02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰਾਹੁਲ ਗਾਂਧੀ ਖ਼ਿਲਾਫ਼ ਉੱਤਰਾਖੰਡ ’ਚ ਦਰਜ ਮਾਮਲੇ ਖਿਲਾਫ਼ ਕਾਂਗਰਸੀਆਂ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

ਤਲਵੰਡੀ ਸਾਬੋ, 1 ਸਤੰਬਰ (ਰਣਜੀਤ ਸਿੰਘ ਰਾਜੂ)- ਕੁੱਲ ਹਿੰਦ ਕਾਂਗਰਸ ਕਮੇਟੀ ਪ੍ਰਧਾਨ ਮੱਲਿਕਾ ਅਰਜੁਨ ਖੜਗੇ ਦੀ ਜਨ ਸਭਾ ਉਪਰੰਤ ਸਟੇਜ ਦੇ ਸ਼ੁੱਧੀਕਰਨ ਕੀਤੇ ਜਾਣ ਉਪਰੰਤ ਉਪਜੇ ਵਿਵਾਦ ਦਰਮਿਆਨ ਉੱਤਰਾਖੰਡ ਚ ਕਾਂਗਰਸ ਦੇ ਕੌਮੀ ਆਗੂ ਤੇ ਲੋਕ ਸਭਾ ‘ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕਰਨ ਦੇ ਵਿਰੋਧ ਵਜੋਂ ਕਾਂਗਰਸ ਦੇ ਹਲਕਾ ਇੰਚਾਰਜ ਰਹੇ ਮਰਹੂਮ ਖੁਸ਼ਬਾਜ ਸਿੰਘ ਜਟਾਣਾ ਧੜੇ ਦੇ ਆਗੂਆਂ ਨੇ ਅੱਜ ਤਲਵੰਡੀ ਸਾਬੋ ਦੇ ਨਿਸ਼ਾਨ ਏ ਖ਼ਾਲਸਾ ਚੌਕ ‘ਚ ਕੇਂਦਰ ਸਰਕਾਰ ਦਾ ਪੁਤਲਾ ਫੂਕਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਪੁਤਲਾ ਫੂਕਣ ਉਪਰੰਤ ਗੱਲਬਾਤ ਕਰਦਿਆਂ ਬਲਾਕ ਕਾਂਗਰਸ ਕਮੇਟੀ ਰਾਮਾਂ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ ਮਾਨਵਾਲਾ, ਨਗਰ ਕੌਂਸਲ ਤਲਵੰਡੀ ਸਾਬੋ ਦੇ ਸਾਬਕਾ ਕਾ.

ਕੇਂਦਰ ਸਰਕਾਰ ਦਾ ਪੁਤਲਾ ਫੂਕਣ ਸਮੇਂ ਕਾਂਗਰਸੀ ਆਗੂ। 02-09-2026
ਤਲਵੰਡੀ ਸਾਬੋ, 1 ਸਤੰਬਰ (ਰਣਜੀਤ ਸਿੰਘ ਰਾਜੂ)- ਕੁੱਲ ਹਿੰਦ ਕਾਂਗਰਸ ਕਮੇਟੀ ਪ੍ਰਧਾਨ ਮੱਲਿਕਾ ਅਰਜੁਨ ਖੜਗੇ ਦੀ ਜਨ ਸਭਾ ਉਪਰੰਤ ਸਟੇਜ ਦੇ ਸ਼ੁੱਧੀਕਰਨ ਕੀਤੇ ਜਾਣ ਉਪਰੰਤ ਉਪਜੇ ਵਿਵਾਦ ਦਰਮਿਆਨ ਉੱਤਰਾਖੰਡ ਚ ਕਾਂਗਰਸ ਦੇ ਕੌਮੀ ਆਗੂ ਤੇ ਲੋਕ ਸਭਾ ‘ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕਰਨ ਦੇ ਵਿਰੋਧ ਵਜੋਂ ਕਾਂਗਰਸ ਦੇ ਹਲਕਾ ਇੰਚਾਰਜ ਰਹੇ ਮਰਹੂਮ ਖੁਸ਼ਬਾਜ ਸਿੰਘ ਜਟਾਣਾ ਧੜੇ ਦੇ ਆਗੂਆਂ ਨੇ ਅੱਜ ਤਲਵੰਡੀ ਸਾਬੋ ਦੇ ਨਿਸ਼ਾਨ ਏ ਖ਼ਾਲਸਾ ਚੌਕ ‘ਚ ਕੇਂਦਰ ਸਰਕਾਰ ਦਾ ਪੁਤਲਾ ਫੂਕਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਪੁਤਲਾ ਫੂਕਣ ਉਪਰੰਤ ਗੱਲਬਾਤ ਕਰਦਿਆਂ ਬਲਾਕ ਕਾਂਗਰਸ ਕਮੇਟੀ ਰਾਮਾਂ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ ਮਾਨਵਾਲਾ, ਨਗਰ ਕੌਂਸਲ ਤਲਵੰਡੀ ਸਾਬੋ ਦੇ ਸਾਬਕਾ ਕਾ.ਪ੍ਰਧਾਨ ਹਰਬੰਸ ਸਿੰਘ ਤੇ ਟਰੱਕ ਯੂਨੀਅਨ ਸਾਬਕਾ ਪ੍ਰਧਾਨ ਅਵਤਾਰ ਮੈਨੂੰਆਣਾ ਨੇ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾ ਅਰਜੁਨ ਖੜਗੇ ਦੀ ਜਨ ਸਭਾ ਉਪਰੰਤ ਉਨ੍ਹਾਂ ਦੀ ਸਟੇਜ ਦਾ ਸ਼ੁੱਧੀਕਰਨ ਕਰਨ ਦੇ ਨਾਂ ’ਤੇ ਧਾਰਮਿਕ ਆਯੋਜਨ ਕਰਕੇ ਭਾਜਪਾ ਆਗੂਆਂ ਨੇ ਇਹ ਦਰਸਾ ਦਿੱਤਾ ਕਿ ਉਨ੍ਹਾਂ ਦੀ ਸੋਚ ਦਲਿਤ ਵਿਰੋਧੀ ਹੈ।ਆਗੂਆਂ ਕਿਹਾ ਕਿ ਜਦੋਂ ਇਸ ਕਾਰਵਾਈ ਦਾ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਵਿਰੋਧ ਪ੍ਰਗਟਾਇਆ ਤਾਂ ਉੱਤਰਾਖੰਡ ਦੇ ਹਲਦਵਾਨੀ ਵਿਖੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਜੋਕਿ ਲੋਕਤਾਂਤਰਿਕ ਪ੍ਰਕ੍ਰਿਆ ਨਾਲ ਕੋਝਾ ਮਜ਼ਾਕ ਹੈ ਅਤੇ ਸੰਵਿਧਾਨ ਦੇ ਬਿਲਕੁਲ ਉਲਟ ਹੈ। ਆਗੂਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸਟੇਜ ਸ਼ੁੱਧੀਕਰਨ ਦੇ ਨਾਂਅ ’ਤੇ ਗੈਰਸੰਵਿਧਾਨਿਕ ਕਾਰਜ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ਼ ਹੁੰਦਾ ਪਰ ਹੋ ਉਲਟ ਰਿਹੈ। ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਕਾਂਗਰਸ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੁਤਲਾ ਫੂਕ ਕੇ ਵਿਰੋਧ ਦਰਜ਼ ਕਰਵਾਇਐ ਤੇ ਜੇਕਰ ਮਾਮਲਾ ਰੱਦ ਨਾ ਹੋਇਆ ਤਾਂ ਜ਼ੋਰਦਾਰ ਸੰਘਰਸ਼ ਵਿੱਢਾਂਗੇ। ਪ੍ਰਦਰਸ਼ਨ ਦੌਰਾਨ ਭਰਪੂਰ ਸਿੰਘ ਕੌਂਸਲਰ, ਜਸਕਰਨ ਸਿੰਘ ਗੁਰੂਸਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਜਗਤਾਰ ਸਿੰਘ ਨੰਗਲਾ, ਜਗਦੇਵ ਸਿੰਘ ਜੋਗੇਵਾਲਾ ਮੈਂਬਰ ਬਲਾਕ ਸੰਮਤੀ, ਸੰਜੀਵ ਕੁਮਾਰ ਲੱਕੀ, ਸ਼ੁਭਮ ਸੈਨੀ, ਰਣਧੀਰ ਸਿੰਘ ਗੋਗਾ ਸਾਬਕਾ ਕੌਂਸਲਰ, ਸਮੁੰਦਾ ਗਿੱਲ ਸਾਬਕਾ ਪ੍ਰਧਾਨ ਕੋ.ਸੁਸਾਇਟੀ, ਨਾਨਕ ਸ਼ੇਖਪੁਰਾ, ਮਨਜੀਤ ਸਿੰਘ ਭਾਗੀਵਾਂਦਰ, ਲੀਲਾ ਸਿੰਘ ਮਾਹੀਨੰਗਲ ਸਾਬਕਾ ਸਰਪੰਚ, ਮਹਿੰਦਰਪਾਲ ਸ਼ਰਮਾ, ਦਲਜੀਤ ਲੇਲੇਵਾਲਾ, ਗੁਰਪਿਆਰ ਸਿੰਘ ਤਲਵੰਡੀ, ਬਲਵੀਰ ਸੋਚੀ ਗਿਆਨਾ ਆਦਿ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਪੱਕੇ ਕਿਸਾਨ ਮੋਰਚੇ ’ਚ 4 ਨੂੰ ਗੂੰਜੇਗੀ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਗੱਲ ਅਗਲੀ ਖ਼ਬਰ ਨਾ ਫਿਟਨੈੱਸ, ਨਾ ਬੀਮਾ, ਨਾ ਪ੍ਰਦੂਸ਼ਣ ਕਬਾੜ ਹਾਲਤ ਵਾਲੀਆਂ ਸਕੂਲ ਵੈਨਾਂ ਰਾਹੀਂ ਬੱਚਿਆਂ ਦੀਆਂ ਜਾਨਾਂ ਨਾਲ ਖਿਲਵਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।