ਨਸ਼ਾ ਕਾਰੋਬਾਰੀ ਔਰਤ ਦੇ ਘਰ ’ਤੇ ਚੱਲਿਆ ਬੁਲਡੋਜ਼ਰ
ਬਠਿੰਡਾ, 31 ਅਗਸਤ (ਵੀਰਪਾਲ ਸਿੰਘ)- ਬਠਿੰਡਾ ਦੇ ਕੱਚਾ ਧੋਬੀਆਣਾ ਬਸਤੀ ਵਿਚ ਨਸ਼ਾ ਤਸਕਰ ਔਰਤ ਵਲੋਂ ਗੈਰ-ਕਾਨੂੰਨੀ ਤੌਰ ’ਤੇ ਉਸਾਰੇ ਘਰ ਨੂੰ ਬਠਿੰਡਾ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਾਂਝੇ ਅਪ੍ਰੇਸ਼ਨ ਦੌਰਾਨ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ। ਇਹ ਕਾਰਵਾਈ ਸਮਰੱਥ ਅਥਾਰਟੀ ਡਿਪਟੀ ਕਮਿਸਨਰ-ਕਮ-ਮੈਜਿਸਟ੍ਰੇਟ ਦੀਆਂ ਹਦਾਇਤਾਂ ‘ਤੇ ਸਖ਼ਤ ਪੁਲਿਸ ਸੁਰੱਖਿਆ ਹੇਠ ਕੀਤੀ ਗਈ ਹੈ।
ਬਠਿੰਡਾ, 31 ਅਗਸਤ (ਵੀਰਪਾਲ ਸਿੰਘ)- ਬਠਿੰਡਾ ਦੇ ਕੱਚਾ ਧੋਬੀਆਣਾ ਬਸਤੀ ਵਿਚ ਨਸ਼ਾ ਤਸਕਰ ਔਰਤ ਵਲੋਂ ਗੈਰ-ਕਾਨੂੰਨੀ ਤੌਰ ’ਤੇ ਉਸਾਰੇ ਘਰ ਨੂੰ ਬਠਿੰਡਾ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਾਂਝੇ ਅਪ੍ਰੇਸ਼ਨ ਦੌਰਾਨ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ। ਇਹ ਕਾਰਵਾਈ ਸਮਰੱਥ ਅਥਾਰਟੀ ਡਿਪਟੀ ਕਮਿਸਨਰ-ਕਮ-ਮੈਜਿਸਟ੍ਰੇਟ ਦੀਆਂ ਹਦਾਇਤਾਂ ‘ਤੇ ਸਖ਼ਤ ਪੁਲਿਸ ਸੁਰੱਖਿਆ ਹੇਠ ਕੀਤੀ ਗਈ ਹੈ। ਮੌਕੇ ਉੱਪਰ ਔਰਤ ਦੇ ਘਰ ਵਾਲਿਆਂ ਵਲੋਂ ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਵਿਰੋਧ ਕਰਦੇ ਰੋਸ ਜਤਾਇਆ ਗਿਆ, ਇਸ ਮੌਕੇ ਪੁੱਡਾ ਅਫ਼ਸਰ ਖੁਸ਼ਦੀਪ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਕੌਰ ਵਾਸੀ ਧੋਬੀਆਣਾ ਬਸਤੀ ਬਠਿੰਡਾ ਵਲੋਂ ਇਥੇ ਗੈਰ-ਕਾਨੂੰਨੀ ਤੌਰ ‘ਤੇ ਉਸਾਰੀ ਕੀਤੀ ਗਈ ਸੀ। ਇਸ ਨੂੰ ਖਾਲੀ ਕਰਨ ਲਈ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ। ਪ੍ਰੰਤੂ ਇਨ੍ਹਾਂ ਲੋਕਾਂ ਵਲੋਂ ਘਰ ਖਾਲੀ ਨਾਂਹ ਕਰਨ ਦੀ ਸੂਰਤ ਵਿਚ ਕਬਜਾਧਾਰੀ ਵਲੋਂ ਇਸ ਜਗ੍ਹਾ ਨੂੰ ਖਾਲੀ ਨਹੀਂ ਸੀ ਕੀਤਾ ਜਾ ਰਿਹਾ, ਜਿਸ ਕਰਕੇ ਇਥੇ ਬੁਲਡੋਜ਼ਰ ਚਲਾਇਆ ਗਿਆ। ਇਸ ਮੌਕੇ ਨਸ਼ਾ ਪੀੜਤ ਨੌਜਵਾਨ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਘੇਰਦਿਆਂ ਸਵਾਲ ਚੁੱਕੇ ਗਏ ਪੀੜਤਾਂ ਨੇ ਕਿਹਾ ਬਠਿੰਡਾ ਵਿਚ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ। ਵੱਡੀ ਤਾਦਾਦ ਨੌਜਵਾਨ ਨਸ਼ੇ ਕਰਨ ਕਰਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਪੀੜਤ ਵਲੋਂ ਆਪਣੇ ਨੌਜਵਾਨ ਪੁੱਤ ਦੀ ਨਸ਼ੇ ਮੌਤ ਬਾਰੇ ਵਿਚ ਦੱਸਿਆ। ਇਸ ਮੌਕੇ ‘ਤੇ ਇਕ ਹੋਰ ਔਰਤ ਨੇ ਆਪਣੇ ਦੁੱਖ ਫਰੋਲਦਿਆਂ ਕਿਹਾ ਕਿ ਮੇਰਾ 13 ਸਾਲ ਦੇ ਨਾਬਾਲਗ ਲੜਕਾ ਨਸ਼ਿਆਂ ਦੀ ਲੱਤ ਲੱਗਣ ਕਰਕੇ ਮਾਪਿਆਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ, ਉਸ ਨੇ ਵੀ ਬਠਿੰਡਾ ਵਿਚ ਵਿਕ ਰਹੇ ਨਸ਼ੇ ਪੁਲਿਸ ‘ਤੇ ਸਵਾਲ ਉਠਾਏ। ਇਸ ਮੌਕੇ ਅੰਮ੍ਰਿਤਪਾਲ ਸਿੰਘ ਭਾਈ ਡੀ.ਐਸ.ਪੀ. ਸਿਟੀ-1 ਬਠਿੰਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਜ਼ਿਲ੍ਹੇ ਵਿਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।ਸਿਵਲ ਪ੍ਰਸ਼ਾਸਨ ਵੱਲੋਂ ਬਠਿੰਡਾ ਪੁਲਿਸ ਦੇ ਸਹਿਯੋਗ ਨਾਲ ਹੁਣ ਤੱਕ 19 ਗੈਰ ਕਾਨੂੰਨੀ ਢੰਗ ਨਾਲ ਬਣਾਈਆਂ ਇਮਾਰਤਾਂ ਨੂੰ ਢਾਹਿਆ ਗਿਆ। ਉਨ੍ਹਾਂ ਦੱਸਿਆ ਕਿ ਜਸਪ੍ਰੀਤ ਕੌਰ ਖ਼ਿਲਾਫ਼ ਵੀ ਵੱਖ-ਵੱਖ ਧਰਾਵਾਂ ਤਹਿਤ 2 ਮੁਕੱਦਮੇ ਦਰਜ ਹਨ।