01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਲੰਬੇ ਅਰਸੇ ਬਾਅਦ ਖੇਤਾਂ ’ਚ ਵੇਖੀ ਕਪਾਹ ਦੀ ਫ਼ਸਲ ਦਿਉਣ ਦੇ ਨਛੱਤਰ ਸਿੰਘ ਉਰਫ਼ ਕਾਲਾ ਨੰਬਰਦਾਰ ਨੇ ਬਿਨਾਂ ਪਾਣੀ ਅਤੇ ਰੇਹ ਸਪਰੇਅ ਤੋਂ ਕਪਾਹ ਦੀ ਫ਼ਸਲ ਬੀਜੀ - ਪਹਿਲੀ ਚੋਣੀ ਦੀ ਚੁਗਾਈ ਕੀਤੀ ਸ਼ੁਰੂ

ਬੱਲੂਆਣਾ, 31 ਅਗਸਤ (ਗੁਰਨੈਬ ਸਾਜਨ)-ਜਿਹੜੇ ਖੇਤ ਵਿਚ ਪੜਦਾਦੇ, ਦਾਦੇ ਪਿਤਾ ਨੇ ਊਠ ਨਾਲ ਖੇਤੀ ਕੀਤੀ ਸੀ, ਉਸ ਖੇਤ ਵਿਚ ਆਪਣੇ ਪੁਰਖਿਆਂ ਦੀ ਰੀਤ ਨੂੰ ਅੱਗੇ ਵਧਾਉਂਦਿਆਂ ਦਿਉਣ ਦੇ ਨਛੱਤਰ ਸਿੰਘ ਉਰਫ਼ ਕਾਲਾ ਨੰਬਰਦਾਰ ਨੇ ਕਪਾਹ ਦੀ ਫ਼ਸਲ ਬਿਨ੍ਹਾਂ ਪਾਣੀ, ਰੇਹ ਸਪਰੇਅ ਤੋਂ ਫ਼ਲ ਦੇਣ ਜੋਗੀ ਕਰ ਲਈ ਹੈ। ਕਪਾਹ ਦੀ ਫ਼ਸਲ ਦੀ ਪਹਿਲੀ ਚੁਗਾਈ ਕਰ ਰਹੇ ਕਾਲਾ ਨੰਬਰਦਾਰ ਉਸਦੇ ਪੁੱਤਰ ਤੇ ਉਸ ਦੀ ਪਤਨੀ ਨੂੰ ਕਪਾਹ ਦੀ ਭਰਵੀਂ ਫ਼ਸਲ ਚੁਗਣ ਲੱਗਿਆ ਚਾਅ ਜਿਹਾ ਚੜ੍ਹਿਆ ਹੋਇਆ ਸੀ।

ਬਠਿੰਡਾ ਦੇ ਪਿੰਡ ਦਿਉਣ ਵਿਖੇ ਕਪਾਹ ਦੀ ਫ਼ਸਲ ਦੀ ਚੁਗਾਈ ਕਰ ਰਿਹਾ ਨਛੱਤਰ ਸਿੰਘ ਉਰਫ਼ ਕਾਲਾ ਨੰਬਰਦਾਰ ਦਾ ਪਰਿਵਾਰ। ਤਸਵੀਰ: ਗੁਰਨੈਬ ਸਾਜਨ 01-09-2026
ਬੱਲੂਆਣਾ, 31 ਅਗਸਤ (ਗੁਰਨੈਬ ਸਾਜਨ)-ਜਿਹੜੇ ਖੇਤ ਵਿਚ ਪੜਦਾਦੇ, ਦਾਦੇ ਪਿਤਾ ਨੇ ਊਠ ਨਾਲ ਖੇਤੀ ਕੀਤੀ ਸੀ, ਉਸ ਖੇਤ ਵਿਚ ਆਪਣੇ ਪੁਰਖਿਆਂ ਦੀ ਰੀਤ ਨੂੰ ਅੱਗੇ ਵਧਾਉਂਦਿਆਂ ਦਿਉਣ ਦੇ ਨਛੱਤਰ ਸਿੰਘ ਉਰਫ਼ ਕਾਲਾ ਨੰਬਰਦਾਰ ਨੇ ਕਪਾਹ ਦੀ ਫ਼ਸਲ ਬਿਨ੍ਹਾਂ ਪਾਣੀ, ਰੇਹ ਸਪਰੇਅ ਤੋਂ ਫ਼ਲ ਦੇਣ ਜੋਗੀ ਕਰ ਲਈ ਹੈ। ਕਪਾਹ ਦੀ ਫ਼ਸਲ ਦੀ ਪਹਿਲੀ ਚੁਗਾਈ ਕਰ ਰਹੇ ਕਾਲਾ ਨੰਬਰਦਾਰ ਉਸਦੇ ਪੁੱਤਰ ਤੇ ਉਸ ਦੀ ਪਤਨੀ ਨੂੰ ਕਪਾਹ ਦੀ ਭਰਵੀਂ ਫ਼ਸਲ ਚੁਗਣ ਲੱਗਿਆ ਚਾਅ ਜਿਹਾ ਚੜ੍ਹਿਆ ਹੋਇਆ ਸੀ। ਇਸ ਸਬੰਧੀ ਨੰਬਰਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਇਸ ਖੇਤ ਵਿਚ ਉਸਦੇ ਪੁਰਖਿਆਂ ਨੇ ਊਠ ਨਾਲ ਹਲ ਵਾਹਕੇ ਖੇਤੀ ਕੀਤੀ ਹੈ, ਸਾਡੀ ਚੌਥੀ ਪੀੜ੍ਹੀ ਇਸ ਖੇਤ ਵਿਚੋਂ ਕਪਾਹ ਦੀ ਫ਼ਸਲ ਚੁਗ ਰਹੀ ਹੈ। ਪਿਛਲੇ 10-12 ਸਾਲ ਪਹਿਲਾਂ ਮਾਲਵਾ ਨੂੰ ਕਪਾਹ ਪੱਟੀ ਵਜੋਂ ਜਾਣਿਆ ਜਾਂਦਾ ਸੀ, ਪਰ ਪਿਛਲੇ ਸਾਲਾਂ ਦੌਰਾਨ ਝੋਨੇ ਨੇ ਨਰਮਾ ਪੱਟੀ ਨੂੰ ਆਪਣੀ ਲਪੇਟ ਵਿਚ ਲੈ ਲਿਆ, ਪਿਛਲੇ ਸਾਲਾਂ ਤੋਂ ਮਾਲਵਾ ਦੇ ਖੇਤਾਂ ਵਿਚੋਂ ਕਪਾਹ ਦੀ ਫ਼ਸਲ ਅਲੋਪ ਹੀ ਹੋ ਗਈ ਹੈ। ਚਾਰ ਚੁਫੇਰੇ ਖੇਤਾਂ ਵਿਚ ਝੋਨੇ ਦੀ ਫ਼ਸਲ ਹੀ ਦਿਖਾਈ ਦੇ ਰਹੀ ਹੈ, ਹਰੇ ਇਨਕਲਾਬ ਦੇ ਨਾਂਅ ਤੇ ਸਮੇਂ ਦੀਆਂ ਸਰਕਾਰਾਂ ਨੇ ਕਿਸਾਨੀ ਨੂੰ ਦਿਨੋਂ-ਦਿਨ ਕਰਜ਼ੇ ਦੇ ਬੋਝ ਥੱਲੇ ਹੀ ਦਬਾਈ ਰੱਖਿਆ ਹੈ। ਉਨ੍ਹਾਂ ਕਿਹਾ ਕਿ ਝੋਨੇ ਕਾਰਨ ਪਾਣੀ ਦਿਨੋ ਦਿਨ ਨੀਂ ਵਾਂ ਹੁੰਦਾ ਜਾ ਰਿਹਾ ਹੈ ਤੇ ਦਿਉਣ ਪਿੰਡ ਦੇ ਖੇਤਾਂ ਵਿਚ 50 ਫੁੱਟ ਤੇ ਮੋਟਰ ਦਾ ਪਾਣੀ ਮਿਲਦਾ ਹੈ। ਜਦੋਂ ਕਿ ਪਾਣੀ ਹੋਰ ਵੀ ਧਰਤੀ ਹੇਠ ਨੀਂਵਾਂ ਜਾ ਰਿਹਾ ਹੈ। ਕਿਸਾਨ 10-10 ਫੁੱਟ ਦੀਆਂ ਪਾਈਪਾਂ ਦੇ ਟੋਟੇ ਪਾ ਰਹੇ ਹਨ। ਉਸ ਨੇ ਦੋ ਕਨਾਲਾਂ ਵਿਚ ਕਪਾਹ ਬੀਜੀ ਹੈ। ਕਪਾਹ ਚੁਗ ਰਹੇ ਨਛੱਤਰ ਸਿੰਘ ਨੰਬਰਦਾਰ ਦੇ ਪੁੱਤਰ ਪ੍ਰੀਤਮ ਸਿੰਘ ਫਤਿਹ ਨੇ ਦੱਸਿਆ ਕਿ ਜਦੋਂ ਇਹ ਕਪਾਹ ਬੀਜੀ ਸੀ ਤਾਂ ਲੱਗਦਾ ਸੀ ਕਿ ਦੁਬਾਰਾ ਬੀਜਣੀ ਪਵੇਗੀ ਘੱਟ ਪੁੰਗਰੀ ਸੀ, ਪਰ ਵਿਚਕਾਰ ਮੀਂਹ ਪੈਣ ਕਾਰਨ ਕਪਾਹ ਨੂੰ ਦੁਬਾਰਾ ਬੀਜਣ ਦੀ ਲੋੜ ਹੀ ਨਹੀਂ ਪਈ। ਅੱਜ ਇਸ ਕਪਾਹ ਨੂੰ ਚੁਗਣ ਤੱਕ ਅਸੀਂ ਨਾਂ ਪਾਣੀ ਲਾਇਆ ਹੈ ਨਾਂ ਰੇਹ ਸਪਰੇਅ ਪਾਈ ਹੈ, ਹਰੇਕ ਬੂਟਾ ਭਾਰੀ ਫ਼ਲ ਨਾਲ ਲੱਦਿਆ ਹੋਇਆ ਹੈ ਅਤੇ ਅੱਜ ਉਹ ਪਹਿਲੀ ਚੋਣੀ ਦੀ ਕਪਾਹ ਦੀ ਫ਼ਸਲ ਆਪਣੇ ਮਾਂ ਬਾਪ ਨਾਲ ਚੁਗ ਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਦਲ ਕੇ ਫ਼ਸਲਾਂ ਵੀ ਬੀਜਣੀਆਂ ਚਾਹੀਦੀਆਂ ਹਨ ਨਾਂ ਕਿ ਇੱਕੋ ਫ਼ਸਲ ਮਗਰ ਪੈ ਕੇ ਆਪਣੀਆਂ ਵਿਰਾਸਤੀ ਫ਼ਸਲਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਇਸ ਤੋਂ ਵੱਧ ਕਿਸੇ ਵੀ ਫ਼ਸਲ ਦੀ ਸਰਦਾਰੀ ਨਹੀਂ ਹੈ। ਪਰ ਸਰਕਾਰਾਂ ਨੇ ਨਕਲੀ ਕੀਟਨਾਸ਼ਕ ਦਵਾਈਆਂ, ਨਕਲੀ ਬੀਜ ਅਤੇ ਮਾੜੀਆਂ ਰੇਹਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਨੱਥ ਨਹੀਂ ਪਾਈ। ਜਿਸ ਕਰਕੇ ਨਰਮੇ ਕਪਾਹ ਦੀ ਫ਼ਸਲ ਤੋਂ ਕਿਸਾਨਾਂ ਦਾ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੁਧਰੇ ਬੀਜ, ਅਸਲੀ ਕੀਟਨਾਸ਼ਕ ਦਵਾਈਆਂ ਤੇ ਰੇਹਾਂ ਕਿਸਾਨਾਂ ਨੂੰ ਮੁਹੱਈਆ ਕਰਵਾਵੇ ਤਾਂ ਇਸ ਫ਼ਸਲ ਵਰਗੀ ਕਿਤੇ ਵੀ ਰੀਸ ਨਹੀਂ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਸਿਕੰਦਰ ਸਿੰਘ ਬਰਾੜ ਅਤੇ ਜਗਤਾਰ ਸਿੰਘ ਤਾਰਾ ਜਨਰਲ ਕੌਂਸਲ ਮੈਂਬਰ ਨਿਯੁਕਤ ਅਗਲੀ ਖ਼ਬਰ ਨਸ਼ਾ ਕਾਰੋਬਾਰੀ ਔਰਤ ਦੇ ਘਰ ’ਤੇ ਚੱਲਿਆ ਬੁਲਡੋਜ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।