ਆਓ, ਘਰ 'ਚ ਕੁਦਰਤੀ ਕੂਲਿੰਗ ਕ੍ਰੀਮ ਤਿਆਰ ਕਰਨ ਲਈ ਕੁਝ ਉਪਾਵਾਂ ਨੂੰ ਜਾਣੀਏ।
ਇਕ ਚਮਚ ਐਲੋਵੇਰਾ ਜੈੱਲ, ਇਕ ਚਮਚ ਗੁਲਾਬ ਜਲ ਅਤੇ ਇਕ ਚਮਚ ਖੀਰੇ ਦੇ ਰਸ ਨੂੰ ਇਕ ਚਮਚ ਦੀ ਮਦਦ ਨਾਲ ਉਦੋਂ ਤੱਕ ਚੰਗੀ ਤਰ੍ਹਾਂ ਮਿਕਸ ਕਰੋ ਜਦੋਂ ਤੱਕ ਇਹ ਇਕ ਹਲਕੀ ਅਤੇ ਮੁਲਾਇਮ ਕ੍ਰੀਮ ਵਰਗਾ ਨਾ ਦਿਸਣ ਲੱਗੇ। ਜਿਵੇਂ ਹੀ ਇਸ ਦਾ ਟੈਕਸਚਰ ਕ੍ਰੀਮੀ ਹੋ ਜਾਵੇ, ਸਮਝ ਲਓ ਤੁਹਾਡੀ ਘਰੇਲੂ 'ਕੂਲਿੰਗ ਕ੍ਰੀਮ' ਤਿਆਰ ਹੈ। ਇਸ ਕ੍ਰੀਮ ਨੂੰ ਫਰਿੱਜ ਵਿਚ ਰੱਖ ਲਓ। ਇਸ ਕ੍ਰੀਮ ਨੂੰ ਤੁਸੀਂ ਸਿੱਧੇ ਚਿਹਰੇ ਅਤੇ ਚਮੜੀ ਦੇ ਖੁੱਲ੍ਹੇ ਹਿੱਸੇ 'ਤੇ ਲਗਾ ਸਕਦੇ ਹੋ ਅਤੇ ਲਗਾਉਣ ਦੇ ਕੁਝ ਦੇਰ ਬਾਅਦ ਤਾਜ਼ੇ ਠੰਢੇ ਪਾਣੀ ਨਾਲ ਧੋ ਲਓ। ਗਰਮੀਆਂ ਦੇ ਮੌਸਮ ਵਿਚ ਇਹ ਬਿਹਤਰੀਨ ਕ੍ਰੀਮ ਹੈ।
ਇਸ ਕ੍ਰੀਮ ਨੂੰ ਤੁਸੀਂ ਰਾਤ ਅਤੇ ਦਿਨ ਦੋਵੇਂ ਸਮੇਂ ਲਗਾ ਸਕਦੇ ਹੋ। ਰਾਤ ਜਾਂ ਦਿਨ ਵਿਚ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਸਾਫ਼ ਪਾਣੀ ਨਾਲ ਜ਼ਰੂਰ ਧੋ ਲਓ ਤਾਂ ਕਿ ਚਿਹਰੇ 'ਤੇ ਜੰਮੀ ਧੂੜ-ਮਿੱਟੀ ਅਤੇ ਪ੍ਰਦੂਸ਼ਣ ਨੂੰ ਹਟਾਇਆ ਜਾ ਸਕੇ, ਨਹੀਂ ਤਾਂ ਇਹ ਕ੍ਰੀਮ ਜ਼ਿਆਦਾ ਅਸਰ ਨਹੀਂ ਕਰੇਗੀ। ਚਿਹਰੇ ਨੂੰ ਸਾਫ਼ ਕਰਨ ਦੇ ਬਾਅਦ ਇਸ ਕ੍ਰੀਮ ਨੂੰ ਹਲਕੇ ਹੱਥਾਂ ਨਾਲ ਹੌਲੀ-ਹੌਲੀ ਲਗਾਓ ਅਤੇ ਇਸ ਨੂੰ ਕੁਝ ਸਮੇਂ ਲਈ ਛੱਡ ਦਿਓ ਅਤੇ ਜਦੋਂ ਤੁਸੀਂ ਮਹਿਸੂਸ ਕਰੋ, ਆਪਣਾ ਚਿਹਰਾ ਧੋ ਸਕਦੇ ਹੋ। ਇਸ ਕ੍ਰੀਮ ਦੇ ਲਗਾਤਾਰ ਵਰਤੋਂ ਨਾਲ ਚਿਹਰੇ ਨੂੰ ਠੰਢਕ ਮਿਲੇਗੀ ਅਤੇ ਚਿਹਰੇ 'ਤੇ ਤਾਜ਼ਗੀ ਦਾ ਅਹਿਸਾਸ ਹੋਵੇਗਾ।
ਕੱਚ ਦੀ ਕੌਲੀ ਵਿਚ 2 ਚਮਚ ਐਲੋਵੇਰਾ ਜੈੱਲ, ਇਕ ਚਮਚ ਕੈਸਟਰ ਤੇਲ ਅਤੇ 2 ਵਿਟਾਮਿਨ-ਈ ਕੈਪਸੂਲ ਮਿਲਾ ਲਓ। ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਜਦੋਂ ਤੱਕ ਸਫ਼ੇਦ ਰੰਗ ਦੀ ਕ੍ਰੀਮੀ ਰੰਗਤ ਦੀ ਕ੍ਰੀਮ ਨਾ ਬਣ ਜਾਵੇ। ਰਾਤ ਨੂੰ ਸੌਂਦੇ ਸਮੇਂ ਇਸ ਕ੍ਰੀਮ ਨੂੰ ਚਿਹਰੇ 'ਤੇ ਪੋਲੇ-ਪੋਲੇ ਹੱਥਾਂ ਨਾਲ ਇਸ ਤਰ੍ਹਾਂ ਲਗਾਓ ਕਿ ਕ੍ਰੀਮ ਚਿਹਰੇ 'ਤੇ ਪੂਰੀ ਤਰ੍ਹਾਂ ਨਾਲ ਸੋਕ ਲਵੇ। ਇਸ ਨੂੰ ਤੁਸੀਂ ਰੋਜ਼ਾ ਲਗਾ ਸਕਦੇ ਹੋ ਅਤੇ ਕੁਝ ਹੀ ਦਿਨਾਂ ਵਿਚ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ।
ਕੱਚ ਦੇ ਕੌਲੀ ਵਿਚ 3 ਚਮਚ ਐਲੋਵੇਰਾ ਜੈੱਲ ਲੈ ਕੇ ਇਸ ਵਿਚ ਇਕ ਚਮਚ ਖੀਰੇ ਦਾ ਰਸ ਮਿਲਾਉਣ ਤੋਂ ਬਾਅਦ ਇਕ ਛੋਟਾ ਚਮਚ ਬਦਾਮ ਤੇਲ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰੋ। ਇਸ ਮਿਸ਼ਰਨ ਵਿਚ ਦੋ ਬੂੰਦਾਂ ਪੁਦੀਨੇ ਦਾ ਤੇਲ ਪਾਓ। ਇਸ ਮਿਸ਼ਨ ਨਾਲ ਬਣੀ ਕ੍ਰੀਮ ਨੂੰ ਫਰਿੱਜ ਵਿਚ ਰੱਖ ਦਿਉ। ਇਸ ਕ੍ਰੀਮ ਨੂੰ ਨਹਾਉਣ ਤੋਂ ਬਾਅਦ ਜਾਂ ਧੁੱਪ ਵਿਚ ਜਾਣ ਦੇ ਬਾਅਦ ਚਿਹਰੇ 'ਤੇ ਸਰੀਰ 'ਤੇ ਲਗਾਓ।
ਕੱਚ ਦੇ ਕੌਲੇ ਵਿਚ 2 ਕੱਪ ਐਲੋਵੇਰਾ ਜੈੱਲ, ਤਿੰਨ ਚੌਥਾਈ ਕੱਪ ਨਾਰੀਅਲ ਤੇਲ, 2 ਚਮਚ ਸ਼ੀਆ ਬਟਰ, 2 ਚਮਚ ਸ਼ਹਿਦ ਅਤੇ 10 ਬੂੰਦਾਂ ਟੀ-ਟ੍ਰੀ ਆਇਲ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਫੈਂਟ ਕੇ ਕ੍ਰੀਮ ਬਣਾ ਲਓ। ਜਦੋਂ ਇਹ ਕ੍ਰੀਮ ਬਣ ਜਾਵੇ ਤਾਂ ਇਸ ਨੂੰ ਸਾਫ਼ ਕੱਚ ਦੇ ਭਾਂਡੇ ਵਿਚ ਪਾ ਕੇ ਫਰਿੱਜ ਵਿਚ ਰੱਖ ਦਿਓ। ਜਦੋਂ ਵੀ ਕਿਸੇ ਅੰਗ 'ਤੇ ਜਲਨ ਹੋਵੇ ਤਾਂ ਇਸ ਕ੍ਰੀਮ ਦੀ ਵਰਤੋਂ ਕਰ ਸਕਦੇ ਹੋ। ਕੁਦਰਤੀ ਕ੍ਰੀਮ ਹਲਕੀ ਹੋਣ ਕਰਕੇ ਚਮੜੀ ਇਸ ਨੂੰ ਆਰਾਮ ਨਾਲ ਸੋਕ ਲੈਂਦੀ ਹੈ। ਇਹ ਕ੍ਰੀਮ ਚਮੜੀ ਨੂੰ ਨਮੀ ਪ੍ਰਦਾਨ ਕਰਦੀ ਹੈ ਕਿਉਂਕਿ ਇਸ ਵਿਚ ਐਲੋਵੇਰਾ ਜੈੱਲ, ਗਲਿਸਰੀਨ, ਤੇਲ, ਸ਼ੀਆ ਬਟਰ ਆਦਿ ਮੌਜੂਦ ਹੁੰਦੇ ਹਨ, ਜਿਸ ਨਾਲ ਗਰਮੀ ਦੇ ਕਾਰਨ ਹੋਣ ਵਾਲੇ ਰੁੱਖੇਪਨ ਤੋਂ ਛੁਟਕਾਰਾ ਮਿਲਦਾ ਹੈ ਅਤੇ ਚਮੜੀ ਨਰਮ ਅਤੇ ਮੁਲਾਇਮ ਹੁੰਦੀ ਹੈ।
ਘਰ 'ਚ ਬਣਾਓ ਕੁਦਰਤੀ 'ਕੂਲਿੰਗ ਕ੍ਰੀਮ'
ਅਜੀਤ ਡੈਸਕ
04-06-2026