23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸਹੀ ਜੀਵਨਸ਼ੈਲੀ ਅਪਣਾ ਕੇ ਹੀ ਉੱਚ ਬਲੱਡ ਪ੍ਰੈਸ਼ਰ ਤੋਂ ਸੁਰੱਖਿਆ ਸੰਭਵ ਹੈ

ਅਜੀਤ ਡੈਸਕ 27-03-2026

'ਦ ਅਮਰੀਕਨ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ' ਅਨੁਸਾਰ ਮੱਛੀ ਦਾ ਤੇਲ ਅਤੇ ਕੈਲਸ਼ੀਅਮ ਦੇ ਸਰੋਤਾਂ ਦੀ ਵਰਤੋਂ ਹਾਈਪਰਟੈਂਸ਼ਨ ਦੇ ਰੋਗੀਆਂ ਦੇ ਬਲੱਡ ਪ੍ਰੈੱਸ਼ਰ ਨੂੰ ਘੱਟ ਕਰਨ ਵਿਚ ਕੋਈ ਖ਼ਾਸ ਯੋਗਦਾਨ ਨਹੀਂ ਦਿੰਦੇ। ਨਾਲ ਹੀ ਹਰਬਲ ਸਪਲੀਮੈਂਟਸ ਅਤੇ ਬੋਟੈਨੀਕਲ ਸਪਲੀਮੈਂਟ ਦੇ ਵੀ ਲਾਭ ਬਾਰੇ ਸਹੀ-ਸਹੀ ਕਹਿਣਾ ਮੁਮਕਿਨ ਨਹੀਂ ਹੈ, ਕਿਉਂਕਿ ਇਹ ਪਦਾਰਥ ਮਾਰਕੀਟ ਵਿਚ ਆਉਣ ਤੋਂ ਪਹਿਲਾਂ ਸਖ਼ਤ ਪ੍ਰੀਖਿਆਵਾਂ ਵਿਚੋਂ ਨਹੀਂ ਲੰਘਦੇ। ਰਿਪੋਰਟ ਵਿਚ ਜੀਵਨ ਸ਼ੈਲੀ ਨਾਲ ਸੰਬੰਧਿਤ ਸੁਧਾਰਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸਰੀਰਕ ਮਿਹਨਤ, ਸਹੀ ਭੋਜਨ, ਸੋਡੀਅਮ ਅਤੇ ਅਲਕੋਹਲ ਦੀ ਵਰਤੋਂ 'ਤੇ ਕੰਟਰੋਲ, ਮੋਟਾਪੇ 'ਤੇ ਕੰਟਰੋਲ ਨਾਲ ਵਿਅਕਤੀ ਉੱਚ ਬਲੱਡ ਪ੍ਰੈਸ਼ਰ 'ਤੇ ਕਾਬੂ ਪਾ ਸਕਦਾ ਹੈ। ਪੋਟਾਸ਼ੀਅਮ ਵਾਲੇ ਖਾਣ ਵਾਲੇ ਪਦਾਰਥ ਜਿਵੇਂ ਕੇਲਾ, ਸੇਬ, ਬੀਨਸ, ਗਾਜਰ ਦੀ ਵਰਤੋਂ ਅਤੇ ਫਲਾਂ, ਸਬਜ਼ੀਆਂ ਤੇ ਘੱਟ ਚਰਬੀ ਵਾਲੇ ਡੇਅਰੀ ਪਦਾਰਥ, ਜਿਨ੍ਹਾਂ ਵਿਚ ਚਰਬੀ ਦੀ ਮਾਤਰਾ ਘੱਟ ਹੋਵੇ, ਦੀ ਵਰਤੋਂ ਹਾਈ ਬਲੱਡ ਪ੍ਰੈੱਸ਼ਰ ਤੋਂ ਸੁਰੱਖਿਆ ਲਈ ਚੰਗੀ ਹੈ। ਉੱਚ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਲਈ ਹਰ ਰੋਜ਼ 2400 ਐਮ.ਜੀ. (1 ਚਮਚ ਨਮਕ) ਤੋਂ ਵੀ ਘੱਟ ਸੋਡੀਅਮ ਦੀ ਮਾਤਰਾ ਦੀ ਵਰਤੋਂ ਅਤੇ ਪੋਟਾਸ਼ੀਅਮ ਦੀ 3500 ਐਮ.ਜੀ. ਤੋਂ ਜ਼ਿਆਦਾ ਦੀ ਮਾਤਰਾ ਦੀ ਵਰਤੋਂ ਕਰਨ ਲਈ ਇਸ ਰਿਪੋਰਟ ਵਿਚ ਕਿਹਾ ਗਿਆ ਹੈ।

ਪਿਛਲੀ ਖ਼ਬਰ ਮਿ੍ਤਕ ਕਿਸਾਨ ਭਰਾਵਾਂ ਨੂੰ ਇਨਸਾਫ਼ ਦਿਵਾਉਣ ਲਈ ਸਪੀਕਰ ਸੰਧਵਾਂ ਦੇ ਘਰ ਮੂਹਰੇ ਧਰਨਾ 30 ਨੂੰ -ਕਿਸਾਨ ਆਗੂ ਅਗਲੀ ਖ਼ਬਰ ਵਧੀਆ ਸਿਹਤ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।