18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਧੂਰੀ ਰੇਲਵੇ ਸਟੇਸ਼ਨ ਬਣ ਰਿਹੈ ਖੂਬਸੂਰਤ, ਬੰਦ ਪਈਆਂ ਰੇਲਾਂ 5 ਫਰਵਰੀ ਤੋਂ ਹੋਣਗੀਆਂ ਸ਼ੁਰੂ <br/>

ਅਜੀਤ ਡੈਸਕ 22-01-2026
ਧੂਰੀ, 21 ਜਨਵਰੀ (ਸੰਜੇ ਲਹਿਰੀ) - ਧੂਰੀ ਰੇਲਵੇ ਜੰਕਸ਼ਨ ਨੂੰ ਅੰਮਿ੍ਤ ਭਾਰਤ ਸਟੇਸ਼ਨ ਸਕੀਮ ਵਿਚ ਸ਼ਾਮਿਲ ਕੀਤੇ ਜਾਣ ਉਪਰੰਤ ਰੇਲਵੇ ਸਟੇਸ਼ਨ ਧੂਰੀ ਉੱਪਰ ਚੱਲ ਰਹੇ ਜੰਗੀ ਪੱਧਰ ਦੇ ਕਾਰਜਾਂ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਰੇਲਵੇ ਸਟੇਸ਼ਨ ਧੂਰੀ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ | ਧੂਰੀ ਜੰਕਸ਼ਨ ਉੱਪਰ ਨਵੀਨੀਕਰਨ ਦੇ ਇਸ ਚੱਲ ਰਹੇ ਕਾਰਜ ਅਤੇ ਰੇਲਵੇ ਵਿਭਾਗ ਵਲੋਂ ਇੱਥੇ ਨਵੀਆਂ ਰੇਲਵੇ ਲਾਈਨਾਂ ਵਿਛਾਏ ਜਾਣ ਕਾਰਨ ਇਨ੍ਹੀਂ ਦਿਨੀਂ 73 ਰੇਲ ਗੱਡੀਆਂ ਵਿਚੋਂ ਸਿਰਫ਼ 15 ਮੇਲ ਐਕਸਪੈੱ੍ਰਸ ਗੱਡੀਆਂ (ਅਪ ਡਾਊਨ ਮਿਲਾ ਕੇ) ਹੀ ਚੱਲ ਰਹੀਆਂ ਹਨ ਜਦੋਂ ਕਿ 58 ਰੇਲ ਗੱਡੀਆਂ ਦੇ ਕਰੀਬ ਪਸਿੰਜਰ ਅਤੇ ਮੇਲ ਐਕਸਪੈੱ੍ਰਸ (ਅਪ ਡਾਊਨ ਮਿਲਾ ਕੇ) ਰੱਦ ਕੀਤੀਆਂ ਹੋਈਆਂ ਹਨ ਜਿਸ ਦੇ ਚੱਲਦਿਆਂ ਲੋੜਵੰਦ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਟਰੇਨਾਂ ਬੰਦ ਹੋਣ ਕਾਰਨ ਮੁਸਾਫ਼ਰਾਂ ਨੂੰ ਕਈ ਗੁਣਾ ਕਿਰਾਏ ਖਰਚ ਕੇ ਬੱਸਾਂ ਅਤੇ ਹੋਰ ਬਦਲਵੇਂ ਪ੍ਰਬੰਧਾਂ ਰਾਹੀਂ ਸਫ਼ਰ ਕਰਨਾ ਪੈ ਰਿਹਾ ਹੈ | ਅੱਜ ਰੇਲਵੇ ਸਟੇਸ਼ਨ ਧੂਰੀ ਤੇ ਰੇਲਵੇ ਅਧਿਕਾਰੀਆਂ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਕਤ ਗੱਡੀ ਨੰਬਰ 20985 ਕੋਟਾ ਉਧਮਪੁਰ ਜੋ ਕਿ ਹਫ਼ਤੇ ਵਿਚ ਇੱਕ ਦਿਨ ਚੱਲਦੀ ਹੈ ਦੀ ਸੇਵਾ ਨਿਰਵਿਘਨ ਜਾਰੀ ਹੈ, ਗੱਡੀ ਨੰ 14507/8 ਫ਼ਾਜ਼ਿਲਕਾ ਦਿੱਲੀ ਇੰਟਰਸਿਟੀ ਐਕਸਪੈੱ੍ਰਸ, ਦਿੱਲੀ ਕਟੜਾ ਜੰਮੂ ਤਵੀ ਵਾਇਆ ਜਾਖ਼ਲ, ਗੱਡੀ ਨੰ. 