17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕੇਂਦਰ ਤੇ ਪੰਜਾਬ ਸਰਕਾਰਾਂ ਵਧਦੀ ਦੀ ਮਹਿੰਗਾਈ ਨੂੰ ਰੋਕਣ 'ਚ ਫ਼ੇਲ੍ਹ ਸਾਬਤ ਹੋਈਆਂ- ਬਲਵਿੰਦਰ ਸਿੰਘ ਬੰਬ

ਅਜੀਤ ਡੈਸਕ 31-03-2026
ਬੀਜਾ, 30 ਮਾਰਚ (ਅਵਤਾਰ ਸਿੰਘ ਜੰਟੀ ਮਾਨ)- ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਦੀ ਮੋਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੇ ਰਾਜ ਵਿੱਚ ਮਹਿੰਗਾਈ ਦਿਨ ਪ੍ਰਤੀ ਦਿਨ ਅਮਰ ਵੇਲ ਦੀ ਤਰ੍ਹਾਂ ਵਧਦੀ ਹੀ ਜਾ ਰਹੀ ਹੈ | ਜਿਸ ਨੂੰ ਰੋਕਣ ਲਈ ਦੋਨੇਂ ਸਰਕਾਰਾਂ ਫ਼ੇਲ੍ਹ ਸਾਬਤ ਹੋਈਆਂ ਹਨ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਬੰਬ ਚੇਅਰਮੈਨ ਐਸ ਸੀ. ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਨੇ ਅੱਜ ਬਲਾਕ ਸਮਰਾਲਾ ਦੇ ਪਿੰਡ ਰੁਪਾਲੋਂ ਵਿਖੇ ਗੁਰਜੀਤ ਸਿੰਘ ਭੌਰਲਾ ਚੇਅਰਮੈਨ ਐਸ. ਸੀ. ਡਿਪਾਰਟਮੈਂਟ ਬਲਾਕ ਕਾਂਗਰਸ ਕਮੇਟੀ ਸਮਰਾਲਾ ਅਤੇ ਉਪ ਚੇਅਰਮੈਨ ਅਵਤਾਰ ਸਿੰਘ ਰੁਪਾਲੋ ਦੀ ਅਗਵਾਈ ਹੇਠ ਹੋਈ ਐਸ. ਸੀ. ਡਿਪਾਰਟਮੈਂਟ ਦੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 'ਚ ਦਲਿਤ ਵਰਗ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ | ਉਨ੍ਹਾਂ 'ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਰਕੇ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਅੱਕ ਚੁੱਕੇ ਹਨ | ਬਲਵਿੰਦਰ ਸਿੰਘ ਬੰਬ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸਮਰਾਲਾ ਤੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਹਲਕੇ ਵਿੱਚ ਮਜ਼ਬੂਤ ਹੋਈ ਹੈ | ਬਲਾਕ ਚੇਅਰਮੈਨ ਗੁਰਜੀਤ ਸਿੰਘ ਭੌਰਲਾ, ਉਪ-ਚੇਅਰਮੈਨ ਪ੍ਰੀਤਮ ਸਿੰਘ ਖਾਨਪੁਰ ਮੰਡ, ਉਪ ਚੇਅਰਮੈਨ ਵਿਕਰਮਜੀਤ ਸਿੰਘ ਅਕਾਲਗੜ੍ਹ, ਸਰਪੰਚ ਗੁਰਬਚਨ ਸਿੰਘ ਚੱਕਲੀ ਆਦਲ ਜ਼ਿਲ੍ਹਾ ਉਪ ਚੇਅਰਮੈਨ ਖੰਨਾ, ਬਲਾਕ ਉਪ ਚੇਅਰਮੈਨ ਅਵਤਾਰ ਸਿੰਘ ਰੁਪਾਲੋ ਨੇ ਕਿਹਾ ਕਿ ਗਲਤ ਵਰਗ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਝੰਡੇ ਥੱਲੇ ਇਕੱਤਰ ਹੋ ਕੇ ਮਨੂਵਾਦੀ ਸੋਚ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਤਾਂ ਕਿ ਐਸ. ਸੀ., ਐਸ. ਟੀ. ਦੱਬੇ ਕੁਚਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ |
ਇਸ ਮੌਕੇ ਜਗਦੀਸ਼ ਸਿੰਘ ਮਜਾਲੀ ਕਲਾ, ਦਲਵੀਰ ਸਿੰਘ, ਹਰੀ ਸਿੰਘ ਖੱਟਰਾਂ, ਮਨਦੀਪ ਸਿੰਘ, ਸੰਤੋਖ ਸਿੰਘ, ਸੁਖਦੇਵ ਸਿੰਘ, ਤਰਸੇਮ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ ਤੋ ਇਲਾਵਾ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਪਹੇੜੀ ਛਿੰਝ 'ਚ ਝੰਡੀ ਦੀ ਕੁਸ਼ਤੀ ਰਾਜੂ ਰਾਈਏਵਾਲ ਨੇ ਮਨਜੀਤ ਖੱਤਰੀ ਨੂੰ ਚਿੱਤ ਕਰਕੇ ਜਿੱਤੀ ਅਗਲੀ ਖ਼ਬਰ ਪਿ੍ੰਸੀਪਲ ਸਰਬਜੀਤ ਸਿੰਘ 34 ਸਾਲ ਦੀਆਂ ਬੇਦਾਗ਼ ਸੇਵਾਵਾਂ ਉਪਰੰਤ ਅੱਜ ਹੋਣਗੇ ਸੇਵਾ ਮੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।