05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਆਪਣੇ ਪਰਸ ਨੂੰ ਸਟੋਰ ਹਾਊਸ ਨਾ ਬਣਾਓ

ਅਜੀਤ ਡੈਸਕ 04-06-2026

ਅੱਜਕਲ੍ਹ ਪਰਸ ਦੀ ਵਰਤੋਂ ਸਿਰਫ਼ ਰੁਪਏ ਰੱਖਣ ਲਈ ਨਹੀਂ ਹੁੰਦੀ। ਪਰਸ ਦੀ ਵਰਤੋਂ ਜ਼ਰੂਰੀ ਸਾਮਾਨ ਰੱਖਣ ਲਈ ਵੀ ਹੁੰਦੀ ਹੈ। ਕੰਮਕਾਰੀ ਔਰਤਾਂ ਲਈ ਤਾਂ ਪਰਸ ਹੀ ਇਕ ਇਸ ਤਰ੍ਹਾਂ ਦਾ ਸਾਧਨ ਹੈ ਜਿਸ ਵਿਚ ਉਹ ਪੂਰੇ ਦਿਨ ਦੀ ਵਰਤੋਂ ਵਿਚ ਆਉਣ ਵਾਲੀ ਸਭ ਜ਼ਰੂਰੀ ਚੀਜ਼ਾਂ ਰੱਖ ਸਕਦੀਆਂ ਹਨ। ਪਰ ਕਈ ਔਰਤਾਂ ਇਸ ਨੂੰ ਸਟੋਰਹਾਊਸ ਬਣਾ ਲੈਂਦੀਆਂ ਹਨ ਜਿਸ ਵਿਚ ਜ਼ਰੂਰੀ ਸਾਮਾਨ ਘੱਟ ਤੇ ਫਾਲਤੂ ਦੀਆਂ ਚੀਜ਼ਾਂ ਜ਼ਿਆਦਾ ਭਰੀਆਂ ਹੁੰਦੀਆਂ ਹਨ।
ਕਦੀ-ਕਦਾਈਂ ਤਾਂ ਕੋਈ ਕੰਮ ਦੀ ਚੀਜ਼ ਲੱਭਣ 'ਤੇ ਮਿਲਦੀ ਹੀ ਨਹੀਂ। ਇਸ ਨਾਲ ਬਹੁਤ ਅਸੁਵਿਧਾ ਹੁੰਦੀ ਹੈ। ਕਿਤੇ ਤੁਹਾਡਾ ਪਰਸ ਸਟੋਰਹਾਊਸ ਨਾ ਬਣ ਜਾਵੇ, ਇਸ ਲਈ ਧਿਆਨ ਦਿਓ ਆਪਣੇ ਪਰਸ ਦੇ ਅੰਦਰ ਰੱਖੇ ਸਾਮਾਨ 'ਤੇ। ਆਓ ਦੇਖੀਏ ਤੁਹਾਡੇ ਪਰਸ ਵਿਚ ਕੀ-ਕੀ ਹੋਣਾ ਜ਼ਰੂਰੀ ਹੈ।
ਤੁਹਾਡੇ ਪਰਸ ਵਿਚ ਸਭ ਤੋਂ ਜ਼ਰੂਰੀ ਸਾਮਾਨ ਹੋਣਾ ਚਾਹੀਦਾ ਤੁਹਾਡੀ ਪਛਾਣ। ਇਕ ਛੋਟੀ ਜਿਹੀ ਡਾਇਰੀ ਜ਼ਰੂਰ ਨਾਲ ਰੱਖੋ ਜਿਸ ਵਿਚ ਤੁਹਾਡਾ ਨਾਂਅ, ਪਤਾ, ਫੋਨ ਨੰਬਰ, ਤੁਹਾਡੇ ਡਾਕਟਰ ਦਾ ਫੋਨ ਨੰਬਰ, ਤੁਹਾਡੇ ਰਿਸ਼ਤੇਦਾਰ ਤੇ ਗੁਆਂਢੀ ਦੇ ਫੋਨ ਨੰਬਰ ਹੋਣ। ਇਹ ਇਸ ਤਰ੍ਹਾਂ ਦੀ ਮਹੱਤਵਪੂਰਨ ਸੂਚਨਾ ਹੈ ਜੋ ਮੁਸ਼ਕਿਲ ਸਮੇਂ ਵਿਚ ਤੁਹਾਡੇ ਲਈ ਮਦਦਗਾਰ ਸਾਬਿਤ ਹੋਵੇਗੀ। ਕਦੀ ਤੁਹਾਡੇ ਨਾਲ ਕੋਈ ਦੁਰਘਟਨਾ ਵਾਪਰ ਜਾਵੇ ਤਾਂ ਤੁਹਾਡੀ ਪਛਾਣ ਤੁਹਾਨੂੰ ਸੁਰੱਖਿਆ ਦੇਵੇਗੀ।
ਤੁਹਾਡੇ ਪਰਸ ਵਿਚ ਮੇਕਅਪ ਕਿੱਟ ਹੋਣਾ ਵੀ ਜ਼ਰੂਰੀ ਹੈ। ਇਸ ਕਿਟ ਵਿਚ ਤੁਹਾਡੀ ਜ਼ਰੂਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਵੇਂ ਹੇਅਰ ਬਰੁਸ਼ ਜਾਂ ਕੰਘੀ ਆਦਿ। ਸਾਰਾ ਦਿਨ ਦਫ਼ਤਰ ਵਿਚ ਕੰਮ ਕਰਨ ਦੇ ਬਾਅਦ ਤਰੋਤਾਜ਼ਾ ਹੋਣ ਲਈ ਪੇਪਰ ਸੋਪ, ਲਿਪਸਿਟਕ ਆਦਿ ਪਰਸ ਵਿਚ ਜ਼ਰੂਰ ਹੋਣਾ ਚਾਹੀਦਾ। ਲਿਪਸਿਟਕ ਇਕ ਲਾਈਟ ਤੇ ਇਕ ਡਾਰਕ ਸ਼ੇਡ ਦੀ ਰੱਖ ਲਓ। ਇਸ ਤੋਂ ਇਲਾਵਾ ਹੇਅਰ ਕਲਿੱਪ ਜਾਂ ਹੇਅਰ ਬੈਂਡ ਰੱਖ ਲਓ ਤਾਂ ਕਿ ਵਾਲ ਬੰਨ੍ਹਣ ਦੀ ਜ਼ਰੂਰਤ ਮਹਿਸੂਸ ਹੋਵੇ ਤਾਂ ਤੁਹਾਡੇ ਕੋਲ ਸਾਮਾਨ ਉਪਲਬਧ ਹੋਵੇ। ਇਕ ਛੋਟੀ ਜਿਹੀ ਬੋਤਲ ਮਾਈਸਚਰਾਈਜ਼ਰ ਦੀ ਵੀ ਰੱਖ ਲਓ।
ਪਰਸ ਵਿਚ ਸੋਨੇ ਦੇ ਗਹਿਣੇ ਤੇ ਐਂਟੀਸੈਪਟਿਕ ਕ੍ਰੀਮ ਕਦੀ ਵੀ ਨਾ ਰੱਖੋ। ਇਹ ਬਹੁਤ ਹੀ ਅਸੁਰੱਖਿਅਤ ਥਾਂ ਹੈ। ਦਫ਼ਤਰ ਵਿਚ ਤੁਹਾਡਾ ਪਰਸ ਜੇਕਰ ਇਸ ਤਰ੍ਹਾਂ ਹੀ ਪਿਆ ਰਹਿੰਦਾ ਹੈ ਤਾਂ ਕੋਈ ਤੁਹਾਡੇ ਗਹਿਣੇ ਕੱਢ ਸਕਦਾ ਹੈ। ਪਰਸ ਵਿਚ ਪੈਸੇ ਵੀ ਇਸ ਤਰ੍ਹਾਂ ਨਾ ਰੱਖੋ। ਆਪਣੇ ਵੱਡੇ ਪਰਸ ਵਿਚ ਇਕ ਛੋਟਾ ਜਿਹਾ ਪਰਸ ਰੱਖੋ ਜਿਸ ਵਿਚ ਪੈਸੇ ਰੱਖੋ। ਜਦੋਂ ਵੀ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਪਵੇ ਤਾਂ ਛੋਟੇ ਪਰਸ ਵਿਚੋਂ ਪੈਸੇ ਕੱਢਣ ਵਿਚ ਤੁਹਾਨੂੰ ਸਹੂਲਤ ਹੋਵੇਗੀ।
ਜੇਕਰ ਤੁਸੀਂ ਕ੍ਰੈਡਿਟ ਕਾਰਡ ਰੱਖਦੇ ਹੋ ਤਾਂ ਉਸ ਲਈ ਪਰਸ ਵਿਚ ਵੱਖਰੀ ਥਾਂ ਬਣਾਓ। ਪਰਸ ਦੇ ਅੰਦਰ ਦੋ ਜਾਂ ਤਿੰਨ ਜੇਬਾਂ ਹੁੰਦੀਆਂ ਹਨ। ਉਨ੍ਹਾਂ ਵਿਚੋਂ ਇਕ ਜੇਬ ਵਿਚ ਇਸ ਨੂੰ ਰੱਖੋ ਤਾਂ ਕਿ ਜ਼ਰੂਰਤ ਪੈਣ 'ਤੇ ਤੁਹਾਨੂੰ ਇਹ ਸੌਖਿਆਂ ਨਾਲ ਮਿਲ ਜਾਵੇ।
ਮਹੱਤਵਪੂਰਨ ਵਿਜ਼ਟਿੰਗ ਕਾਰਡ, ਬਿੱਲ ਆਦਿ ਲਈ ਵੀ ਕਿ ਜੇਬ ਬਣਾ ਲਓ। ਹਰ ਹਫ਼ਤੇ ਆਪਣੇ ਪਰਸ ਨੂੰ ਸਾਫ਼ ਕਰੋ ਅਤੇ ਗ਼ੈਰ-ਜ਼ਰੂਰੀ ਬਿੱਲ ਜਾਂ ਕਾਗਜ਼ ਇਸ ਵਿਚੋਂ ਕੱਢ ਦਿਓ। ਪਰਸ ਵਿਚ ਟਿਫ਼ਿਨ ਨਾ ਰੱਖੋ ਕਿਉਂਕਿ ਕਿਸੇ ਵੀ ਕਾਰਨ ਨਾਲ ਜੇਕਰ ਸਬਜ਼ੀ ਪਰਸ ਵਿਚ ਡਿੱਗ ਗਈ ਤਾਂ ਤੁਹਾਡੀਆਂ ਜ਼ਰੂਰੀ ਚੀਜ਼ਾਂ ਦਾ ਨੁਕਸਾਨ ਹੋ ਜਾਵੇਗਾ ਅਤੇ ਤੁਹਾਡਾ ਪਰਸ ਵੀ ਖਰਾਬ ਹੋ ਜਾਵੇਗਾ।

ਪਿਛਲੀ ਖ਼ਬਰ ਗਰਮੀ ਦੇ ਮੌਸਮ ਵਿਚ ਗਰਭਵਤੀ ਔਰਤਾਂ ਲਈ ਅਤਿ ਮਹੱਤਵਪੂਰਨ ਸਲਾਹ ਡੀਹਾਈਡ੍ਰੇਸ਼ਨ ਤੋਂ ਬਚਾਅ ਅਤੇ ਸਿਹਤ ਦੀ ਸੰਭਾਲ ਅਗਲੀ ਖ਼ਬਰ ਫਰਨੀਚਰ ਨੂੰ ਸੁਰੱਖਿਅਤ ਕਿਸ ਤਰ੍ਹਾਂ ਰੱਖੀਏ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।