੂਰਪ ਵਿਚ ਟਮਾਟਰ ਨੂੰ  ਬਾਗ਼ਬਾਨੀ ਦੀ ਸਾਜ-ਸੱਜਾ ਬਣਾਈ ਰੱਖਣ ਲਈ ਹੀ ਬੀਜਿਆ ਜਾਂਦਾ ਸੀ | ਉਸ ਸਮੇਂ ਕੁਝ ਲੋਕ ਇਸ ਨੂੰ  'ਲਵ ਐਪਲ' ਕਿਹਾ ਕਰਦੇ ਸਨ ਪਰ ਅਮਰੀਕਾ ਵਿਚ ਇਸ ਨੂੰ  ਟੋਮੈਟੋ ਨਾਂਅ ਨਾਲ ਹੀ ਕਿਹਾ ਜਾਂਦਾ ਸੀ |
ਭਾਰਤ ਵਿਚ ਟਮਾਟਰ ਨੂੰ  ਲਿਆਉਣ ਦਾ ਸਿਹਰਾ ਮੈਕਸਿਕੋ ਵਾਸੀਆਂ ਨੂੰ  ਜਾਂਦਾ ਹੈ | ਉਹ ਟਮਾਟਰ ਨੂੰ  'ਲਵ ਐਪਲ' ਦੇ ਰੂਪ ਵਿਚ ਇਥੇ ਲਿਆਏ ਸਨ ਪਰ ਦੇਸ਼ ਵਾਸੀਆਂ ਨੇ ਇਸ ਦਾ ਸਵਾਗਤ 'ਵਲਿਆਤੀ ਬੈਂਗਣ' ਕਹਿ ਕੇ ਕੀਤਾ | ਕੁਝ ਲੋਕਾਂ ਨੇ ਇਸ ਦੇ ਗੁਣ-ਦੋਸ਼ ਤੋਂ ਅਣਜਾਣ ਹੋਣ ਕਾਰਨ ਇਸ ਨੂੰ  'ਅਣਜਾਣ ਫਲ' ਵੀ ਕਿਹਾ |
ਜਿਵੇਂ-ਜਿਵੇਂ ਟਮਾਟਰ ਦੇ ਗੁਣ-ਦੋਸ਼ ਦਾ ਪਤਾ ਲਗਦਾ ਗਿਆ, ਉਵੇਂ-ਉਵੇਂ ਟਮਾਟਰ ਭਾਰਤੀਆਂ ਲਈ ਰਸੋਈ ਦੀ ਸ਼ਾਨ ਬਣ ਗਿਆ | ਅੱਜ ਦੇਸ਼ ਭਰ ਵਿਚ ਵੱਡੇ ਪੱਧਰ 'ਤੇ ਟਮਾਟਰ ਦੀ ਖੇਤੀ ਹੁੰਦੀ ਹੈ ਅਤੇ ਲੋਕ ਬਹੁਤ ਚਾਅ ਨਾਲ ਕਦੀ ਵਲਾਇਤੀ ਬੈਂਗਣ ਕਹੇ ਜਾਂਦੇ ਰਹੇ ਟਮਾਟਰ ਨੂੰ  ਖਾਂਦੇ ਹਨ |
ਟਮਾਟਰ ਖੱਟਾ-ਮਿੱਠਾ, ਹਾਜ਼ਮਾਕਾਰੀ, ਸ਼ਕਤੀਵਰਧਕ ਅਤੇ ਰੁਚੀਵਰਧਕ ਹੋਣ ਦੇ ਨਾਲ ਹੀ, ਗੈਸ ਤੇ ਮੋਟਾਪਾ ਰੋਕਣ ਲਈ ਦਵਾਈ ਦਾ ਕੰਮ ਕਰਦਾ ਹੈ | ਇਸ ਵਿਚ ਲੋਹ-ਤੱਤ ਦੀ ਮਾਤਰਾ ਦੁੱਧ ਤੋਂ ਦੁੱਗਣੀ ਤੇ ਅੰਗੂਰ, ਮੌਸਮੀ, ਹਦਵਾਣੇ, ਖਰਬੂਜ਼ੇ ਆਦਿ ਫਲਾਂ ਤੋਂ ਜ਼ਿਆਦਾ ਪਾਈ ਜਾਂਦੀ ਹੈ | ਟਮਾਟਰ ਵਿਚ ਕੈਲਸ਼ੀਅਮ, ਚੂਨਾ, ਗੰਧਕ, ਸਿਟਰਿਕ ਐਸਿਡ ਆਦਿ ਤੱਤ ਵੀ ਬਹੁਤ ਪਾਏ ਜਾਂਦੇ ਹਨ | ਟਮਾਟਰ ਜਿਥੇ ਵਿਟਾਮਿਨਾਂ ਦੀ ਖਾਣ ਹੈ, ਉਥੇ ਸਵਾਦ ਦਾ ਰਾਜਾ ਵੀ ਹੈ ਜੋ ਭੁੱਖ ਵਧਾਉਣ ਵਿਚ ਸਹਿਯੋਗ ਕਰਦਾ ਹੈ | ਟਮਾਟਰ ਦੀ ਵਰਤੋਂ ਕਰਨ ਨਾਲ ਕਬਜ਼ ਦੂਰ ਹੁੰਦੀ ਹੈ, ਖੂਨ ਦੇ ਨੁਕਸ ਤੋਂ ਮੁਕਤੀ ਮਿਲਦੀ ਹੈ ਤੇ ਬੇਰੀ-ਬੇਰੀ, ਗਠੀਆ, ਸੋਕਾ, ਅਕਜ਼ੀਮਾ ਵਰਗੇ ਰੋਗਾਂ ਵਿਚ ਰਾਮਬਾਣ ਦਵਾਈ ਦੇ ਰੂਪ ਵਿਚ ਟਮਾਟਰ ਦੀ ਪਛਾਣ ਹੈ | ਟਮਾਟਰ ਖਾਣ ਵਾਲਿਆਂ ਨੂੰ  ਸ਼ੂਗਰ, ਨਜ਼ਲਾ, ਜ਼ੁਕਾਮ, ਦੰਦਾਂ ਦੀ ਬਿਮਾਰੀ ਤੇ ਖੂਨ ਰਿਸਾਅ ਵਰਗੀਆਂ ਬਿਮਾਰੀਆਂ ਵੀ ਨਹੀਂ ਘੇਰਦੀਆਂ | ਨਾਲ ਹੀ ਇਹ ਅੱਖਾਂ ਦੀਆਂ ਬਿਮਾਰੀਆਂ ਨੂੰ  ਭਜਾਉਣ ਵਿਚ ਵੀ ਰਾਮਬਾਣ ਨੁਸਖਾ ਹੈ |
ਪਰ ਜ਼ਿਆਦਾ ਮਾਤਰਾ ਵਿਚ ਟਮਾਟਰ ਦੀ ਵਰਤੋਂ ਕਰਨ ਨਾਲ ਕਈ ਵਾਰ ਗੰਭੀਰ ਰੋਗ ਹੋ ਜਾਂਦੇ ਹਨ, ਜਿਸ ਵਿਚ ਕੈਂਸਰ, ਪੱਥਰੀ, ਜੋੜਾਂ ਵਿਚ ਦਰਦ, ਸਿਰ ਦਰਦ, ਲੱਕ 'ਚ ਦਰਦ ਆਦਿ ਸ਼ਾਮਿਲ ਹਨ | ਇਸ ਲਈ ਸੰਤੁਲਿਤ ਮਾਤਰਾ ਵਿਚ ਲਗਾਤਾਰ ਟਮਾਟਰ ਦੀ ਵਰਤੋਂ ਕੀਤੀ ਜਾਣੀ ਜਿਥੇ ਸਿਹਤਮੰਦ ਰੱਖਦੀ ਹੈ, ਉਥੇ ਟਮਾਟਰ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕੀਤੀ ਜਾਣੀ ਦੁੱਖਦਾਈ ਵੀ ਬਣ ਜਾਂਦੀ ਹੈ | ਉਦਾਂ ਤਾਂ ਸੰਤੁਲਿਤ ਮਾਤਰਾ ਵਿਚ ਹਰ ਰੋਜ਼ ਸਲਾਦ, ਸਬਜ਼ੀ, ਸੂਪ ਤੇ ਚਟਨੀ ਵਿਚ ਟਮਾਟਰ ਖਾਣ ਨਾਲ ਸਿਹਤ ਨੂੰ  ਏਨਾ ਲਾਭ ਮਿਲਦਾ ਹੈ ਕਿ ਟਮਾਟਰ ਖਾਣ ਨਾਲ ਗੱਲ੍ਹਾਂ ਵੀ ਟਮਾਟਰ ਵਰਗੀਆਂ ਲਾਲ-ਲਾਲ ਹੋ ਜਾਂਦੀਆਂ ਹਨ |

 

ਪਿਛਲੀ ਖ਼ਬਰ ਸਿਹਤ ਖ਼ਬਰਨਾਮਾ ਅਗਲੀ ਖ਼ਬਰ ਸ਼ਹਿਦ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।