02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸ਼ਹਿਰ ’ਚ ਚੋਰੀ ਤੇ ਝਪਟਮਾਰੀ ਦੀਆਂ ਵਾਰਦਾਤਾਂ ਨੇ ਵਧਾਈ ਚਿੰਤਾ

ਬਠਿੰਡਾ, 1 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਚੋਰਾਂ ਅਤੇ ਝਪਟਮਾਰਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਲੋਕਾਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਥਾਣਾ ਸਿਵਲ ਲਾਈਨ, ਕੈਨਾਲ ਕਾਲੋਨੀ ਅਤੇ ਥਾਣਾ ਕੈਂਟ ਇਲਾਕੇ ਵਿਚ ਔਰਤ ਦਾ ਬੈਗ ਝਪਟਣ, ਡੇਅਰੀ ਫਾਰਮ ਵਿਚੋਂ ਸਾਮਾਨ ਚੋਰੀ ਕਰਨ, ਦੋ ਦੁਕਾਨਾਂ ਵਿਚੋਂ ਕਰੀਬ 30 ਹਜ਼ਾਰ ਰੁਪਏ ਦੀ ਨਕਦੀ ਉਡਾਉਣ ਅਤੇ ਕਈ ਦੋਪਹੀਆ ਵਾਹਨ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ।

ਅਜੀਤ ਡੈਸਕ 02-09-2026
ਬਠਿੰਡਾ, 1 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਚੋਰਾਂ ਅਤੇ ਝਪਟਮਾਰਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਲੋਕਾਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਥਾਣਾ ਸਿਵਲ ਲਾਈਨ, ਕੈਨਾਲ ਕਾਲੋਨੀ ਅਤੇ ਥਾਣਾ ਕੈਂਟ ਇਲਾਕੇ ਵਿਚ ਔਰਤ ਦਾ ਬੈਗ ਝਪਟਣ, ਡੇਅਰੀ ਫਾਰਮ ਵਿਚੋਂ ਸਾਮਾਨ ਚੋਰੀ ਕਰਨ, ਦੋ ਦੁਕਾਨਾਂ ਵਿਚੋਂ ਕਰੀਬ 30 ਹਜ਼ਾਰ ਰੁਪਏ ਦੀ ਨਕਦੀ ਉਡਾਉਣ ਅਤੇ ਕਈ ਦੋਪਹੀਆ ਵਾਹਨ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਪੁਲਿਸ ਨੇ ਇਨ੍ਹਾਂ ਮਾਮਲਿਆਂ ਵਿਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ‘ਚ ਥਾਣਾ ਸਿਵਲ ਲਾਈਨ ਵਿਚ ਸਰਾਭਾ ਨਗਰ ਵਾਸੀ ਦਰਸ਼ਨਾ ਗਰਗ ਨੇ ਸ਼ਿਕਾਇਤ ਦਿੱਤੀ ਕਿ ਉਹ ਸ਼ਾਮ ਕਰੀਬ 5 ਵਜੇ ਘਰ ਤੋਂ ਪਾਰਕ ਵੱਲ ਜਾ ਰਹੀ ਸੀ। ਗਲੀ ਨੰਬਰ 1/3 ਵਿਚ ਪਿੱਛੋਂ ਬਿਨ੍ਹਾਂ ਨੰਬਰ ਪਲੇਟ ਵਾਲੀ ਸਕੂਟਰੀ ‘ਤੇ ਸਵਾਰ ਦੋ ਨੌਜਵਾਨ ਆਏ ਅਤੇ ਉਸ ਦੇ ਹੱਥ ਵਿਚ ਫੜਿਆ ਬੈਗ ਝਪਟ ਕੇ ਫ਼ਰਾਰ ਹੋ ਗਏ। ਬੈਗ ਵਿਚ ਆਈਫੋਨ ਮੋਬਾਈਲ, ਐਨਕ, ਘਰ ਦੀਆਂ ਦੋ ਚਾਬੀਆਂ ਅਤੇ 700 ਰੁਪਏ ਨਕਦ ਸਨ। ਸ਼ਿਕਾਇਤ ਅਨੁਸਾਰ ਸਾਮਾਨ ਦੀ ਕੁੱਲ ਕੀਮਤ ਕਰੀਬ 10,700 