ਧਨੌਲਾ (ਬਰਨਾਲਾ), 6 ਸਤੰਬਰ (ਜਤਿੰਦਰ ਸਿੰਘ ਧਨੌਲਾ) - ਨੇੜਲੇ ਪਿੰਡ ਕਾਲੇਕੇ ਦੇ ਵਸਨੀਕ ਪੱਪੂ ਸਿੰਘ (23) ਪੁੱਤਰ ਕਾਲਾ ਸਿੰਘ ਪੁੱਤਰ ਨੇਕ ਸਿੰਘ ਦੀ ਕਾਲੇਕੇ ਪਿੰਡ ਦੇ ਗੁਰਦੁਆਰਾ ਸਾਹਿਬ ਨਜਦੀਕ ਟੋਭੇ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਟੋਭੇ ਵਿੱਚ ਇਕ ਗੈਸੀ ਸਿਲੰਡਰ ਤੈਰ ਰਿਹਾ ਸੀ, ਜਿਸ ਨੂੰ ਕੱਢਣ ਦੇ ਮਨਸ਼ੇ ਨਾਲ ਪੱਪੂ ਸਿੰਘ ਟੋਭੇ ਵਿਚ ਵੜ ਗਿਆ। ਪਰੰਤੂ ਟੋਭੇ ਵਿਚ ਗਾਰ ਹੋਣ ਕਰਕੇ ਅਤੇ ਡੁੰਘਾਈ ਜਿਆਦਾ ਹੋਣ ਕਾਰਨ ਵਾਪਸ ਨਹੀਂ ਨਿਂਕਲ ਸਕਿਆ। ਭਿਣਕ ਪੈਂਦਿਆਂ ਹੀ ਪਿੰਡ ਦੇ ਵੱਡੀ ਗਿਣਤੀ ਵਿਚ ਲੋਕ ਟੋਭੇ ਤੇ ਇਕੱਤਰ ਹੋ ਗਏ। ਜਿਨ੍ਹਾਂ ਨੇ ਇਕ ਨਿਪੁੰਨ ਗੋਤਾਖੋਰ ਬੰਟੀ ਨੂੰ ਮੌਕੇ 'ਤੇ ਬੁਲਾ ਲਿਆ। ਬੰਟੀ ਨੇ ਇਕ ਘੰਟਾ ਲਗਾਤਾਰ ਜੱਦੋ ਜਹਿਦ ਕੀਤੀ ਅਤੇ ਪਿੰਡ ਦੇ ਕੁਝ ਨੌਜਵਾਨ ਵੀ ਉਸ ਦੀ ਭਾਲ ਲਈ ਟੋਭੇ ਵਿਚ ਵੜੇ ਰਹੇ। ਪਰੰਤੂ ਆਖਿਰ ਇਕ ਘੰਟੇ ਬਾਅਦ ਬੰਟੀ ਨੇ ਪੱਪੂ ਨੂੰ ਬਾਹਰ ਕੱਢ ਲਿਆ, ਜਿਸ ਦੀ ਮੌਤ ਹੋ ਚੁੱਕੀ ਸੀ। ਇਕੱਤਰ ਜਾਣਕਾਰੀ ਅਨੁਸਾਰ ਪੱਪੂ ਕੰਬਾਈਨਾਂ ਤੇ ਬਤੌਰ ਡਰਾਈਵਰ ਕੰਮ ਕਰਦਾ ਸੀ ਅਤੇ ਉਸਦਾ ਪਿਤਾ ਕਾਲਾ ਸਿੰਘ ਭੱਠੇ 'ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਪੱਪੂ ਦਾ ਇਕ ਵੱਡਾ ਭਰਾ ਬਿਜਲੀ ਬੋਰਡ ਦਾ ਮੁਲਾਜ਼ਮ ਦੱਸਿਆ ਗਿਆ ਹੈ। ਪਿੰਡ ਦੇ ਸਰਪੰਚ ਕਾਕਾ ਸਿੰਘ ਗਰੇਵਾਲ ਸਮੁੱਚੀ ਪੰਚਾਇਤ ਭਿਣਕ ਪੈਂਦੇ ਸੀ ਮੌਕੇ 'ਤੇ ਪੁੱਜ ਗਈ। ਜਿਨ੍ਹਾਂ ਨੇ ਇਸ ਅਣਹੋਣੀ ਕਾਰਨ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਤਾਜ਼ਾ ਖ਼ਬਰਾਂ
Free
ਟੋਭੇ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਧਨੌਲਾ (ਬਰਨਾਲਾ), 6 ਸਤੰਬਰ (ਜਤਿੰਦਰ ਸਿੰਘ ਧਨੌਲਾ) - ਨੇੜਲੇ ਪਿੰਡ ਕਾਲੇਕੇ ਦੇ ਵਸਨੀਕ ਪੱਪੂ ਸਿੰਘ (23) ਪੁੱਤਰ ਕਾਲਾ ਸਿੰਘ ਪੁੱਤਰ ਨੇਕ ਸਿੰਘ ਦੀ ਕਾਲੇਕੇ ਪਿੰਡ ਦੇ ਗੁਰਦੁਆਰਾ ਸਾਹਿਬ ਨਜਦੀਕ ਟੋਭੇ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਇਕੱਤਰ...
ਅਜੀਤ ਡੈਸਕ
06-09-2026