17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪਹੇੜੀ ਛਿੰਝ 'ਚ ਝੰਡੀ ਦੀ ਕੁਸ਼ਤੀ ਰਾਜੂ ਰਾਈਏਵਾਲ ਨੇ ਮਨਜੀਤ ਖੱਤਰੀ ਨੂੰ ਚਿੱਤ ਕਰਕੇ ਜਿੱਤੀ

ਅਜੀਤ ਡੈਸਕ 31-03-2026
ਅਮਲੋਹ, 30 ਮਾਰਚ (ਕੇਵਲ ਸਿੰਘ)-ਨਜ਼ਦੀਕੀ ਪਿੰਡ ਪਹੇੜੀ ਵਿਖੇ ਸੰਤ ਸੁਆਮੀ ਨਮੋ ਨਾਥ, ਸੰਤ ਸੁਆਮੀ ਸੁਖਦੇਵ ਮੁਨੀ, ਸੰਤ ਸੁਆਮੀ ਭੈਰੋ ਨਾਥ ਅਤੇ ਮਹਾਂਪੁਰਸ਼ਾਂ ਦੀ ਨਿੱਘੀ ਯਾਦ ਵਿਚ ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈਜ਼. ਅਤੇ ਗ੍ਰਾਮ ਪੰਚਾਇਤ ਵਲੋਂ 8ਵਾਂ ਵਿਸ਼ਾਲ ਕੁਸ਼ਤੀ ਦੰਗਲ ਪਹਿਲਵਾਨ ਅਮਰੀਕ ਸਿੰਘ ਰੌਣੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਕਿੰਦਾ, ਅਮਰੀਕ ਸਿੰਘ ਰੌਣੀ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਛਿੰਝ ਵਿਚ ਝੰਡੀ ਦੀ ਕੁਸ਼ਤੀ 'ਚ ਰਾਜੂ ਰਾਈਏਵਾਲ ਅਤੇ ਮਨਜੀਤ ਖੱਤਰੀ ਦਰਮਿਆਨ ਸਖ਼ਤ ਮੁਕਾਬਲਾ ਹੋਇਆ, ਅਖੀਰ ਰਾਜੂ ਰਾਈਏਵਾਲ ਇਸ ਕੁਸ਼ਤੀ ਦਾ ਜੇਤੂ ਰਿਹਾ | ਉੱਥੇ ਹੀ ਵੱਖ-ਵੱਖ ਪਹਿਲਵਾਨਾਂ ਵਲੋਂ ਵੀ ਆਪਣੀ ਤਾਕਤ ਦੇ ਜੌਹਰ ਦਿਖਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮਹਿਮਾਨ ਮੁਕੇਸ਼ ਕੁਮਾਰ ਐਸ.ਪੀ., ਸੰਤ ਜੈ ਦੇਵ, ਸੰਤ ਸੋਮ ਨਾਥ, ਸੰਤ ਵਿਜੈ ਨਾਥ, ਸੰਤ ਭੈਰਵ ਨਾਥ, ਤਰਨਜੀਤ ਸਿੰਘ ਸਬ ਇੰਸ. ਚੌਂਕੀ ਇੰਚਾਰਜ ਬੁੱਗਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉੱਥੇ ਹੀ ਪੁਰਾਣੀਆਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੀ ਅਪੀਲ ਵੀ ਕੀਤੀ ਗਈ | ਇਸ ਮੌਕੇ ਭੁਪਿੰਦਰ ਸਿੰਘ, ਰਣਜੀਤ ਸਿੰਘ, ਲਛਮਣ ਸਰੌਂਦ, ਕਰਨ ਖੱਟੜਾ, ਡਾ. ਅਮਰੀਕ ਸਿੰਘ ਰੌਣੀ, ਹਰਸ਼ ਦੁਬਈ, ਡਾ. ਪ੍ਰਦੀਪ ਤੰਦਾ ਬੰਧਾ, ਡਾ. ਬਲਵੀਰ ਸਿੰਘ ਟਿੱਬੀ, ਪੰਮਾ ਰੌਣੀ, ਹਰਪ੍ਰੀਤ ਸਿੰਘ ਦੀਵਾ, ਸਰਪੰਚ ਲਖਵੀਰ ਸਿੰਘ ਲੱਖਾ ਦੀਵਾ, ਵਰਿੰਦਰਜੀਤ ਨਿਊਜ਼ੀਲੈਂਡ, ਗਗਨਦੀਪ ਪੈਂਤਪੁਰ, ਬਲਵਿੰਦਰ ਸਿੰਘ ਸਕੱਤਰ, ਜਸਕਰਨ ਕੈਨੇਡਾ, ਦਵਿੰਦਰ ਸਿੰਘ ਠੇਕੇਦਾਰ, ਹਰਮਿੰਦਰ ਸਿੰਘ ਕੈਨੇਡਾ, ਗੁਰਦੀਪ ਘੋਲੀਆ, ਕਰਮਜੀਤ ਸਿੰਘ ਨੰਬਰਦਾਰ ਤੰਦਾਬੱਧਾ, ਕੁਵਿੰਦਰ ਸਿੰਘ ਕੁੰਭ, ਮਨਜੀਤ ਸਿੰਘ ਕੈਨੇਡਾ, ਜਸਪ੍ਰੀਤ ਸਿੰਘ ਰੌਣੀ, ਬਲਵੀਰ ਸਿੰਘ ਬਲਾਕ ਪ੍ਰਧਾਨ, ਸਿੰਮੀ ਯੂ.ਐਸ.ਏ., ਜੱਗੀ ਗਰੇਵਾਲ, ਹਰਜੋਤ ਮਾਨ ਨੇ ਸ਼ਿਰਕਤ ਕੀਤੀ | ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਕੁਸ਼ਤੀ ਦੰਗਲ ਨੂੰ ਨੇਪਰੇ ਚਾੜ੍ਹਨ ਲਈ ਅਮਰੀਕ ਸਿੰਘ ਰੌਣੀ ਸਰਪ੍ਰਸਤ, ਸਤਨਾਮ ਸਿੰਘ ਬਿੱਲੂ, ਇੰਦਰਜੀਤ ਸਿੰਘ ਗਿੱਲ, ਕੁਲਵਿੰਦਰ ਸਿੰਘ ਕਿੰਦਾ, ਜਸ਼ਨ ਗਿੱਲ, ਚਰਨਜੀਤ ਸਿੰਘ, ਗੁਰਮੀਤ ਸਿੰਘ ਕੈਸ਼ੀਅਰ, ਨਵੀ ਗਿੱਲ, ਹਰਪ੍ਰੀਤ ਸਿੰਘ ਸਾਬਕਾ ਸਰਪੰਚ, ਰੌਮੀ ਸਿੰਘ, ਹਰਸ਼ੀ ਗੰਗਾ, ਚਰਨ ਸਿੰਘ ਮਾਨ, ਕਰਮ ਸਿੰਘ ਮਾਨ, ਪ੍ਰਗਟ ਸਿੰਘ ਝੱਜ, ਛੱਜੂ ਸਿੰਘ ਆਦਿ ਤੋਂ ਇਲਾਵਾ ਨਗਰ ਨਿਵਾਸੀਆਂ ਨੇ ਵਡਮੁੱਲਾ ਯੋਗਦਾਨ ਪਾਇਆ |
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਲੋਂ 'ਗੁਰਬਾਣੀ ਅਨੁਵਾਦ, ਲੋੜ, ਨੈਤਿਕਤਾ ਅਤੇ ਮਿਆਰ' ਵਿਸ਼ੇ 'ਤੇ ਕਰਵਾਈ ਕੌਮੀ ਕਾਰਜਸ਼ਾਲਾ ਸਮਾਪਤ... ਅਗਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰਾਂ ਵਧਦੀ ਦੀ ਮਹਿੰਗਾਈ ਨੂੰ ਰੋਕਣ 'ਚ ਫ਼ੇਲ੍ਹ ਸਾਬਤ ਹੋਈਆਂ- ਬਲਵਿੰਦਰ ਸਿੰਘ ਬੰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।