14035/36 ਧੌਲਾਧਾਰ ਐਕਸਪੈੱ੍ਰਸ ਪਠਾਨਕੋਟ ਤੋਂ ਸਰਾਏ ਰੋਲਾ ਗੱਡੀ ਨੰਬਰ 14815/16 ਗੰਗਾ ਨਗਰ ਤੋਂ ਰਿਸ਼ੀਕੇਸ਼ ਅਤੇ ਗੱਡੀ ਨੰਬਰ 14887/88 ਬਾੜਮੇਰ ਤੋਂ ਰਿਸ਼ੀਕੇਸ ਅਤੇ ਫ਼ਿਰੋਜ਼ਪੁਰ ਤੋਂ ਨਵੀਂ ਦਿੱਲੀ ਜਾਣ ਵਾਲੀ ਬੰਦੇ ਭਾਰਤ ਐਕਸਪੈੱ੍ਰਸ ਰੇਲ ਗੱਡੀ ਹੀ ਮੌਜੂਦਾ ਸਮੇਂ ਚੱਲ ਨਿਰਵਿਘਨ ਤਰੀਕੇ ਨਾਲ ਚੱਲ ਰਹੀਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਗੱਡੀ ਨੰ 14507/8 ਫ਼ਾਜ਼ਿਲਕਾ ਦਿੱਲੀ ਇੰਟਰਸਿਟੀ ਐਕਸਪੈੱ੍ਰਸ ਰੇਲ ਗੱਡੀ 27 ਜਨਵਰੀ ਤੋਂ 5 ਫਰਵਰੀ ਤੱਕ ਬੰਦ ਰਹੇਗੀ | ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਰੇਲਵੇ ਦਾ ਕੰਮ ਕਾਫ਼ੀ ਹੱਦ ਤੱਕ ਮੁਕੰਮਲ ਹੋਣ ਤੇ ਪੰਜ ਫਰਵਰੀ ਤੋਂ ਬਾਅਦ ਰੇਲ ਗੱਡੀਆਂ ਦੀਆਂ ਸੇਵਾਵਾਂ ਵਿਚ ਭਾਰੀ ਸੁਧਾਰ ਸੁਧਾਰ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਅੰਮਿ੍ਤ ਭਾਰਤ ਰੇਲਵੇ ਸਟੇਸ਼ਨ ਸਕੀਮ ਅਧੀਨ ਧੂਰੀ ਰੇਲਵੇ ਸਟੇਸ਼ਨ ਦਾ ਪਲੇਟਫ਼ਾਰਮ ਐਕਸਟੈਂਡ ਕੀਤਾ ਜਾ ਰਿਹਾ ਹੈ ਰੇਲਵੇ ਪਲੇਟਫ਼ਾਰਮ ਉੱਪਰ ਦੋ ਓਵਰ ਬਿ੍ਜ ਬਣਾਏ ਜਾ ਰਹੇ ਹਨ ਜਿਨ੍ਹਾਂ ਵਿਚੋਂ ਇੱਕ ਬਣ ਕੇ ਤਿਆਰ ਹੋ ਚੁੱਕਾ ਹੈ | ਅਤੇ ਮੁਸਾਫ਼ਰਾਂ ਦੀ ਸੁਵਿਧਾ ਲਈ ਲਿਫ਼ਟਾਂ ਵੀ ਲਗਾਈਆਂ ਜਾ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਰੇਲਵੇ ਦੇ ਨਵੀਨੀਕਰਨ ਦੇ ਕੰਮ ਕਾਜ ਨੂੰ ਲੈ ਕੇ ਆਰ.ਬੀ.ਐਨ.ਐਲ. ਕੰਪਨੀ ਨੂੰ ਠੇਕਾ ਦਿੱਤਾ ਹੋਇਆ ਹੈ | ਜ਼ਿਕਰਯੋਗ ਹੈ ਕਿ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ ਵਿਚ ਰੇਲ ਗੱਡੀ ਬੰਦ ਹੋਣ ਕਾਰਨ ਰੇਲਵੇ ਸਟੇਸ਼ਨ ਉੱਪਰ ਬਣੀਆਂ ