ਦਿਉਣ ਵਿਖੇ ਖੇਡ ਮੈਦਾਨ ਦਾ ਉਦਘਾਟਨ ਤੇ ਲੋਕ ਮਿਲਣੀ
ਬੱਲੂਆਣਾ, 1 ਸਤੰਬਰ (ਗੁਰਨੈਬ ਸਾਜਨ)-ਬਠਿੰਡਾ ਦੇ ਪਿੰਡ ਦਿਉਣ ਦੇ ਡੇਰਾ ਬਾਬਾ ਸਿੱਧ ਤਿਲਕਰਾ ਵਿਖੇ ਮੁੱਖ ਮੰਤਰੀ ਖੇਡ ਮੈਦਾਨ ਦਾ ਉਦਘਾਟਨ ਅਤੇ ਲੋਕ ਮਿਲਣੀ ਸਮਾਗਮ ਗ੍ਰਾਮ ਪੰਚਾਇਤ ਦਿਉਣ ਦੇ ਸਰਪੰਚ ਗੁਰਦੇਵ ਸਿੰਘ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਵਲੋਂ ਕੀਤਾ ਗਿਆ। ਗ੍ਰੰਥੀ ਸਿੰਘ ਨੇ ਖੇਡ ਮੈਦਾਨ ਦੇ ਉਦਘਾਟਨ ਮੌਕੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਪ
ਪਿੰਡ ਦਿਉਣ ਵਿਖੇ ਗੋਪਾਲ ਸਿੰਘ ਕੋਟਫੱਤਾ ਖੇਡ ਮੈਦਾਨ ਦਾ ਉਦਘਾਟਨ ਕਰਦੇ ਹੋਏ। ਤਸਵੀਰ: ਗੁਰਨੈਬ ਸਾਜਨ
02-09-2026
ਬੱਲੂਆਣਾ, 1 ਸਤੰਬਰ (ਗੁਰਨੈਬ ਸਾਜਨ)-ਬਠਿੰਡਾ ਦੇ ਪਿੰਡ ਦਿਉਣ ਦੇ ਡੇਰਾ ਬਾਬਾ ਸਿੱਧ ਤਿਲਕਰਾ ਵਿਖੇ ਮੁੱਖ ਮੰਤਰੀ ਖੇਡ ਮੈਦਾਨ ਦਾ ਉਦਘਾਟਨ ਅਤੇ ਲੋਕ ਮਿਲਣੀ ਸਮਾਗਮ ਗ੍ਰਾਮ ਪੰਚਾਇਤ ਦਿਉਣ ਦੇ ਸਰਪੰਚ ਗੁਰਦੇਵ ਸਿੰਘ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਵਲੋਂ ਕੀਤਾ ਗਿਆ। ਗ੍ਰੰਥੀ ਸਿੰਘ ਨੇ ਖੇਡ ਮੈਦਾਨ ਦੇ ਉਦਘਾਟਨ ਮੌਕੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਪਰੰਤ ਮੁੱਖ ਮਹਿਮਾਨ ਹਲਕਾ ਇੰਚਾਰਜ ਦਿਹਾਤੀ ਬਠਿੰਡਾ ਗੋਪਾਲ ਸਿੰਘ ਕੋਟਫੱਤਾ ਨੇ ਖੇਡ ਮੈਦਾਨ ਦਾ ਉਦਘਾਟਨ ਕੀਤਾ। ਜੋਧਪੁਰ ਰੋਮਾਣਾ ਦੇ ਸਰਪੰਚ ਸੁਖਜਿੰਦਰ ਸਿੰਘ ਰੋਮਾਣਾ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਜਸਕਰਨ ਸਿੰਘ ਸਿਵੀਆਂ ਨੇ ਗੋਪਾਲ ਸਿੰਘ ਕੋਟਫੱਤਾ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਗੋਪਾਲ ਸਿੰਘ ਕੋਟਫੱਤਾ ਨੇ ਖੇਡ ਮੈਦਾਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਸ ਮੌਕੇ ਗੋਪਾਲ ਸਿੰਘ ਕੋਟਫੱਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ 509 ਪਿੰਡਾਂ ਦੇ ਖੇਡ ਸਟੇਡੀਅਮ ਖਿਡਾਰੀਆਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ। ਬਠਿੰਡਾ ਦਿਹਾਤੀ ’ਚ ਚਾਰ ਖੇਡ ਸਟੇਡੀਅਮਾਂ ਦਾ ਉਦਘਾਟਨ ਹੋ ਚੁੱਕਾ ਹੈ। ਆਪ ਸਰਕਾਰ ਨੇ ਜੋ ਚੋਣਾਂ ਸਮੇਂ ਵੋਟਰਾਂ ਨਾਲ ਵਾਅਦੇ ਕੀਤੇ ਹਨ ਉਹ ਪੂਰੇ ਕੀਤੇ ਜਾ ਚੁੱਕੇ ਹਨ। ਇਸ ਮੌਕੇ ਗੁਰਦੇਵ ਸਿੰਘ ਸਰਪੰਚ ਨੇ ਮੁੱਖ ਮਹਿਮਾਨ ਗੋਪਾਲ ਸਿੰਘ ਕੋਟਫੱਤਾ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਪਿੰਡ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਮੰਗ ਪੱਤਰ ਮੁੱਖ ਮਹਿਮਾਨ ਨੂੰ ਸੌਂਪਿਆ। ਆਪ ਪਾਰਟੀ ਵਿਚ 15 ਵਿਅਕਤੀ ਵੀ ਸ਼ਾਮਿਲ ਹੋਏ। ਇਸ ਮੌਕੇ ਸੁਰਜੀਤ ਸਿੰਘ ਸਰਪੰਚ ਦਿਉਣ ਖੁਰਦ, ਸੁਰਜੀਤ ਸਿੰਘ ਬਰਾੜ ਦਿਉਣ ਖੁਰਦ, ਮਹਿੰਦਰ ਸਿੰਘ, ਮੰਗਾ ਸਿੰਘ, ਦਰਸ਼ਨ ਸਿੰਘ, ਸੁਖਪ੍ਰੀਤ ਸਿੰਘ ਰਾਜੂ, ਰੂਪ ਚੰਦ, ਜਸਵਿੰਦਰ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ (ਸਾਰੇ ਪੰਚ), ਰੂਪ ਸਿੰਘ ਬੱਬੂ, ਮੰਦਰ ਸਿੰਘ, ਮੇਜਰ ਸਿੰਘ, ਕਰਨੈਲ ਸਿੰਘ ਆਪ ਆਗੂ, ਮੇਜਰ ਸਿੰਘ ਬਾਬੇ ਕਾ, ਕੁਲਵਿੰਦਰ ਸਿੰਘ ਕਿੰਦਾ ਓਬੀਸੀ ਵਿੰਗ ਪ੍ਰਧਾਨ, ਰਾਜਵਿੰਦਰ ਸਿੰਘ ਸਰਪੰਚ ਬੀੜ ਬਹਿਮਣ, ਚਰਨਜੀਤ ਸਿੰਘ ਭੋਲਾ, ਸੂਬੇਦਾਰ ਹਰਚੰਦ ਸਿੰਘ, ਕੁਲਵਿੰਦਰ ਕਿੰਦਰੂ, ਜਗਜੀਤ ਸਿੰਘ ਜੱਗਾ, ਵਿੱਕੀ ਬੱਲ , ਅਮਨਦੀਪ ਭੋਲਾ, ਗੁਰਮੀਤ ਗੋਹਲੀ, ਧੂਰਾ ਕਬੱਡੀ ਖਿਡਾਰੀ, ਪਰਮਿੰਦਰ ਗਿਆਨੀ, ਗੁਰਮੀਤ ਸਿੰਘ ਰਾਮੂ ਪੱਤੀ, ਸੁਖਪ੍ਰੀਤ ਸਿੰਘ ਸੁੱਖੀ ਮੌਜੂਦ ਸਨ।