05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਗਰਮੀ ਦੇ ਮੌਸਮ ਵਿਚ ਗਰਭਵਤੀ ਔਰਤਾਂ ਲਈ ਅਤਿ ਮਹੱਤਵਪੂਰਨ ਸਲਾਹ ਡੀਹਾਈਡ੍ਰੇਸ਼ਨ ਤੋਂ ਬਚਾਅ ਅਤੇ ਸਿਹਤ ਦੀ ਸੰਭਾਲ

ਅਜੀਤ ਡੈਸਕ 04-06-2026

ਗਰਮੀ ਦੇ ਮੌਸਮ ਦੌਰਾਨ ਗਰਭਵਤੀ ਔਰਤਾਂ ਲਈ ਆਪਣੀ ਸਿਹਤ ਪ੍ਰਤੀ ਵਿਸ਼ੇਸ਼ ਸਾਵਧਾਨੀ ਵਰਤਣਾ ਅਤਿ ਜ਼ਰੂਰੀ ਹੁੰਦਾ ਹੈ। ਉੱਚ ਤਾਪਮਾਨ ਅਤੇ ਜ਼ਿਆਦਾ ਪਸੀਨਾ ਆਉਣ ਕਾਰਨ ਸਰੀਰ ਵਿਚ ਪਾਣੀ ਦੀ ਘਾਟ (ਡੀਹਾਈਡ੍ਰੇਸ਼ਨ) ਹੋ ਸਕਦੀ ਹੈ, ਜੋ ਮਾਤਾ ਅਤੇ ਗਰਭ ਵਿਚ ਪਲ ਰਹੇ ਬੱਚੇ ਦੋਵਾਂ ਲਈ ਗੰਭੀਰ ਪ੍ਰਭਾਵ ਪੈਦਾ ਕਰ ਸਕਦੀ ਹੈ। ਅਕਸਰ ਔਰਤਾਂ ਥਕਾਵਟ, ਚੱਕਰ ਜਾਂ ਕਮਜ਼ੋਰੀ ਨੂੰ ਗਰਭ ਅਵਸਥਾ ਦੇ ਆਮ ਲੱਛਣ ਸਮਝ ਕੇ ਅਣਦੇਖਿਆ ਕਰ ਦਿੰਦੀਆਂ ਹਨ, ਪਰ ਕਈ ਵਾਰ ਇਹ ਡੀਹਾਈਡ੍ਰੇਸ਼ਨ ਦੇ ਸੰਕੇਤ ਵੀ ਹੋ ਸਕਦੇ ਹਨ।
ਗਰਭ ਅਵਸਥਾ ਵਿਚ ਪਾਣੀ ਦੀ ਮਹੱਤਤਾ
ਪਾਣੀ ਸਰੀਰ ਦੀ ਹਰ ਜੈਵਿਕ ਪ੍ਰਕਿਰਿਆ ਲਈ ਅਤਿ ਜ਼ਰੂਰੀ ਹੈ, ਖ਼ਾਸ ਕਰਕੇ ਗਰਭ ਅਵਸਥਾ ਦੌਰਾਨ। ਇਸ ਦੇ ਕੁਝ ਪ੍ਰਮੁੱਖ ਲਾਭ ਹੇਠ ਲਿਖੇ ਹਨ: * ਬੱਚੇ ਦੇ ਆਲੇ-ਦੁਆਲੇ ਦੇ ਪਾਣੀ ਦੀ ਮਾਤਰਾ ਅਤੇ ਗੁਣਵੱਤਾ ਨੂੰ ਬਣਾਈ ਰੱਖਦਾ ਹੈ, ਜੋ ਬੱਚੇ ਦੀ ਸੁਰੱਖਿਆ ਲਈ ਅਤਿ ਮਹੱਤਵਪੂਰਨ ਹੈ। * ਪਿਸ਼ਾਬ ਵਿਚ ਇਨਫੈਕਸ਼ਨ ਅਤੇ ਕਬਜ਼ ਤੋਂ ਬਚਾਅ ਕਰਦਾ ਹੈ। * ਅਗੇਤੇ ਦਰਦ ਸ਼ੁਰੂ ਹੋਣ ਦੇ ਖ਼ਤਰੇ ਨੂੰ ਘਟਾਉਂਦਾ ਹੈ। * ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਦਾ ਹੈ। * ਚੱਕਰ, ਸਿਰਦਰਦ ਅਤੇ ਥਕਾਵਟ ਵਿਚ ਕਮੀ ਲਿਆਉਂਦਾ ਹੈ।
ਗਰਮੀ ਦੇ ਮੌਸਮ ਨਾਲ ਸੰਬੰਧਿਤ ਖ਼ਤਰੇ
ਗਰਮੀ ਦੇ ਮੌਸਮ ਵਿਚ ਸਰੀਰ 'ਚੋਂ ਵੱਧ ਪਸੀਨਾ ਨਿਕਲਣ ਕਾਰਨ ਪਾਣੀ ਅਤੇ ਲੂਣ ਦੀ ਘਾਟ ਹੋ ਸਕਦੀ ਹੈ। ਜੇਕਰ ਇਸ ਦੀ ਪੂਰਤੀ ਸਮੇਂ-ਸਿਰ ਨਾ ਕੀਤੀ ਜਾਵੇ ਤਾਂ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ: * ਜ਼ਿਆਦਾ ਗਰਮੀ ਕਾਰਨ ਥਕਾਵਟ, * ਲੋਅ ਬਲੱਡ ਪ੍ਰੈੱਸ਼ਰ ਅਤੇ ਚੱਕਰ ਆਉਣਾ, * ਪਿਸ਼ਾਬ ਦੀ ਮਾਤਰਾ ਵਿਚ ਕਮੀ, * ਡੀਹਾਈਡ੍ਰੇਸ਼ਨ ਕਾਰਨ ਬੱਚੇ ਦੀ ਵਿਕਾਸ ਪ੍ਰਕਿਰਿਆ 'ਤੇ ਨਾਕਾਰਾਤਮਕ ਅਸਰ।
ਰੋਜ਼ਾਨਾ ਅਪਣਾਏ ਜਾਣ ਵਾਲੇ ਉਪਾਅ
ਗਰਭਵਤੀ ਔਰਤਾਂ ਲਈ ਕੁਝ ਸਧਾਰਨ ਪਰ ਪ੍ਰਭਾਵਸ਼ਾਲੀ ਸਿਫਾਰਸ਼ਾਂ: ਦਿਨ 'ਚ ਘੱਟੋ-ਘੱਟ 2.5 ਤੋਂ 3 ਲੀਟਰ ਪਾਣੀ ਦਾ ਸੇਵਨ ਕਰੋ, ਪਿਆਸ ਲੱਗਣ ਦੀ ਉਡੀਕ ਨਾ ਕਰੋ, ਸਮੇਂ-ਸਮੇਂ 'ਤੇ ਪਾਣੀ ਪੀਂਦੇ ਰਹੋ, ਤਾਜ਼ਾ ਤਰਲ ਪਦਾਰਥਾਂ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰੋ।
ਨਾਰੀਅਲ ਪਾਣੀ : * ਨਾਰੀਅਲ ਪਾਣੀ ਕੁਦਰਤੀ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੋਣ ਕਰਕੇ ਸਰੀਰ ਵਿਚ ਪਾਣੀ ਦੀ ਘਾਟ ਨੂੰ ਤੇਜ਼ੀ ਨਾਲ ਪੂਰਾ ਕਰਦਾ ਹੈ। * ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੀ ਉੱਚ ਮਾਤਰਾ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਣ ਵਿਚ ਸਹਾਇਕ ਹੈ, * ਐਸਿਡਿਟੀ ਅਤੇ ਮਤਲੀ ਵਿਚ ਰਾਹਤ ਪ੍ਰਦਾਨ ਕਰਦਾ ਹੈ, ਜੋ ਗਰਭ ਅਵਸਥਾ ਵਿਚ ਆਮ ਸਮੱਸਿਆ ਹੈ, * ਸਰੀਰ ਨੂੰ ਠੰਢਕ ਪ੍ਰਦਾਨ ਕਰਦਾ ਹੈ ਅਤੇ ਥਕਾਵਟ ਵਿਚ ਕਮੀ ਲਿਆਉਂਦਾ ਹੈ।
ਨਿੰਬੂ ਪਾਣੀ : * ਵਿਟਾਮਿਨ-ਸੀ ਨਾਲ ਭਰਪੂਰ ਹੋਣ ਕਰਕੇ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ, * ਹਾਜ਼ਮੇ ਦੀ ਪ੍ਰਕਿਰਿਆ ਨੂੰ ਸੁਧਾਰਦਾ ਹੈ ਅਤੇ ਕਬਜ਼ ਤੋਂ ਰਾਹਤ ਦਿੰਦਾ ਹੈ, * ਮਤਲੀ ਅਤੇ ਉਲਟੀ ਦੀ ਸਮੱਸਿਆ ਨੂੰ ਘਟਾਉਣ ਵਿਚ ਸਹਾਇਕ ਹੈ, * ਸਰੀਰ ਨੂੰ ਤਾਜ਼ਗੀ ਅਤੇ ਊਰਜਾ ਪ੍ਰਦਾਨ ਕਰਦਾ ਹੈ।
ਲੱਸੀ : * ਪ੍ਰੋ-ਬਾਇਓਟਿਕਸ ਨਾਲ ਭਰਪੂਰ ਹੋਣ ਕਰਕੇ ਹਾਜ਼ਮਾ ਕਿਰਿਆ ਨੂੰ ਬਿਹਤਰ ਬਣਾਉਂਦੀ ਹੈ, * ਸਰੀਰ ਨੂੰ ਠੰਢਕ ਪ੍ਰਦਾਨ ਕਰਦੀ ਹੈ ਅਤੇ ਗਰਮੀ ਤੋਂ ਬਚਾਅ ਕਰਦੀ ਹੈ, * ਕੈਲਸ਼ੀਅਮ ਦਾ ਉੱਤਮ ਸਰੋਤ ਹੈ, ਜੋ ਮਾਤਾ ਅਤੇ ਬੱਚੇ ਦੀਆਂ ਹੱਡੀਆਂ ਲਈ ਲਾਭਕਾਰੀ ਹੈ, * ਐਸਿਡਿਟੀ ਅਤੇ ਗੈਸ ਦੀ ਸਮੱਸਿਆ ਵਿਚ ਕਮੀ ਲਿਆਉਂਦੀ ਹੈ।
ਗਰਮੀ ਤੋਂ ਬਚਣ ਵਾਲੀਆਂ 3 ਚੀਜ਼ਾਂ
* ਜ਼ਿਆਦਾ ਮਸਾਲੇਦਾਰ ਤੇ ਤਲਿਆ ਹੋਇਆ ਖਾਣਾ। * ਇਹ ਐਸਿਡਿਟੀ ਤੇ ਡੀਹਾਈਡ੍ਰੇਸ਼ਨ ਵਧਾਉਂਦਾ ਹੈ। * ਬਾਹਰ ਦਾ ਕੱਟਿਆ ਫਲ / ਜੂਸ।
ਇਨਫੈਕਸ਼ਨ ਦਾ ਖ਼ਤਰਾ ਵਧਦਾ ਹੈ : * ਜ਼ਿਆਦਾ ਕੈਫੀਨ (ਚਾਹ/ਕੌਫੀ), * ਡੀਹਾਈਡ੍ਰੇਸ਼ਨ ਕਰ ਸਕਦੀ ਹੈ, * ਸੁਰੱਖਿਅਤ ਰਹੋ ਅਤੇ ਘਰ ਦਾ ਸਾਫ਼ ਅਤੇ ਤਾਜ਼ਾ ਖਾਣਾ ਹੀ ਚੁਣੋ! * ਹਲਕੇ ਕੱਪੜੇ ਪਹਿਨੋ ਅਤੇ ਧੁੱਪ ਤੋਂ ਬਚੋ।
