18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਡਾਟਾ ਐਂਟਰੀ ਆਪਰੇਟਰ ਦਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਵਿਦੇਸ਼ ਵਿੱਚ ਗੈਰ ਕਾਨੰੂਨੀ ਕੰਮ ਕਰਵਾਉਣ ਦੇ ਦੋਸ਼ਾਂ ਤਹਿਤ ਦੋ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 22-01-2026
ਸੰਗਰੂਰ, 21 ਜਨਵਰੀ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੀ ਧੂਰੀ ਤਹਿਸੀਲ ਦੇ ਨੌਜਵਾਨ ਨੰੂ ਵਿਦੇਸ਼ ਵਿਚ ਡਾਟਾ ਐਂਟਰੀ ਅਪਰੇਟਰ ਦਾ ਕੰਮ ਦਿਵਾਉਣ ਦਾ ਝਾਂਸਾ ਦਿੰਦਿਆਂ ਉਸ ਨੰੂ ਜ਼ਬਰਦਸਤੀ ਗੈਰ ਕਾਨੰੂਨੀ ਕੰਮ ਕਰਨ ਲਈ ਮਜਬੂਰ ਕਰਨ, ਗ਼ੁਲਾਮ ਬਣਾ ਕੇ ਰੱਖਣ ਦੇ ਦੋਸ਼ਾਂ ਤਹਿਤ ਇੱਕ ਹੈਪੀ ਨਾਮ ਦੇ ਏਜੰਟ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਸਾਇਬਰ ਕ੍ਰਾਈਮ ਵਿਚ ਮੁਕੱਦਮਾ ਦਰਜ਼ ਕੀਤੇ ਜਾਣ ਦਾ ਸਮਾਚਾਰ ਹੈ | ਸਾਇਬਰ ਥਾਣੇ ਦੇ ਐਸ.ਐੱਚ.ਓ. ਇੰਸਪੈਕਟਰ ਹਰਜੀਤ ਕੌਰ ਨੇ ਦੱਸਿਆ ਕਿ ਇਹ ਮਾਮਲਾ ਜਸਪ੍ਰੀਤ ਸਿੰਘ (23 ਸਾਲ) ਪਿੰਡ ਬੁਗਰਾ ਥਾਣਾ ਧੂਰੀ ਜੋ ਕਿ ਹੇਅਰ ਕਟਿੰਗ ਦਾ ਕੰਮ ਕਰਦਾ ਹੈ, ਵਲੋਂ ਦਰਜ਼ ਕਰਵਾਇਆ ਗਿਆ ਹੈ | ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸੁਖਪ੍ਰੀਤ ਸਿੰਘ ਅਰਮੀਨੀਆ ਮੁੱਲਕ ਵਿਚ 22 ਸਾਲ ਤੋਂ ਰਹਿ ਰਿਹਾ ਹੈ | ਜਸਪ੍ਰੀਤ ਸਿੰਘ ਵੀ ਜੋ ਕਿ ਵਿਦੇਸ਼ ਜਾਣ ਦਾ ਇੱਛੁਕ ਸੀ, ਦੇ ਭਰਾ ਸੁਖਪ੍ਰੀਤ ਸਿੰਘ ਨੰੂ ਉਸ ਦੇ ਦੋਸਤ ਨੇ ਦੱਸਿਆ ਕਿ ਥਾਈਲੈਂਡ ਵਿਚ ਡਾਟਾ ਐਂਟਰੀ ਅਪਰੇਟਰ ਦਾ ਕੰਮ ਹੈ | ਜਸਪ੍ਰੀਤ ਸਿੰਘ ਨੇ ਥਾਈਲੈਂਡ ਜਾਣ ਲਈ ਹਾਂ ਕਰ ਦਿੱਤੀ ਅਤੇ ਪੀੜਤ ਦੇ ਭਰਾ ਨੇ ਉਸ ਨੰੂ ਹੈਪੀ ਨਾਮ ਦੇ ਏਜੰਟ ਦਾ ਵਟਸਐਪ ਨੰਬਰ ਦਿੱਤਾ | ਹੈਪੀ ਨੇ ਕਾਲ ਕਰਨ ਉੱਤੇ ਜਸਪ੍ਰੀਤ ਸਿੰਘ ਨੰੂ ਦੱਸਿਆ ਕਿ ਉਸ ਨੰੂ ਹਰ ਮਹੀਨੇ 70 ਹਜ਼ਾਰ ਰੁਪਿਆ ਤਨਖ਼ਾਹ ਮਿਲਣ ਦੀ ਗੱਲ ਕੀਤੀ ਅਤੇ ਹੈਪੀ ਨੇ ਖ਼ੁਦ ਦੇ ਵੀ ਥਾਈਲੈਂਡ ਹੋਣ ਦੀ ਗੱਲ ਕੀਤੀ | ਹੈਪੀ ਨੇ 21 ਜੂਨ 2025 ਨੰੂ ਥਾਈਲੈਂਡ ਦੀ ਟਿਕਟ ਭੇਜ ਦਿੱਤੀ ਜਿਸ ਲਈ ਉਸ ਨੇ 20 ਹਜ਼ਾਰ ਰੁਪਏ ਪੀੜਤ ਨੌਜਵਾਨ ਤੋਂ ਲਏ ਸਨ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹੈਪੀ ਏਜੰਟ ਨੇ ਉਸ ਤੋਂ 50 ਹਜ਼ਾਰ ਹੋਰ ਵੀ ਲਏ ਸਨ | ਉਸ ਨੰੂ ਮੀਆਰਮਾਰ ਲਿਜਾਇਆ ਗਿਆ | ਉੱਥੇ ਕੇ.