ਰੁਪਏ ਹੈ। ਪੁਲਿਸ ਨੇ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਕੈਨਾਲ ਕਾਲੋਨੀ ਵਿਚ ਅਰਜੁਨ ਨਗਰ ਵਾਸੀ ਸ਼ੰਕਰ ਕੁਮਾਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ 30 ਅਗਸਤ ਦੀ ਸਵੇਰ ਡੇਅਰੀ ਫਾਰਮ ਪਹੁੰਚਣ ‘ਤੇ ਮੱਝਾਂ ਨੂੰ ਹਵਾ ਦੇਣ ਲਈ ਲਗਾਇਆ ਗਿਆ ਫਰਾਟਾ ਪੱਖਾ ਗ਼ਾਇਬ ਸੀ। ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਰਾਤ ਸਮੇਂ ਅਣਪਛਾਤੇ ਵਿਅਕਤੀ ਡੇਅਰੀ ਫਾਰਮ ਦੀ ਦੀਵਾਰ ਟੱਪ ਕੇ ਅੰਦਰ ਦਾਖਲ ਹੋਏ ਅਤੇ ਪੱਖੇ ਤੋਂ ਇਲਾਵਾ ਕਣਕ ਦੀਆਂ ਦੋ ਬੋਰੀਆਂ ਵੀ ਚੋਰੀ ਕਰਕੇ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋ ਇਲਾਵਾ ਪ੍ਰਤਾਪ ਨਗਰ ਵਿਚ ਚੋਰਾਂ ਨੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਮੋਹਿਤ ਗੋਇਲ ਦੀ ਗਲੀ ਨੰਬਰ 17 ਸਥਿਤ ਦੁਕਾਨ ਦੇ ਕਾਊਂਟਰ ਦੇ ਦਰਾਜ਼ ਵਿਚੋਂ ਕਰੀਬ 6 ਹਜ਼ਾਰ ਰੁਪਏ, ਜਦਕਿ ਪਰਸਰਾਮ ਨਗਰ ਵਾਸੀ ਸਾਹਿਲ ਕੁਮਾਰ ਦੀ ਦੁਕਾਨ ਵਿਚੋਂ ਕਰੀਬ 24 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ। ਦੋਵਾਂ ਦੁਕਾਨਾਂ ਵਿਚੋਂ ਕੁਲ ਕਰੀਬ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਈ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਕੈਂਟ ਵਿਚ ਸ਼ਕਤੀ ਵਿਹਾਰ ਕਾਲੋਨੀ ਵਾਸੀ ਤਰੁਣ ਕੁਮਾਰ ਨੇ ਸ਼ਿਕਾਇਤ ਦਿੱਤੀ ਕਿ ਉਸ ਦੀ ਐਕਟਿਵਾ ਬੀਤੀ 27 ਅਗਸਤ ਨੂੰ ਬੀਬੀ ਵਾਲਾ ਚੌਕ ਤੋਂ ਚੋਰੀ ਹੋ ਗਈ ਸੀ। ਪੁਲਿਸ ਜਾਂਚ ਦੌਰਾਨ ਗੁਰਦੇਵ ਸਿੰਘ ਦਾ ਨਾਮ ਸਾਹਮਣੇ ਆਉਣ ‘ਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਚੋਰੀ ਹੋਈ ਐਕਟਿਵਾ ਵੀ ਬਰਾਮਦ ਕਰ ਲਈ ਹੈ।
ਪਿਛਲੀ ਖ਼ਬਰ ਨਾ ਫਿਟਨੈੱਸ, ਨਾ ਬੀਮਾ, ਨਾ ਪ੍ਰਦੂਸ਼ਣ ਕਬਾੜ ਹਾਲਤ ਵਾਲੀਆਂ ਸਕੂਲ ਵੈਨਾਂ ਰਾਹੀਂ ਬੱਚਿਆਂ ਦੀਆਂ ਜਾਨਾਂ ਨਾਲ ਖਿਲਵਾੜ ਅਗਲੀ ਖ਼ਬਰ ਰਣਜੀਤ ਸਿੰਘ ਮਲਕਾਣਾ ਅਕਾਲੀ ਦਲ (ਬ) ਦੀ ਰਾਜਸੀ ਮਾਮਲਿਆਂ ਦੀ ਕਮੇਟੀ ਮੈਂਬਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।