02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨਾ ਫਿਟਨੈੱਸ, ਨਾ ਬੀਮਾ, ਨਾ ਪ੍ਰਦੂਸ਼ਣ ਕਬਾੜ ਹਾਲਤ ਵਾਲੀਆਂ ਸਕੂਲ ਵੈਨਾਂ ਰਾਹੀਂ ਬੱਚਿਆਂ ਦੀਆਂ ਜਾਨਾਂ ਨਾਲ ਖਿਲਵਾੜ

ਭਗਤਾ ਭਾਈਕਾ, 1 ਸਤੰਬਰ (ਸੁਖਪਾਲ ਸਿੰਘ ਸੋਨੀ)- ਟਰਾਂਸਪੋਰਟ ਵਿਭਾਗ ਦੀ ਵੱਡੀ ਅਣਗਹਿਲੀ ਕਾਰਨ ਪਿਛਲੇ ਕੁਝ ਸਾਲਾਂ ਤੋਂ ਨਾ ਫਿਟਨਿਸ, ਨਾ ਬੀਮਾ ਅਤੇ ਨਾ ਪ੍ਰਦੂਸ਼ਣ ਹੋਣ ਦੇ ਬਾਵਜੂਦ ਮਾਸੂਮ ਬੱਚਿਆਂ ਦੀਆਂ ਜਾਨਾਂ/ਸੁਰੱਖਿਆ ਨਾਲ ਖਿਲਵਾੜ ਕਰਦੇ ਹੋਏ ਲਗਾਤਾਰ ਚਲਾਈ ਜਾ ਰਹੀ ਨਿੱਜੀ ਸਕੂਲ ਦੀ ਵੈਨ ਨੇ ਅੱਜ ਪਿੰਡ ਭੋਡੀਪੁਰਾ ਤੋਂ ਪਿੰਡ ਕੋਇਰ ਸਿੰਘ ਵਾਲਾ ਲਿੰਕ ਸੜਕ ਉਪਰ ਹਾਦਸੇ ਦੌਰਾਨ ਬੱਚਿਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ। ਨਜ਼ਦੀਕੀ ਲੋਕਾਂ ਨੇ ਜ਼ਖ਼ਮੀ ਬੱਚਿਆਂ ਨੂੰ ਤੁਰੰਤ ਇਲਾਜ ਲਈ ਵੱਖ-ਵੱਖ ਹਸਪਤਾਲਾਂ ਪਹੁੰਚਾਇਆ ।

ਪਿੰਡ ਕੋਇਰ ਸਿੰਘ ਵਾਲਾ-ਭੋਡੀਪੁਰਾ ਵਿਚਕਾਰ ਵਾਪਰੇ ਹਾਦਸੇ ਦੌਰਾਨ ਸਕੂਲ ਵੈਨ ਦਾ ਹਾਲ। ਤਸਵੀਰ : ਸੁਖਪਾਲ ਸਿੰਘ ਸੋਨੀ 02-09-2026
ਭਗਤਾ ਭਾਈਕਾ, 1 ਸਤੰਬਰ (ਸੁਖਪਾਲ ਸਿੰਘ ਸੋਨੀ)- ਟਰਾਂਸਪੋਰਟ ਵਿਭਾਗ ਦੀ ਵੱਡੀ ਅਣਗਹਿਲੀ ਕਾਰਨ ਪਿਛਲੇ ਕੁਝ ਸਾਲਾਂ ਤੋਂ ਨਾ ਫਿਟਨਿਸ, ਨਾ ਬੀਮਾ ਅਤੇ ਨਾ ਪ੍ਰਦੂਸ਼ਣ ਹੋਣ ਦੇ ਬਾਵਜੂਦ ਮਾਸੂਮ ਬੱਚਿਆਂ ਦੀਆਂ ਜਾਨਾਂ/ਸੁਰੱਖਿਆ ਨਾਲ ਖਿਲਵਾੜ ਕਰਦੇ ਹੋਏ ਲਗਾਤਾਰ ਚਲਾਈ ਜਾ ਰਹੀ ਨਿੱਜੀ ਸਕੂਲ ਦੀ ਵੈਨ ਨੇ ਅੱਜ ਪਿੰਡ ਭੋਡੀਪੁਰਾ ਤੋਂ ਪਿੰਡ ਕੋਇਰ ਸਿੰਘ ਵਾਲਾ ਲਿੰਕ ਸੜਕ ਉਪਰ ਹਾਦਸੇ ਦੌਰਾਨ ਬੱਚਿਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ। ਨਜ਼ਦੀਕੀ ਲੋਕਾਂ ਨੇ ਜ਼ਖ਼ਮੀ ਬੱਚਿਆਂ ਨੂੰ ਤੁਰੰਤ ਇਲਾਜ ਲਈ ਵੱਖ-ਵੱਖ ਹਸਪਤਾਲਾਂ ਪਹੁੰਚਾਇਆ । ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਕੋਇਰ ਸਿੰਘ ਵਾਲਾ ਵਿਖੇ ਸਥਿਤ ਇਕ ਨਿੱਜੀ ਸਕੂਲ ਦੀ ਵੈਨ ਅੱਜ ਸਵੇਰੇ ਰੋਜ਼ਾਨਾ ਵਾਂਗ ਬੱਚਿਆਂ ਨੂੰ ਪਿੰਡਾਂ ਵਿਚੋਂ ਲੈ ਕੇ ਸਕੂਲ ਆ ਰਹੀ ਸੀ। ਇਸੇ ਦੌਰਾਨ ਹੀ ਜਦੋਂ ਵੈਨ ਪਿੰਡ ਭੋਡੀਪੁਰਾ ਅਤੇ ਪਿੰਡ ਕੋਇਰ ਸਿੰਘ ਵਾਲਾ ਵਿਖੇ ਲਿੰਕ ਸੜਕ ਪੁੱਜੀ ਤਾਂ ਅਚਾਨਕ ਵੈਨ ਨੂੰ ਨੁਕਸ ਪੈਣ ਕਾਰਨ ਹਾਦਸਾ ਵਾਪਰ ਗਿਆ। ਸੂਤਰਾਂ ਅਨੁਸਾਰ ਵੈਨ ਰਫ਼ਤਾਰ ਅਨੁਸਾਰ ਬੇਕਾਬੂ ਹੋ ਗਈ, ਜੋ ਕਿ ਸਿੱਧੀ ਜਾ ਕੇ ਦਰੱਖਤ ਵਿਚ ਵੱਜੀ। ਹਾਦਸੇ ਦੌਰਾਨ ਵੈਨ ਵਿਚ ਸਵਾਰ ਕੁਝ ਮਾਸੂਮ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੋਕਾਂ ਨੇ ਤੁਰੰਤ ਇਲਾਜ ਲਈ ਭਗਤਾ ਭਾਈਕਾ ਸਮੇਤ ਹੋਰ ਥਾਵਾਂ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਮੁਢਲੀ ਸਿਹਤ ਸੇਵਾ ਮਿਲਣ ਉਪਰੰਤ ਵੱਡੀ ਗਿਣਤੀ ਬੱਚੇ ਠੀਕ ਹਨ । ਇਕ ਬੱਚੇ ਨੂੰ ਸ਼ਹਿਰ ਤੋਂ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਘਟਨਾ ਸਥਾਨ ਉਪਰ ਹਾਜ਼ਰੀਨ ਲੋਕ ਸਕੂਲ ਪ੍ਰਬੰਧਕਾਂ ਦੀ ਵੈਨ ਪ੍ਰਤੀ ਲਾਪਰਵਾਹੀ ਸੰਬੰਧੀ ਕੋਸਦੇ ਦੇਖੇ ਗਏ । ਚਰਚਾਵਾਂ ਨੂੰ ਦੇਖਦੇ ਹੋਏ ਹਾਦਸਾ ਗ੍ਰਸਤ ਵੈਨ ਸੰਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਨੇ ਜਿੱਥੇ ਸਰਕਾਰ ਦੇ ਸਿੱਖਿਆਂ ਪ੍ਰਬੰਧਾਂ ਅਤੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਦੀ ਵੀ ਸਕੂਲ ਵੈਨਾਂ ਦੀ ਚੈਕਿੰਗ ਪ੍ਰਤੀ ਵੱਡੀ ਲਾਪਰਵਾਹੀ ਦਾ ਖ਼ੁਲਾਸਾ ਕੀਤਾ ਸਕੂਲ ਪ੍ਰਬੰਧਕ ਵੀ ਆਪਣੀ ਪੂਜੀ ਬਚਾਉਣ ਦੇ ਚੱਕਰ ’ਚ ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਖੇਡਦੇ ਨਜ਼ਰ ਆਏ ਹਨ। ਉਕਤ ਹਾਦਸਾ ਗ੍ਰਸਤ ਸਕੂਲ ਵੈਨ ਦੀ ਆਰ.ਸੀ, ਫਿਟਨਿਸ ਅਤੇ ਬੀਮੇ ਦੀ ਮਿਆਦ 2023 (ਆਨਲਾਈਨ) ਦੌਰਾਨ ਹੀ ਖ਼ਤਮ ਹੋ ਗਈ ਸੀ । 2022 ਤੋਂ ਬਾਅਦ ਵੈਨ ਦਾ ਪ੍ਰਦੂਸ਼ਣ ਸਰਟੀਫਿਕੇਟ ਵੀ ਨਹੀਂ ਬਣਿਆ । ਇਸ ਘਟਨਾ ਸੰਬੰਧੀ ਜਦੋਂ ਸਕੂਲ ਦੇ ਪ੍ਰਿੰਸੀਪਲ ਮੈਡਮ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਸਕੂਲ ਦੇ ਕੰਮਕਾਜ ਲਈ ਬਾਹਰ ਗਏ ਹੋਏ ਹਨ ਅਤੇ ਵੈਨ ਦੀ ਹਾਲਤ ਅਤੇ ਕਾਗ਼ਜ਼ਾਤ ਸੰਬੰਧੀ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ ।
ਪਿਛਲੀ ਖ਼ਬਰ ਰਾਹੁਲ ਗਾਂਧੀ ਖ਼ਿਲਾਫ਼ ਉੱਤਰਾਖੰਡ ’ਚ ਦਰਜ ਮਾਮਲੇ ਖਿਲਾਫ਼ ਕਾਂਗਰਸੀਆਂ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ ਅਗਲੀ ਖ਼ਬਰ ਸ਼ਹਿਰ ’ਚ ਚੋਰੀ ਤੇ ਝਪਟਮਾਰੀ ਦੀਆਂ ਵਾਰਦਾਤਾਂ ਨੇ ਵਧਾਈ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।