ਪਾਣੀ ਘੱਟ ਪੀ ਰਹੇ ਹੋ ਤਾਂ ਇਹ ਫਲ ਮਦਦ ਕਰਨਗੇ: * ਹਦਵਾਣਾ - ਲਗਭਗ 90 ਫ਼ੀਸਦੀ ਪਾਣੀ, ਸਰੀਰ ਨੂੰ ਠੰਢਕ ਦਿੰਦਾ ਹੈ। * ਖੀਰਾ - ਹਾਈਡ੍ਰੇਸ਼ਨ ਦੇ ਨਾਲ ਹਾਜ਼ਮੇ ਲਈ ਵੀ ਵਧੀਆ। * ਸੰਤਰਾ - ਵਿਟਾਮਿਨ-ਸੀ ਨਾਲ ਭਰਪੂਰ, ਤਾਜ਼ਗੀ ਦਿੰਦਾ ਹੈ। * ਰੋਜ਼ਾਨਾ ਇਹ ਫਲ ਆਪਣੇ ਭੋਜਨ ਵਿਚ ਸ਼ਾਮਿਲ ਕਰੋ ਅਤੇ ਗਰਮੀ ਵਿਚ ਤੰਦਰੁਸਤ ਰਹੋ। * ਗਰਭ ਅਵਸਥਾ ਵਿਚ ਸਹੀ ਸਮੇਂ 'ਤੇ ਪਾਣੀ ਪੀਣਾ ਅਤੇ ਸਹੀ ਖੁਰਾਕ ਚੁਣਨਾ ਬਹੁਤ ਜ਼ਰੂਰੀ ਹੈ। ਛੋਟੀਆਂ ਸਾਵਧਾਨੀਆਂ ਨਾਲ ਵੱਡੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। * ਪਿਆਸ ਲੱਗਣ ਤੱਕ ਇੰਤਜ਼ਾਰ ਨਾ ਕਰੋ, ਸਮੇਂ 'ਤੇ ਪਾਣੀ ਪੀਓ ਅਤੇ ਸਿਹਤਮੰਦ ਰਹੋ।
ਡੀਹਾਈਡ੍ਰੇਸ਼ਨ ਦੇ ਚਿਤਾਵਨੀ ਸੰਕੇਤ : ਹੇਠ ਲਿਖੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਸਾਵਧਾਨ ਹੋ ਜਾਓ। * ਗੂੜ੍ਹਾ ਪੀਲਾ ਪਿਸ਼ਾਬ, * ਪਿਸ਼ਾਬ ਦੀ ਮਾਤਰਾ ਘੱਟ ਹੋਣਾ, * ਮੂੰਹ ਸੁੱਕਣਾ, * ਚੱਕਰ ਆਉਣਾ ਜਾਂ ਬੇਹੋਸ਼ੀ ਜਿਹਾ ਲੱਗਣਾ, * ਦਿਲ ਦੀ ਧੜਕਣ ਤੇਜ਼ ਹੋਣਾ। ਜੇਕਰ ਇਹ ਲੱਛਣ ਨਜ਼ਰ ਆਉਣ ਤਾਂ ਇਨ੍ਹਾਂ ਨੂੰ ਨਜ਼ਰ-ਅੰਦਾਜ਼ ਨਾ ਕਰੋ। ਤੁਰੰਤ ਡਾਕਟਰ ਨਾਲ ਸੰਪਰਕ ਕਰੋ।

-ਗਾਇਨਾਕੋਲੋਜਿਸਟ, ਘਈ ਹਸਪਤਾਲ, ਜਲੰਧਰ।
ਫੋਨ : 0181-2277837

ਪਿਛਲੀ ਖ਼ਬਰ ਘਰ 'ਚ ਬਣਾਓ ਕੁਦਰਤੀ 'ਕੂਲਿੰਗ ਕ੍ਰੀਮ' ਅਗਲੀ ਖ਼ਬਰ ਆਪਣੇ ਪਰਸ ਨੂੰ ਸਟੋਰ ਹਾਊਸ ਨਾ ਬਣਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।