14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸੁਖਬੀਰ ਸਿੰਘ ਬਾਦਲ ਵਲੋਂ ਮੌੜ ਹਲਕੇ ਦੇ ਵਪਾਰੀਆਂ ਨਾਲ ਮੀਟਿੰਗ 16 ਨੂੰ - ਜਨਮੇਜਾ ਸਿੰਘ ਸੇਖੋਂ

ਮੌੜ ਮੰਡੀ, 14 ਨਵੰਬਰ (ਗੁਰਜੀਤ ਸਿੰਘ ਕਮਾਲੂ)- ਪੰਜਾਬ ਦੇ ਸਰਵਪੱਖੀ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵਪਾਰ ਤੇ ਉਦਯੋਗ ਨੂੰ ਤਰੱਕੀ ਦੇ ਰਸਤੇ ਤੇ ਲਿਜਾਣ ਦੇ ਮੰਤਵ ਨਾਲ ‘ਤੁਹਾਡੀ ਗੱਲ ਪੰਜਾਬ ਦਾ ਕੱਲ੍ਹ ਦੇ ਤਹਿਤ ਵਿਧਾਨ ਸਭਾ ਹਲਕਾ ਮੌੜ ਦੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਇੱਕ ਮੀਟਿੰਗ 16 ਨਵੰਬਰ ਨੂੰ ਮੌੜ ਮੰਡੀ ਦੇ ਗਊਸ਼ਾਲਾ ਭਵਨ ਵਿਖੇ 12 ਵਜੇ ਰੱਖੀ ਗਈ ਹੈ। ਇਸ ਮੀਟਿੰਗ ਦੇ ਸੰਬੰਧ ਵਿਚ ਹਲਕਾ ਮੌੜ ਦੇ ਇੰਚਾਰਜ ਜਨਮੇਜਾ ਸਿੰਘ ਸੇਖੋਂ ਵਲੋਂ ਕਰਿਆਨਾ ਯੂਨੀਅਨ, ਜਨਰਲ ਸਟੋਰ ਯੂਨੀਅਨ, ਮੈਡੀਕਲ ਸਟੋਰ ਯੂਨੀਅਨ, ਪੈਸਟੀਸਾਈਡ ਸਟੋਰ ਯੂਨੀਅਨ, ਆੜ੍ਹਤੀਆ ਯੂਨੀਅਨ ਭੱਠਾ ਯੂਨੀਅਨ, ਕੱਪੜਾ ਯੂਨੀਅਨ, ਹਲਵਾਈ ਯੂਨੀਅਨ ਅਤੇ ਸ਼ੈਲਰ ਉਦਯੋਗ ਯੂਨੀਅਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ।

ਅਜੀਤ ਡੈਸਕ 15-11-2026
ਮੌੜ ਮੰਡੀ, 14 ਨਵੰਬਰ (ਗੁਰਜੀਤ ਸਿੰਘ ਕਮਾਲੂ)- ਪੰਜਾਬ ਦੇ ਸਰਵਪੱਖੀ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵਪਾਰ ਤੇ ਉਦਯੋਗ ਨੂੰ ਤਰੱਕੀ ਦੇ ਰਸਤੇ ਤੇ ਲਿਜਾਣ ਦੇ ਮੰਤਵ ਨਾਲ ‘ਤੁਹਾਡੀ ਗੱਲ ਪੰਜਾਬ ਦਾ ਕੱਲ੍ਹ ਦੇ ਤਹਿਤ ਵਿਧਾਨ ਸਭਾ ਹਲਕਾ ਮੌੜ ਦੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਇੱਕ ਮੀਟਿੰਗ 16 ਨਵੰਬਰ ਨੂੰ ਮੌੜ ਮੰਡੀ ਦੇ ਗਊਸ਼ਾਲਾ ਭਵਨ ਵਿਖੇ 12 ਵਜੇ ਰੱਖੀ ਗਈ ਹੈ। ਇਸ ਮੀਟਿੰਗ ਦੇ ਸੰਬੰਧ ਵਿਚ ਹਲਕਾ ਮੌੜ ਦੇ ਇੰਚਾਰਜ ਜਨਮੇਜਾ ਸਿੰਘ ਸੇਖੋਂ ਵਲੋਂ ਕਰਿਆਨਾ ਯੂਨੀਅਨ, ਜਨਰਲ ਸਟੋਰ ਯੂਨੀਅਨ, ਮੈਡੀਕਲ ਸਟੋਰ ਯੂਨੀਅਨ, ਪੈਸਟੀਸਾਈਡ ਸਟੋਰ ਯੂਨੀਅਨ, ਆੜ੍ਹਤੀਆ ਯੂਨੀਅਨ ਭੱਠਾ ਯੂਨੀਅਨ, ਕੱਪੜਾ ਯੂਨੀਅਨ, ਹਲਵਾਈ ਯੂਨੀਅਨ ਅਤੇ ਸ਼ੈਲਰ ਉਦਯੋਗ ਯੂਨੀਅਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਵਪਾਰ ਕਰਨ ਵਾਲੇ ਵੱਖ ਵੱਖ ਯੂਨੀਅਨ ਦੇ ਅਹੁਦੇਦਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਤੁਹਾਡੇ ਆਪਣੇ ਕਾਰੋਬਾਰ ਕਰਨ ਸਮੇਂ ਜੋ ਮੁਸ਼ਕਿਲਾਂ ਆ ਰਹੀਆਂ ਹਨ ਉਹ ਮੁਸ਼ਕਿਲਾਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿਚ 16 ਨਵੰਬਰ ਦੀ ਮੀਟਿੰਗ ‘ਚ ਲਿਆਂਦੀਆਂ ਜਾਣ ਤਾਂ ਜੋ 2027 ਵਿਚ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਉਨ੍ਹਾਂ ਮੁਸ਼ਕਿਲਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ ਅਤੇ ਕਿਸੇ ਵੀ ਵਪਾਰੀ ਨੂੰ ਆਪਣਾ ਕਾਰੋਬਾਰ ਕਰਨ ਸਮੇਂ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਮੀਟਿੰਗ ਵਿਚ ਸ਼ਾਮਿਲ ਵੱਖ-ਵੱਖ ਵਪਾਰ ਯੂਨੀਅਨ ਨਾਲ ਸੰਬੰਧਿਤ ਅਹੁਦੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਪਾਰੀਆਂ ਪ੍ਰਤੀ ਰੱਖੀ ਉਸਾਰੂ ਸੋਚ ਰੱਖਣ ਦਾ ਧੰਨਵਾਦ ਕਰਦਿਆਂ ਜਨਮੇਜਾ ਸਿੰਘ ਸੇਖੋਂ ਨੂੰ ਵਿਸ਼ਵਾਸ ਦਵਾਇਆ ਕਿ ਉਹ 2027 ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣਗੇ।
ਪਿਛਲੀ ਖ਼ਬਰ ਬਲਤੇਜ ਸਿੰਘ ਟਿਵਾਣਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਥੇਬੰਦਕ ਸਕੱਤਰ ਨਿਯੁਕਤ ਅਗਲੀ ਖ਼ਬਰ 32 ਵਾਂ ਸਾਲਾਨਾ ਕਲਾ ਮੇਲਾ 26 ਨਵੰਬਰ ਤੋਂ ਹੋਵੇਗਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।