02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੇਵਾਮੁਕਤੀ ’ਤੇ ਵਿਸ਼ੇਸ਼- ਲੈਕਚਰਾਰ ਕਵਿਤਾ ਗੁਪਤਾ

ਨਥਾਣਾ - ਮਾਲਵੇ ਦੇ ਪ੍ਰਸਿੱਧ ਸ਼ਹਿਰ ਮਲੋਟ ਵਿਖੇ ਸੰਨ 1968 ਦੌਰਾਨ ਜਨਮੀ ਪਿਤਾ ਬਲਦੇਵ ਕ੍ਰਿਸ਼ਨ ਅਤੇ ਮਾਤਾ ਸੰਤੋਸ਼ ਰਾਣੀ ਦੀ ਹੋਣਹਾਰ ਧੀ ਕਵਿਤਾ ਗੁਪਤਾ ਨੇ ਸਕੂਲੀ ਵਿੱਦਿਆ ਤੋਂ ਬਾਅਦ ਬੀ. ਐਸ.

ਅਜੀਤ ਡੈਸਕ 02-09-2026
ਨਥਾਣਾ - ਮਾਲਵੇ ਦੇ ਪ੍ਰਸਿੱਧ ਸ਼ਹਿਰ ਮਲੋਟ ਵਿਖੇ ਸੰਨ 1968 ਦੌਰਾਨ ਜਨਮੀ ਪਿਤਾ ਬਲਦੇਵ ਕ੍ਰਿਸ਼ਨ ਅਤੇ ਮਾਤਾ ਸੰਤੋਸ਼ ਰਾਣੀ ਦੀ ਹੋਣਹਾਰ ਧੀ ਕਵਿਤਾ ਗੁਪਤਾ ਨੇ ਸਕੂਲੀ ਵਿੱਦਿਆ ਤੋਂ ਬਾਅਦ ਬੀ. ਐਸ. ਸੀ. ਸਾਇੰਸ ਡੀ. ਏ. ਵੀ. ਕਾਲਜ ਬਠਿੰਡਾ ਅਤੇ ਐਮ. ਐਸ. ਸੀ. (ਬਾਇਓ ਟੈਕਨਾਲੋਜੀ) ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ । ਅਧਿਆਪਨ ਕੋਰਸ ਕਰਨ ਉਪਰੰਤ ਲਗਭਗ ਛੇ ਸਾਲ ਨਿੱਜੀ ਖੇਤਰ ਦੇ ਸਕੂਲਾਂ ’ਚ ਬਤੌਰ ਲੈਕਚਰਾਰ ਵਿਦਿਅਕ ਸੇਵਾਵਾਂ ਨਿਭਾਈਆਂ । ਉਨ੍ਹਾਂ ਦਾ ਵਿਆਹ ਫ਼ਿਜ਼ਿਕਸ ਲੈਕਚਰਾਰ ਸ਼ਿਵ ਕੁਮਾਰ ਗੁਪਤਾ ਨਾਲ ਹੋਇਆ। ਮੈਡਮ ਕਵਿਤਾ ਗੁਪਤਾ ਨੇ ਸੰਨ 1997 ਦੌਰਾਨ ਸਕੂਲ ਸਿੱਖਿਆ ਵਿਭਾਗ ਵਿਚ ਭਰਤੀ ਹੋ ਕੇ ਸਰਕਾਰੀ ਸਕੂਲ ਬਾਲਿਆਂਵਾਲੀ, ਸਿਵੀਆਂ, ਕਲਿਆਣ ਸੁੱਖਾ ਅਤੇ ਨਥਾਣਾ ਵਿਖੇ ਬਤੌਰ ਸਾਈਜ਼ ਮਾਸਟਰ ਅਤੇ ਬਤੌਰ ਲੈਕਚਰਾਰ (ਜੀਵ ਵਿਗਿਆਨ) ਅਧਿਆਪਨ ਸੇਵਾਵਾਂ ਬਾਖੂਬੀ ਨਾਲ ਨਿਭਾਈਆਂ । ਮੈਡਮ ਕਵਿਤਾ ਗੁਪਤਾ ਨੇ ਜਿੱਥੇ ਇਕ ਸਮਰਪਿਤ ਅਧਿਆਪਕਾ ਵਜੋਂ ਆਪਣਾ ਨਾਂ ਕਮਾਇਆ, ਉੱਥੇ ਉਹ ਨਿਪੁੰਨ ਸਟੇਜ ਸੰਚਾਲਕਾ ਅਤੇ ਪ੍ਰਭਾਵਸ਼ਾਲੀ ਬੁਲਾਰੇ ਦੇ ਤੌਰ ’ਤੇ ਹਮੇਸ਼ਾ ਜਾਣੇ ਜਾਂਦੇ ਰਹੇ। ਤਕਰੀਬਨ 35 ਸਾਲ ਦੀਆਂ ਵਿਦਿਅਕ ਸੇਵਾਵਾਂ ਨਿਭਾ ਕੇ ਸੇਵਾਮੁਕਤ ਹੋ ਰਹੇ ਲੈਕਚਰਾਰ ਸ੍ਰੀਮਤੀ ਕਵਿਤਾ ਗੁਪਤਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਸਟਾਫ਼ ਵਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਵਲੋਂ: ਗੁਰਦਰਸ਼ਨ ਸਿੰਘ ਲੁੱਧੜ
ਪਿਛਲੀ ਖ਼ਬਰ ਭਾਜਪਾ ਵਲੋਂ ਸੁਖਮਨਜੀਤ ਮੋਮੀ ਯੂਥ ਵਿੰਗ ਦਿਹਾਤੀ ਬਠਿੰਡਾ ਦਾ ਸਕੱਤਰ ਨਿਯੁਕਤ ਅਗਲੀ ਖ਼ਬਰ ਪੂਨਮ ਗੋਇਲ ਬਿਨਾਂ ਮੁਕਾਬਲਾ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।