23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਵਧੀਆ ਸਿਹਤ ਲਈ...

ਅਜੀਤ ਡੈਸਕ 27-03-2026

ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਬਿਸਤਰਾ ਛੱਡ ਦੇਣਾ ਚਾਹੀਦਾ ਹੈ। ਉੱਠ ਕੇ ਆਪਣੇ ਪਰਿਵਾਰ ਵਿਚ ਬਜ਼ੁਰਗਾਂ ਦੇ ਪੈਰ ਛੂਹਣੇ ਚਾਹੀਦੇ ਹਨ।
ਦੋ ਮਿੰਟ ਧਿਆਨ ਕਰਨਾ ਚਾਹੀਦਾ ਹੈ, ਪ੍ਰਾਥਨਾ ਕਰਨੀ ਚਾਹੀਦੀ ਹੈ ਕਿ ਮੇਰਾ ਅੱਜ ਦਾ ਦਿਨ ਚੰਗਾ ਨਿਕਲੇ। ਮੈਨੂੰ ਸ਼ਕਤੀ, ਗਿਆਨ ਅਤੇ ਸਹੀ ਰਸਤਾ ਦਿਖਾਵੇ।
ਚਾਹ ਦੀ ਥਾਂ ਹੋ ਸਕੇ ਤਾਂ ਸ਼ੁੱਧ ਪਾਣੀ ਅਤੇ ਦੁੱਧ ਪੀਣਾ ਚਾਹੀਦਾ ਹੈ।
ਹਰ ਰੋਜ਼ ਇਸ਼ਨਾਨ ਕਰਨਾ ਚਾਹੀਦਾ ਹੈ। ਹਰ ਰੋਜ਼ ਇਸ਼ਨਾਨ ਨਾ ਕਰਨ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਆਲਸ ਰੂਪੀ ਦੁਸ਼ਮਣ ਸਾਡੇ ਨੇੜੇ ਬਸ ਜਾਂਦਾ ਹੈ। ਇਸ਼ਨਾਨ ਹਮੇਸ਼ਾ ਤਾਜ਼ੇ ਪਾਣੀ ਨਾਲ ਹੀ ਕਰਨਾ ਚਾਹੀਦਾ ਹੈ।
ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ, ਕਸਰਤ ਸਰੀਰ ਲਈ ਲਾਭਕਾਰੀ ਹੁੰਦੀ ਹੈ। ਕਸਰਤ ਨਾਲ ਸਰੀਰ ਵਿਚ ਫੁਰਤੀ ਤੇ ਤਾਕਤ ਪੈਦਾ ਹੁੰਦੀ ਹੈ।
ਮਾਲਿਸ਼ ਸਰ੍ਹੋਂ ਦੇ ਸ਼ੁੱਧ ਤੇਲ ਨਾਲ ਹੀ ਕਰਨੀ ਚਾਹੀਦੀ ਹੈ, ਮਾਲਿਸ਼ ਧੁੱਪ ਵਿਚ ਬੈਠ ਕੇ ਕਰੋ। ਮਾਲਿਸ਼ ਤੇਜ਼ ਰਫ਼ਤਾਰ ਨਾਲ ਨਾ ਕਰੋ, ਸਗੋਂ ਪੋਲੇ-ਪੋਲੇ ਹੱਥਾਂ ਨਾਲ ਕਰਨੀ ਚਾਹੀਦੀ ਹੈ।
ਸਰਦੀਆਂ ਵਿਚ ਆਪਣੀ ਸ਼ਕਤੀ ਅਨੁਸਾਰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ।
ਪਾਣੀ ਬਹੁਤਾਤ ਮਾਤਰਾ ਵਿਚ ਪੀਣਾ ਚਾਹੀਦਾ ਹੈ, ਤਾਂ ਕਿ ਭੋਜਨ ਆਸਾਨੀ ਨਾਲ ਹਜ਼ਮ ਹੋ ਸਕੇ।
ਘੱਟ ਤੋਂ ਘੱਟ ਬੋਲਣਾ ਚਾਹੀਦਾ ਹੈ। ਆਪਣੀ ਕਾਰਜਕੁਸ਼ਲਤਾ ਦਾ ਧਿਆਨ ਰੱਖੋ। ਆਪਣੀ ਊਰਜਾ ਵਿਅਰਥ ਹੀ ਖ਼ਰਚ ਨਹੀਂ ਕਰਨੀ ਚਾਹੀਦੀ।

ਪਿਛਲੀ ਖ਼ਬਰ ਸਹੀ ਜੀਵਨਸ਼ੈਲੀ ਅਪਣਾ ਕੇ ਹੀ ਉੱਚ ਬਲੱਡ ਪ੍ਰੈਸ਼ਰ ਤੋਂ ਸੁਰੱਖਿਆ ਸੰਭਵ ਹੈ ਅਗਲੀ ਖ਼ਬਰ ਆਧੁਨਿਕ ਜੀਵਨ ਸ਼ੈਲੀ : ਰੋਗਾਂ ਨੂੰ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।