ਜਖਵਾਲੀ, 30 ਮਾਰਚ (ਨਿਰਭੈ ਸਿੰਘ)-ਪਿ੍ੰਸੀਪਲ ਸਰਬਜੀਤ ਸਿੰਘ ਆਪਣੀਆਂ 34 ਸਾਲ ਦੀਆਂ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ 31 ਮਾਰਚ ਨੂੰ ਸੇਵਾ ਮੁਕਤ ਹੋਣਗੇ | ਇਸ ਤੋਂ ਪਹਿਲਾਂ ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਉਨ੍ਹਾਂ ਦਾ ਸਨਮਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਵਲੋਂ ਸਕੂਲ ਦੀ ਤਰੱਕੀ ਲਈ ਸ਼ਾਨਦਾਰ ਕੰਮ ਕੀਤੇ ਗਏ | ਜਿਸ ਕਾਰਨ ਇਲਾਕੇ ਵਿਚ ਉਨ੍ਹਾਂ ਦਾ ਪੂਰਾ ਸਤਿਕਾਰ ਹੈ | ਸ਼ਾਨਦਾਰ ਸੇਵਾਵਾਂ ਬਦਲੇ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ 5 ਸਤੰਬਰ 2020 ਨੂੰ ਸਟੇਟ ਅਵਾਰਡ ਦੇ ਨਾਲ ਨਿਵਾਜਿਆ ਸੀ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਮਨੀ ਚੋਪੜਾ, ਸਵਰਨ ਸਿੰਘ ਭੁੱਲਰ, ਐਕਸ਼ਨ ਗੁਰਜੀਤ ਸਿੰਘ, ਇੰਜੀਨੀਅਰ ਰਮਨਦੀਪ ਸਿੰਘ, ਉਪ ਪਿ੍ੰਸੀਪਲ ਸੰਦੀਪ ਸੂਦ, ਲੈਕ. ਹਰਜਤਿੰਦਰ ਸਿੰਘ, ਲੈਕ. ਅਮਨਦੀਪ ਕੌਰ, ਲੈਕ. ਗੁਰ ਸਤਵੀਰ ਕੌਰ, ਹਰਵੀਰ ਸਿੰਘ, ਰੋਸ਼ਾ ਸਿੰਘ, ਡਾ. ਜੇਪੀ ਸਿੰਘ, ਤਰੁਣ ਮਿੱਤਲ, ਵਰਿੰਦਰ ਸਿੰਘ, ਕੈਪਟਨ ਲਖਵੀਰ ਸਿੰਘ, ਰਜਨਦੀਪ ਕੌਰ ਵੀ ਹਾਜ਼ਰ ਸਨ |