14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਥਰਮਲ ਲਹਿਰਾ ਮੁਹੱਬਤ ਦੇ ਬਿਜਲੀ ਮੁਲਾਜ਼ਮਾਂ ਵਲੋਂ ਹੜਤਾਲ ਦੇ ਚੌਥੇ ਦਿਨ ਪ੍ਰਦਰਸ਼ਨ ਜਾਰੀ

ਅਜੀਤ ਡੈਸਕ 25-07-2026
ਲਹਿਰਾ ਮੁਹੱਬਤ, 24 ਜੁਲਾਈ (ਸੁਖਪਾਲ ਸਿੰਘ ਸੁੱਖੀ): ਪਿਛਲੇ 6 ਮਹੀਨਿਆਂ ਤੋਂ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਲਾਰਿਆਂ ਕਾਰਨ ਬਿਜਲੀ ਮੁਲਾਜ਼ਮਾਂ ਦੀਆਂ 17 ਜਥੇਬੰਦੀਆਂ ਵਲੋਂ ਹੜਤਾਲ ਦੇ ਚੌਥੇ ਦਿਨ ਵੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ 26 ਜੁਲਾਈ ਤੱਕ ਦੋ ਦਿਨਾਂ ਦਾ ਹੋਰ ਵਾਧਾ ਕੀਤਾ। ਇਸ ਤਹਿਤ ਅੱਜ ਇੰਪਲਾਇਜ਼ ਫੈਡਰੇਸ਼ਨ ਚਾਹਲ ਗਰੁੱਪ, ਗਰਿੱਡ ਸਬ ਸਟੇਸ਼ਨ ਇੰਪਲਾਇਜ਼ ਯੂਨੀਅਨ, ਮਟੀਰੀਅਲ ਸਰਵਿਸ ਯੂਨੀਅਨ ਥਰਮਲ ਯੂਨਿਟ ਵਲੋਂ ਸ਼ਿਫ਼ਟ ਰੈਲੀ ਕਰਕੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੇ ਅੜੀਅਲ ਵਤੀਰੇ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਅੱਜ ਹੋਰ ਕਰਮਚਾਰੀਆਂ ਵਲੋਂ ਸਮੂਹਿਕ ਛੁੱਟੀ ਕਰਕੇ ਹੜਤਾਲ ਵਿਚ ਸ਼ਾਮਿਲ ਹੋਏ। ਇਸ ਸਮੇਂ ਜਥੇਬੰਦੀ ਆਗੂ ਬਲਜੀਤ ਸਿੰਘ ਬਰਾੜ, ਅਵਤਾਰ ਸਿੰਘ ਬਰਾੜ, ਸੁਖਦੇਵ ਸਿੰਘ ਗਰੇਵਾਲ, ਰਘਬੀਰ ਸਿੰਘ ਸੈਣੀ, ਰਜਿੰਦਰ ਸਿੰਘ ਨਿੰਮਾ, ਕੇਸ਼ਵ ਅਧਿਕਾਰੀ, ਰਣਜੀਤ ਸਿੰਘ ਸਹੋਤਾ, ਲਖਵੰਤ ਸਿੰਘ ਬਾਂਡੀ ਨੇ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਪੁਰਾਣੀ ਪੈਨਸ਼ਨ ਸਕੀਮ ਬਹਾਲੀ, ਜੁਲਾਈ 2020 ਤੋਂ ਬਾਅਦ ਭਰਤੀ ਕਰਮਚਾਰੀਆਂ ’ਤੇ ਪੰਜਾਬ ਦਾ 6ਵਾਂ ਪੇਅ ਕਮਿਸ਼ਨ ਲਾਗੂ ਕਰੇ, ਵਰਕਚਾਰਜ ਤੋਂ ਸਹਾਇਕ ਲਾਈਨਮੈਨ ਪਦ ਉੱਨਤ ਕਰਮਚਾਰੀਆਂ ਤੇ ਪੰਜਾਬ ਦੇ ਸਕੇਲ ਲਾਗੂ ਕਰਨ, ਜੇ.ਪੀ.ਏ, ਟੀ.ਜੀ ,ਈ.ਜੀ-॥, ਐੱਸ.ਐੱਸ.ਏ, ਏ.ਐੱਸ.ਐੱਸ.ਏ, ਸਕਿਲਡ ਵਰਕਰ ਦੇ ਪੇਅ ਸਕੇਲ ਦੀਆ ਤਰੁੱਟੀਆਂ ਦੂਰ ਕਰਨਾ, ਜੇ.ਈ ਕੈਟਾਗਿਰੀ ਨੂੰ ਦਿੱਤਾ ਸ਼ੁਰੂਆਤੀ ਪੇਅ ਸਕੇਲ ਥਰਮਲ ਪਲਾਂਟ ਦੀਆਂ ਬਰਾਬਰ ਦੀਆਂ ਕੈਟਾਗਰੀਆਂ ’ਤੇ ਲਾਗੂ ਕਰਨਾ, ਡੀ.ਏ ਸਮੇਤ ਬਕਾਇਆ ਜਾਰੀ ਕਰਨਾ ਤੇ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਰੈਂਟ ਫ਼ਰੀ ਕੁਆਟਰ ਅਲਾਟ ਕਰਨਾ, ਸੁਲੇਸੀਅਮ ਦੀ ਰਕਮ ਤੇ 12 ਫ਼ੀਸਦੀ ਵਿਆਜ ਦਾ ਪੱਤਰ ਵਾਪਸ ਲੈਣ, ਸਬ ਸਟੇਸ਼ਨ ਸਟਾਫ਼ ਦੀ ਘਾਟ ਹੋਣ ਕਰਕੇ ਐੱਸ.ਐੱਸ.ਏ/ ਏ.ਐੱਸ.ਐੱਸ.ਏ ਤੁਰੰਤ ਤੈਨਾਤ ਕਰਨ ਅਤੇ ਜੀ.ਆਈ ਜੁਲਾਈ 2021 ਤੋਂ ਲਾਗੂ ਕਰਕੇ ਸਮੇਤ ਬਕਾਇਆ ਜਾਰੀ ਕਰਨ ਵਰਗੀਆਂ ਮੰਗਾਂ ਦੇ ਹੱਲ ਤੱਕ ਸੰਘਰਸ਼ ਜਾਰੀ ਰਹੇਗਾ। ਸ਼ਿਫ਼ਟ ਰੈਲੀ ਵਿਚ ਅਹੁਦੇਦਾਰ ਗੁਰਲਾਲ ਸਿੰਘ ਗਿੱਲ, ਇਕਬਾਲ ਸਿੰਘ ਸੇਖੋਂ, ਵਿਕਰਮਜੀਤ ਸਿੰਘ ਵਿੱਕੀ, ਦਾਨਿਸ਼, ਦੇਵੀ ਲਾਲ ਸਮੇਤ ਥਰਮਲ ਪਲਾਂਟ ਦੇ ਸਾਰੇ ਮੁਲਾਜ਼ਮ ਹਾਜ਼ਰ ਸਨ।
ਪਿਛਲੀ ਖ਼ਬਰ ਯੂਨੀਅਨ ਵਿਚ ਸ਼ਾਮਿਲ ਹੋਣ ਵਾਲੇ ਦੋ ਡਾਕਟਰ ਸਾਥੀਆਂ ਦਾ ਸਨਮਾਨ ਅਗਲੀ ਖ਼ਬਰ ਸਾਬਕਾ ਮੰਤਰੀ ਮਲੂਕਾ ਵਲੋਂ ਅਕਾਲੀ ਦਲ ਦੀ ਮਜ਼ਬੂਤੀ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।