14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਯੂਨੀਅਨ ਵਿਚ ਸ਼ਾਮਿਲ ਹੋਣ ਵਾਲੇ ਦੋ ਡਾਕਟਰ ਸਾਥੀਆਂ ਦਾ ਸਨਮਾਨ

ਅਜੀਤ ਡੈਸਕ 25-07-2026
ਭਗਤਾ ਭਾਈਕਾ, 24 ਜੁਲਾਈ (ਸੁਖਪਾਲ ਸਿੰਘ ਸੋਨੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ: ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਸੰਸਥਾ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਡਾ: ਸਵਰਨ ਸਿੰਘ ਭਗਤਾ ਅਤੇ ਡਾ: ਜਗਜੀਤ ਸਿੰਘ ਨਿੱਕਾਨੇ ਐਸੋਸੀਏਸ਼ਨ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਡਾ: ਧੰਨਾ ਮੱਲ ਗੋਇਲ ਨੇ ਨਵੇਂ ਸਾਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਐਸੋਸੀਏਸ਼ਨ ਵਿਚ ਸ਼ਾਮਲ ਹੋਣ ਨਾਲ ਸੰਸਥਾ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਹੱਕਾਂ ਦੀ ਲੜਾਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੜੀ ਜਾਵੇਗੀ। ਡਾ: ਸਵਰਨ ਸਿੰਘ ਭਗਤਾ ਅਤੇ ਡਾ: ਜਗਜੀਤ ਸਿੰਘ ਨਿੱਕਾ ਨੇ ਕਿਹਾ ਕਿ ਉਹ ਡਾ: ਧੰਨਾ ਮੱਲ ਗੋਇਲ ਦੀ ਅਗਵਾਈ ਅਤੇ ਐਸੋਸੀਏਸ਼ਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਪਰਿਵਾਰ ਨਾਲ ਜੁੜੇ ਹਨ ਅਤੇ ਸੰਸਥਾ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਸਮੇਂ ਸਮੂਹ ਅਹੱੁਦੇਦਾਰਾਂ ਅਤੇ ਮੈਂਬਰਾਂ ਨੇ ਨਵੇਂ ਸ਼ਾਮਲ ਹੋਏ ਡਾਕਟਰਾਂ ਦਾ ਸਨਮਾਨ ਕੀਤਾ। ਉਕਤ ਡਾਕਟਰਾਂ ਨੂੰ ਐਸੋਸੀਏਸ਼ਨ ਵਿਚ ਸ਼ਾਮਲ ਕਰਵਾਉਣ ਲਈ ਜ਼ਿਲ੍ਹਾ ਜਨਰਲ ਸਕੱਤਰ ਡਾ: ਮਨਪ੍ਰੀਤ ਸਿੰਘ ਬੁਰਜ ਡੱਲਾ, ਜ਼ਿਲ੍ਹਾ ਕੈਸ਼ੀਅਰ ਡਾ: ਭੁਪਿੰਦਰ ਸਿੰਘ ਬਰਾੜ, ਬਲਾਕ ਪ੍ਰਧਾਨ ਭਗਤਾ ਦੇ ਡਾ: ਨਿਰਭੈ ਸਿੰਘ, ਬਲਾਕ ਚੇਅਰਮੈਨ ਭਗਤਾ ਡਾ: ਬਲਦੇਵ ਸਿੰਘ ਭੋਡੀਪੁਰਾ, ਬਲਾਕ ਮੀਤ ਪ੍ਰਧਾਨਡਾ. ਜਗਤਾਰ ਸਿੰਘ ਕੋਠਾਗੁਰੂ, ਬਲਾਕ ਜਨਰਲ ਸਕੱਤਰ ਡਾ: ਸੁਖਜਿੰਦਰ ਸਿੰਘ ਕੋਠਾਗੁਰੂ ਅਤੇ ਡਾ: ਅਮਨਦੀਪ ਸਿੰਘ ਭਗਤਾ ਨੇ ਵਿਸ਼ੇਸ਼ ਯਤਨ ਕੀਤੇ ਗਏ।
ਪਿਛਲੀ ਖ਼ਬਰ ਥਾਣਾ ਅਜਨਾਲਾ ਹਮਲੇ ਦੇ ਮਾਮਲੇ ’ਚ ਲੋੜੀਂਦਾ ਅਮਰੀਕਾ ਵਾਸੀ ਭਾਰਤ-ਨਿਪਾਲ ਸਰਹੱਦ ਤੋਂ ਕਾਬੂ ਫ਼ਰਜ਼ੀ ਪਛਾਣ ਨਾਲ ਨਿਪਾਲ ’ਚ ਲ... ਅਗਲੀ ਖ਼ਬਰ ਥਰਮਲ ਲਹਿਰਾ ਮੁਹੱਬਤ ਦੇ ਬਿਜਲੀ ਮੁਲਾਜ਼ਮਾਂ ਵਲੋਂ ਹੜਤਾਲ ਦੇ ਚੌਥੇ ਦਿਨ ਪ੍ਰਦਰਸ਼ਨ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।