05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਰੰਗੋਲੀ ਜਾਂ ਫਰਸ਼ ਸਜਾਵਟ

ਰੰਗੋਲੀ ਜਾਂ ਫਰਸ਼ ਸਜਾਵਟ

ਅਜੀਤ ਡੈਸਕ 05-11-2026

ਥਾਂ ਦੀ ਚੋਣ : ਸਭ ਤੋਂ ਪਹਿਲਾਂ ਰੰਗੋਲੀ ਬਣਾਉਣ ਲਈ ਘਰ ਵਿਚ ਥਾਂ ਦੀ ਚੋਣ ਕਰਨੀ ਚਾਹੀਦੀ ਹੈ | ਸਵੇਰੇ ਰੰਗੋਲੀ ਬਣਾਉਣ ਲਈ ਘਰ ਦਾ ਦਾਖ਼ਲਾ ਦੁਆਰ ਅਤੇ ਵਿਹੜਾ ਸਹੀ ਰਹਿੰਦਾ ਹੈ |

ਥਾਂ ਨੂੰ  ਸਾਫ਼ ਕਰਨਾ : ਸਹੀ ਥਾਂ ਚੁਣਨ ਤੋਂ ਬਾਅਦ ਉਸ ਥਾਂ ਨੂੰ  ਧੋ ਕੇ ਸਾਫ਼ ਕਰ ਲਓ ਅਤੇ ਸਾਫ਼ ਕੱਪੜੇ ਨਾਲ ਪੂੰਝ ਕੇ ਸੁਕਾ ਦਿਓ | ਪਿੰਡ ਵਿਚ ਜਿਥੇ ਕੱਚੇ ਫਰਸ਼ ਹੁੰਦੇ ਹਨ, ਉਥੇ ਗੋਹੇ ਤੇ ਪੀਲੀ ਮਿੱਟੀ ਨਾਲ ਲਿੱਪਿਆ ਜਾਂਦਾ ਹੈ |
ਫਰਸ਼ 'ਤੇ ਡਿਜਾਈਨ ਬਣਾਉਣਾ : ਫਰਸ਼ 'ਤੇ ਚਾਕ ਦੀ ਸਹਾਇਤਾ ਨਾਲ ਰੰਗੋਲੀ ਦਾ ਡਿਜਾਈਨ ਬਣਾਇਆ ਜਾਂਦਾ ਹੈ | ਰੰਗੋਲੀ ਲਈ ਕਈ ਆਕਾਰ ਦੇ ਡਿਜਾਈਨ ਬਣਾਏ ਜਾ ਸਕਦੇ ਹਨ ਜਿਵੇਂ ਗੋਲ, ਚੋਕਾਰ, ਤਿਕੋਨ ਆਇਤਾਕਾਰ ਆਦਿ | ਇਨ੍ਹਾਂ ਆਕਾਰਾਂ ਵਿਚ ਮੂਲ 'ਤੇ ਤਿੰਨ ਤਰ੍ਹਾਂ ਦੇ ਡਿਜਾਈਨ ਬਣਾਏ ਜਾਂਦੇ ਹਨ :-
1. ਜਿਆਮਿਤੀਆ, 2. ਫੁੱਲਾਂ ਅਤੇ ਪੱਤੀਆਂ ਦੇ ਡਿਜਾਈਨ, 3. ਪਸ਼ੂ ਪੰਛੀਆਂ ਦੀ ਫੋਟੋਆਂ ਦੇ ਡਿਜਾਈਨ |
ਰੰਗ ਭਰਨਾ : ਡਿਜਾਈਨ ਬਣਾਉਣ ਤੋਂ ਬਾਅਦ ਉਨ੍ਹਾਂ ਵਿਚ ਵੱਖ-ਵੱਖ ਆਕਰਸ਼ਕ ਰੰਗ ਭਰੇ ਜਾਂਦੇ ਹਨ | ਭੜਕੀਲੇ ਰੰਗ ਜਿਵੇਂ ਲਾਲ, ਹਰਾ, ਨੀਲਾ, ਪੀਲਾ, ਬੈਂਗਨੀ ਰੰਗ ਆਦਿ ਭਰਨ ਨਾਲ ਰੰਗੋਲੀ ਆਦਿ ਆਕਰਸ਼ਕ ਲਗਦੀ ਹੈ | ਰੰਗ ਭਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਵਰਤੋਂ ਕੀਤੀਆਂ ਜਾਂਦੀਆਂ ਹਨ ਜਿਵੇਂ ਚੌਲਾਂ ਨੂੰ  ਪੀਹ ਕੇ ਬਣਾਇਆ ਗਿਆ ਪਾਊਡਰ, ਸੁੱਕੇ ਰੰਗ ਦਾ ਪਾਊਡਰ, ਫੁੱਲਾਂ ਦੀਆਂ ਪੱਤੀਆਂ ਆਦਿ | ਫੁੱਲਾਂ ਦੀਆਂ ਪੱਤੀਆਂ ਦੀ ਵਰਤੋਂ ਕਰਦੇ ਸਮੇਂ ਗਿੱਲੀ ਰੇਤਲੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ |
ਸਹੀ ਜਾਣਕਾਰੀ ਦੇ ਆਧਾਰ 'ਤੇ ਹੁਣ ਤੁਸੀਂ ਵੀ ਰੰਗੋਲੀ ਨੂੰ  ਜ਼ਿਆਦਾ ਪ੍ਰਭਾਵਸ਼ਾਲੀ ਬਣਾ ਸਕਦੇ ਹੋ ਅਤੇ ਤਿਉਹਾਰਾਂ ਮੌਕੇ ਮਹਿਮਾਨਾਂ ਲਈ ਵੈਲਕਮ ਤੇ ਪੂਜਾ ਘਰ ਲਈ ਧਾਰਮਿਕ ਚਿੰਨ੍ਹ ਬਣਾ ਸਕਦੇ ਹੋ |
 

-ਮੋਨੂੰ 'ਮਨੂ'

ਪਿਛਲੀ ਖ਼ਬਰ ਤਿਉਹਾਰ ਮੌਕੇ ਬਣਾਓ ਚਟਪਟਾ ਪਕਵਾਨ ਅਗਲੀ ਖ਼ਬਰ ਦੀਵਾਲੀ ਮੌਕੇ ਲਿਆਓ ਚਿਹਰੇ 'ਤੇ ਸੋਨੇ ਜਿਹਾ ਨਿਖਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।