06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਵਲੋਂ ਕੰਮ ਛੋੜ ਹੜਤਾਲ ਸ਼ੁਰੂ

ਮਾਨਸਾ, 5 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਨੇ ਭਖਦੀਆਂ ਮੰਗਾਂ ਨੂੰ ਲੈ ਕੇ 11 ਰੋਜ਼ਾ ਕੰਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਅਜੀਤ ਡੈਸਕ 06-09-2026
ਮਾਨਸਾ, 5 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਨੇ ਭਖਦੀਆਂ ਮੰਗਾਂ ਨੂੰ ਲੈ ਕੇ 11 ਰੋਜ਼ਾ ਕੰਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੀ ਸੂਬਾ ਸਕੱਤਰ ਕਿਰਨਜੀਤ ਕੌਰ ਟਾਹਲੀਆਂ ਤੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਕੌਰ ਮਾਨਸਾ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਸਰਕਾਰ ਤੇ ਵਿਭਾਗ ਮੰਗਾਂ ਪੂਰੀਆਂ ਕਰਨ ਤੋਂ ਟਾਲ਼ਾ ਵੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੜਤਾਲ ਦਾ ਅਸਰ ਸਭ ਤੋਂ ਜ਼ਿਆਦਾ ਉੱਚ ਜੋਖ਼ਮ ਗਰਭਵਤੀ ਔਰਤਾਂ, ਜੱਚਾ ਬੱਚਾ ਦੇ ਟੀਕੇ ਕਰਨਾ ਤੇ ਦੇਖਭਾਲ ਅਤੇ ਟੀ. ਬੀ. ਦੇ ਮਰੀਜ਼ਾਂ ’ਤੇ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਘੱਟੋ ਘੱਟ 24 ਹਜ਼ਾਰ ਰੁਪਿਆ ਤਨਖ਼ਾਹ ਦਿੱਤੀ ਜਾਵੇ, 2500 ਮਾਣ ਭੱਤੇ ’ਚ ਤਿੰਨ ਗੁਣਾ ਵਾਧਾ ਕੀਤਾ ਜਾਵੇ, ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ, ਫੈਸੀਲੀਟੇਟਰਾਂ ਦੇ ਟੂਰਾਂ ’ਚ ਹਰ ਸਾਲ ਵਾਧਾ ਕੀਤਾ ਜਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ। ਇਸ ਮੌਕੇ ਵੀਰਪਾਲ ਕੌਰ ਬਰੇਟਾ, ਸੁਖਵਿੰਦਰ ਕੌਰ ਮਾਨਸਾ , ਬਲਜੀਤ ਕੌਰ ਮਾਨਸਾ, ਜਸਵਿੰਦਰ ਕੌਰ ਘੁਰਕਣੀ, ਬਲਜੀਤ ਕੌਰ ਮੋਫਰ, ਜਸਵੀਰ ਕੌਰ ਫੱਤਾ, ਜਸਵੀਰ ਕੌਰ ਖਿਆਲਾ, ਪਰਮਜੀਤ ਕੌਰ ਮੌਜੀਆ, ਨੀਲਮ, ਜਸਵੀਰ ਕੌਰ ਉੱਭਾ, ਦਲਜੀਤ ਕੌਰ ਰੱਲਾ, ਰਾਜਵੀਰ ਕੌਰ ਮਾਨਸਾ, ਮਨਦੀਪ ਕੌਰ, ਚਰਨਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਥਰਮਲ ਪਲਾਂਟ ਬਣਾਂਵਾਲਾ ਦੇ ਮੁਲਾਜ਼ਮਾਂ ਦਾ ਧਰਨਾ ਜਾਰੀ ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਭੀਖੀ ’ਚ ਮੀਟਿੰਗ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।