ਫ਼ਿਰੋਜ਼ਪੁਰ, 26 ਮਾਰਚ(ਗੁਰਿੰਦਰ ਸਿੰਘ)- ਅਹਿਮਦਾਬਾਦ (ਗੁਜਰਾਤ) ਵਿਖੇ ਚੱਲ ਰਹੇ 6ਵੇਂ ਸਾਫ਼ਟ ਟੈਨਿਸ ਫੈਡਰੇਸ਼ਨ ਕੱਪ ਵਿਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁਆਰਟਰ ਫਾਈਨਲ ਵਿਚ ਬਿਹਾਰ ਨੂੰ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ | ਟੀਮ ਦੇ ਖਿਡਾਰੀਆਂ ਨੇ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹਰ ਪੜਾਅ 'ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ | ਪੰਜਾਬ ਸਾਫ਼ਟ ਟੈਨਿਸ ਐਸੋਸੀਏਸ਼ਨ ਦੇ ਸਕੱਤਰ ਨਰਿੰਦਰ ਪਾਲ ਸਿੰਘ ਤੇ ਟੀਮ ਦੇ ਕੋਚ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਕੁਆਰਟਰ ਫਾਈਨਲ ਮੁਕਾਬਲੇ ਵਿਚ ਪੰਜਾਬ ਦੀ ਟੀਮ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਅਤੇ ਵਧੀਆ ਖੇਡ ਸਦਕਾ ਬਿਹਾਰ ਦੀ ਟੀਮ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ | ਖਿਡਾਰੀਆਂ ਦੀ ਤਾਲਮੇਲ ਅਤੇ ਤਕਨੀਕੀ ਮੁਹਾਰਤ ਨੇ ਦਰਸ਼ਕਾਂ ਨੂੰ ਖ਼ੂਬ ਪ੍ਰਭਾਵਿਤ ਕੀਤਾ | ਇਸ ਜਿੱਤ ਨਾਲ ਟੀਮ ਦੇ ਹੌਸਲੇ ਹੋਰ ਬੁਲੰਦ ਹੋ ਗਏ ਹਨ ਅਤੇ ਸੈਮੀਫਾਈਨਲ ਵਿਚ ਵੀ ਵਧੀਆ ਪ੍ਰਦਰਸ਼ਨ ਦੀ ਉਮੀਦ ਜਤਾਈ ਜਾ ਰਹੀ ਹੈ | ਪੰਜਾਬ ਸਾਫ਼ਟ ਟੈਨਿਸ ਐਸੋਸੀਏਸ਼ਨ ਦੇ ਸਕੱਤਰ ਨਰਿੰਦਰ ਪਾਲ ਸਿੰਘ ਨੇ ਟੀਮ ਦੀ ਇਸ ਕਾਮਯਾਬੀ 'ਤੇ ਖ਼ੁਸ਼ੀ ਜਤਾਉਂਦਿਆਂ ਖਿਡਾਰੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਟੀਮ ਨੇ ਮਿਹਨਤ, ਅਨੁਸ਼ਾਸਨ ਅਤੇ ਟੀਮ ਸਪਿਰਿਟ ਨਾਲ ਇਹ ਮੰਜ਼ਿਲ ਹਾਸਲ ਕੀਤੀ ਹੈ ਅਤੇ ਆਉਣ ਵਾਲੇ ਮੁਕਾਬਲਿਆਂ ਵਿਚ ਵੀ ਇਹ ਜਜ਼ਬਾ ਕਾਇਮ ਰਹੇਗਾ | ਟੀਮ ਦੇ ਕੋਚ ਅਮਰੀਕ ਸਿੰਘ ਨੇ ਵੀ ਖਿਡਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਜਿੱਤ ਲੰਮੇ ਸਮੇਂ ਦੀ ਸਖ਼ਤ ਟਰੇਨਿੰਗ ਅਤੇ ਰਣਨੀਤੀ ਦਾ ਨਤੀਜਾ ਹੈ | ਉਨ੍ਹਾਂ ਨੇ ਆਸ ਜਤਾਈ ਕਿ ਪ੍ਰਤੀਕ ਸਿੰਘ, ਸਹਿਜਪ੍ਰੀਤ ਸਿੰਘ ਬਾਜਵਾ, ਅਰਮਾਨ ਸਿੰਘ, ਜੈਵੰਤ ਸਿੰਘ ਗਰੇਵਾਲ, ਕਿ੍ਸ਼ਨ ਛਾਬੜਾ (ਲੁਧਿਆਣਾ), ਪ੍ਰਦੀਪ ਕੁਮਾਰ ਤੇ ਮਨਪਰਵੇਜ਼ ਸਿੰਘ (ਫਿਰੋਜ਼ਪੁਰ) ਅਤੇ ਜਸਰਾਜਨ ਸਿੰਘ (ਮੁਹਾਲੀ) 'ਤੇ ਆਧਾਰਿਤ ਪੰਜਾਬ ਦੀ ਟੀਮ ਸੈਮੀਫਾਈਨਲ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਫਾਈਨਲ ਤੱਕ ਪਹੁੰਚੇਗੀ | ਪੰਜਾਬ ਦੀ ਇਸ ਕਾਮਯਾਬੀ ਨਾਲ ਖੇਡ ਪ੍ਰੇਮੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਸਾਰਿਆਂ