02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੂਨਮ ਗੋਇਲ ਬਿਨਾਂ ਮੁਕਾਬਲਾ ਜੇਤੂ

ਰਾਮਾਂ ਮੰਡੀ, 1 ਸਤੰਬਰ (ਤਰਸੇਮ ਸਿੰਗਲਾ)- ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀਆਂ 11 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਜੁਆਇੰਟ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਸ੍ਰੀਮਤੀ ਪੂਨਮ ਗੋਇਲ ਐਡਵੋਕੇਟ ਪਤਨੀ ਮੰਗਤ ਰਾਏ ਬੰਗੀ ਅੱਜ ਬਿਨ੍ਹਾਂ ਮੁਕਾਬਲਾ ਚੋਣ ਜਿੱਤ ਗਏ ਹਨ । ਗੌਰਤਲਬ ਹੈ ਕਿ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਅਤੇ ਹੋਰ ਅਹੁਦਿਆਂ ਲਈ ਚੋਣਾਂ ਲਈ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਦੀ ਅੱਜ ਆਖ਼ਰੀ ਤਾਰੀਖ਼ ਸੀ।

ਅਜੀਤ ਡੈਸਕ 02-09-2026
ਰਾਮਾਂ ਮੰਡੀ, 1 ਸਤੰਬਰ (ਤਰਸੇਮ ਸਿੰਗਲਾ)- ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀਆਂ 11 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਜੁਆਇੰਟ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਸ੍ਰੀਮਤੀ ਪੂਨਮ ਗੋਇਲ ਐਡਵੋਕੇਟ ਪਤਨੀ ਮੰਗਤ ਰਾਏ ਬੰਗੀ ਅੱਜ ਬਿਨ੍ਹਾਂ ਮੁਕਾਬਲਾ ਚੋਣ ਜਿੱਤ ਗਏ ਹਨ । ਗੌਰਤਲਬ ਹੈ ਕਿ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਅਤੇ ਹੋਰ ਅਹੁਦਿਆਂ ਲਈ ਚੋਣਾਂ ਲਈ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਦੀ ਅੱਜ ਆਖ਼ਰੀ ਤਾਰੀਖ਼ ਸੀ। ਜੁਆਇੰਟ ਸਕੱਤਰ ਦੇ ਅਹੁਦੇ ਲਈ ਸ੍ਰੀਮਤੀ ਪੂਨਮ ਗੋਇਲ ਐਡਵੋਕੇਟ ਦੇ ਮੁਕਾਬਲੇ ਕਿਸੇ ਹੋਰ ਉਮੀਦਵਾਰ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖਲ ਨਾ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਬਿਨ੍ਹਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ। ਸ੍ਰੀਮਤੀ ਪੂਨਮ ਗੋਇਲ ਦੇ ਬਿਨ੍ਹਾਂ ਮੁਕਾਬਲਾ ਚੋਣ ਜਿੱਤਣ ‘ਤੇ ਰਾਮਾਂ ਮੰਡੀ ਦੇ ਵਕੀਲ ਵਿਕਰਾਂਤ ਗੋਇਲ, ਸੰਜੀਵ ਗ ੁਪਤਾ, ਸੰਜੀਵ ਲਹਿਰੀ, ਰੋਹੀਤ ਗਰਗ, ਪ੍ਰਵੀਨ ਕੁਮਾਰ ਰੰਗਾ, ਵਿਨੋਦ ਗੋਇਲ, ਰਵਜੋਤ ਸਿੰਘ, ਗੁਰਵਿੰਦਰ ਸਿੰਘ ਗੈਰੀ, ਰਵਿੰਦਰ ਕੁਮਾਰ ਸਮੇਤ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਸੇਵਾਮੁਕਤੀ ’ਤੇ ਵਿਸ਼ੇਸ਼- ਲੈਕਚਰਾਰ ਕਵਿਤਾ ਗੁਪਤਾ ਅਗਲੀ ਖ਼ਬਰ ਮਹਿੰਗਾਈ ਦੇ ਰੋਸ ਵਜੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।