01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਕੋਲਕਾਤਾ ਹਾਈ ਕੋਰਟ ਦੇ ਹੁਕਮ: ਮਹੂਆ ਮੋਇਤਰਾ ਦੇ ਹਲਕੇ ਦੇ ਦੌਰੇ ਦੌਰਾਨ ਦੋ ਪੁਲਿਸ ਕਰਮਚਾਰੀ ਉਨ੍ਹਾਂ ਦੇ ਨਾਲ ਹੋਣਗੇ

ਕੋਲਕਾਤਾ, 1 ਸਤੰਬਰ (ਪੀ.ਟੀ.ਆਈ.)-ਕਲਕੱਤਾ ਹਾਈ ਕੋਰਟ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਉਹ ਟੀ.ਐਮ.ਸੀ. ਸੰਸਦ ਮੈਂਬਰ ਮਹੂਆ ਮੋਇਤਰਾ ਦੇ ਹਲਕੇ ਦੇ ਦੌਰੇ ਦੌਰਾਨ ....

ਅਜੀਤ ਡੈਸਕ 01-09-2026

ਕੋਲਕਾਤਾ, 1 ਸਤੰਬਰ (ਪੀ.ਟੀ.ਆਈ.)-ਕਲਕੱਤਾ ਹਾਈ ਕੋਰਟ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਉਹ ਟੀ.ਐਮ.ਸੀ. ਸੰਸਦ ਮੈਂਬਰ ਮਹੂਆ ਮੋਇਤਰਾ ਦੇ ਹਲਕੇ ਦੇ ਦੌਰੇ ਦੌਰਾਨ ਅਗਲੇ 30 ਦਿਨਾਂ ਲਈ ਉਨ੍ਹਾਂ ਦੀ ਸੁਰੱਖਿਆ ਲਈ ਦੋ ਪੁਲਿਸ ਕਰਮਚਾਰੀ ਮੁਹੱਈਆ ਕਰਵਾਏ। ਅਦਾਲਤ ਨੇ ਕਿਹਾ ਕਿ ਭੀੜ ਦੁਆਰਾ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਵਿਚਕਾਰ, ਇਕ ਚੁਣੇ ਹੋਏ ਪ੍ਰਤੀਨਿਧੀ ਵਜੋਂ ਆਪਣੀਆਂ ਡਿਊਟੀਆਂ ਨਿਭਾਉਣ ਲਈ ਇਹ ਸੁਰੱਖਿਆ ਉਨ੍ਹਾਂ ਲਈ ਜ਼ਰੂਰੀ ਸੀ।

ਜਸਟਿਸ ਸੌਗਾਤਾ ਭੱਟਾਚਾਰੀਆ ਨੇ ਇਹ ਹੁਕਮ ਉਸ ਦਿਨ ਦਿੱਤਾ ਜਦੋਂ ਮੋਇਤਰਾ ਨੂੰ ਇਕ ਹੋਰ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਅਦਾਲਤ ਨੇ ਰਾਜ ਨੂੰ ਨਿਰਦੇਸ਼ ਦਿੱਤਾ ਕਿ ਜਦੋਂ ਵੀ ਮੋਇਤਰਾ ਆਪਣੇ ਹਲਕੇ ਦਾ ਦੌਰਾ ਕਰਦੀ ਹੈ ਤਾਂ ਉਸ ਦੇ ਨਾਲ ਦੋ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣ। ਇਸ ਲਈ ਉਸਨੂੰ ਆਪਣੀ ਯਾਤਰਾ ਅਤੇ ਆਪਣੇ ਠਹਿਰਨ ਦੀ ਮਿਆਦ ਬਾਰੇ ਪਹਿਲਾਂ ਤੋਂ ਸੂਚਨਾ ਦੇਣੀ ਪਵੇਗੀ, ਤਾਂ ਜੋ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ ਤੇ ਉਹ ਸੰਸਦ ਮੈਂਬਰ ਵਜੋਂ ਆਪਣੀਆਂ ਡਿਊਟੀਆਂ ਨਿਭਾਅ ਸਕਣ। ਇਹ ਸੁਰੱਖਿਆ ਪ੍ਰਬੰਧ 30 ਦਿਨਾਂ ਲਈ ਲਾਗੂ ਰਹੇਗਾ, ਜਿਸ ਤੋਂ ਬਾਅਦ ਰਾਜ ਨੂੰ ਅਦਾਲਤ ’ਚ ਇਕ ਹੋਰ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ।

ਅਗਲੀ ਖ਼ਬਰ ਦਿੱਲੀ ਜਾ ਰਹੀ ਇੰਡੀਗੋ ਉਡਾਣ ਦੇ ਇੰਜਣ ’ਚ ਤਕਨੀਕੀ ਖ਼ਰਾਬੀ ਹੋਣ ਤੋਂ ਬਾਅਦ ਗੋਆ ’ਚ ਹੰਗਾਮੀ ਲੈਂਡਿੰਗ