ਕੇ. ਪਾਰਕ ਕੰਪਨੀ ਦੇ ਗੇਟ ਉੱਤੇ ਲਿਜਾਣ ਦੀ ਗੱਲ ਕੀਤੀ ਪੀੜਤ ਅਨੁਸਾਰ 23 ਜੂਨ 2025 ਕੰਟਰੈਕਟ ਉੱਤੇ ਸਾਇਨ ਕਰਵਾਉਣ ਲਈ ਕੰਪਨੀ ਦਫ਼ਤਰ ਉਸ ਦੀ ਇੰਟਰਵਿਊ ਲਈ ਪਰ ਉਹ ਇੰਟਰਵਿਊ ਪਾਸ ਨਹੀਂ ਸਕਿਆ | ਉਸ ਨੇ ਆਪਣੇ ਘਰ ਅਤੇ ਹੈਪੀ ਏਜੰਟ ਨਾਲ ਗੱਲਬਾਤ ਕੀਤੀ | ਹੈਪੀ ਨੇ ਕਿਹਾ ਕਿ ਜੇ ਵਾਪਸ ਜਾਣਾ ਹੈ ਤਾਂ 4 ਲੱਖ ਭਰ, ਵਾਪਸ ਚਲਾ ਜਾ | ਉਸ ਨੂੰ 'ਡੇਗ ਮਈ' ਪਾਰਕ ਭੇਜ ਦਿੱਤਾ ਜਿੱਥੇ ਉਸ ਤੋਂ ਕੰਟਰੈਕਟ ਉੱਤੇ ਜ਼ਬਰਦਸਤੀ ਦਸਖ਼ਤ ਕਰਵਾ ਲਏ ਗਏ | ਉਸ ਦਾ ਪਾਸਪੋਰਟ ਖੋਹ ਲਿਆ ਅਤੇ 10 ਦਿਨਾਂ ਦੀ ਟ੍ਰੇਨਿੰਗ ਦੌਰਾਨ ਫੇਸਬੁੱਕ, ਇੰਸਟਾਗ੍ਰਾਮ, ਟਿੱਕ-ਟਾਕ ਰਾਂਹੀ ਆਨ ਲਾਇਨ ਸਾਇਬਰ ਫ਼ਾਇਸਸ਼ਲ ਫਰਾਡ ਕਰਨ ਲਈ ਵਿਦੇਸ਼ ਰਹਿ ਰਹੇ ਭਾਰਤੀ ਲੋਕਾਂ ਦੇ ਮੂਲ ਨੰੂ ਫਸਾਉਣ ਦਾ ਕੰਮ ਦਿੱਤਾ ਗਿਆ | 6 ਮਹੀਨਿਆਂ ਤੱਕ ਇੱਛਾ ਵਿਰੁੱਧ ਜ਼ਬਰਦਸਤੀ ਕੰਮ ਕਰਵਾਉਣ ਦਾ ਦੋਸ਼ ਲਗਾਉਂਦਿਆਂ ਪੀੜਤ ਅਨੁਸਾਰ ਦਸੰਬਰ 2025 ਵਿਚ ਉੱਥੇ ਲੜਾਈ ਲੱਗ ਗਈ ਅਤੇ ਉਨ੍ਹਾਂ ਨੂੰ ਪਾਸਪੋਰਟ ਮਿਲ ਗਏ | 7 ਜਨਵਰੀ 2026 ਨੰੂ ਸ਼ਾਮ ਦਿੱਲੀ ਪੁਲਿਸ ਲਾਇਨ ਭੇਜ ਦਿੱਤਾ ਗਿਆ ਅਤੇ 8 ਜਨਵਰੀ 2026 ਨੰੂ ਉਸ ਸਮੇਤ ਕਰੀਬ 18 ਤੋਂ 20 ਵਿਅਕਤੀਆਂ ਨੂੰ ਪੰਜਾਬ ਪੁਲਿਸ ਪਟਿਆਲਾ ਲਿਆਈ | ਜਸਪ੍ਰੀਤ ਸਿੰਘ ਨੇ ਸੰਗਰੂਰ ਪੁਲਿਸ ਨੰੂ ਦਰਖ਼ਾਸਤ ਦਿੱਤੀ ਕਿ ਹੈਪੀ ਏਜੰਟ ਨੇ ਪੈਸੇ ਹਾਸਲ ਕਰ ਕੇ ਥਾਈਲੈਂਡ ਬੁਲਾਇਆ ਅਤੇ ਉੱਥੋਂ ਧੋਖੇ ਨਾਲ ਗੈਰ ਕਾਨੰੂਨੀ ਕੰਮ ਵਿਚ ਫਸਾਇਆ ਗਿਆ | ਜਿਸ ਉਪਰੰਤ ਸਾਇਬਰ ਥਾਣੇ ਵਿਚ ਜਾਂਚ ਪੜਤਾਲ ਉਪਰੰਤ ਹੈਪੀ ਏਜੰਟ ਸਮੇਤ ਇੱਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਮਲੇਰਕੋਟਲਾ ਵਿਖੇ ਬਾਜ਼ਾਰਾਂ ਅੰਦਰ ਬਾਲ ਭਿੱਖਿਆ ਰੋਕਣ ਲਈ ਸੰਬੰਧਿਤ ਵਿਭਾਗ ਨੇ 'ਸੰਭਾਲਿਆ ਮੋਰਚਾ' ਅਗਲੀ ਖ਼ਬਰ ਧੂਰੀ ਰੇਲਵੇ ਸਟੇਸ਼ਨ ਬਣ ਰਿਹੈ ਖੂਬਸੂਰਤ, ਬੰਦ ਪਈਆਂ ਰੇਲਾਂ 5 ਫਰਵਰੀ ਤੋਂ ਹੋਣਗੀਆਂ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।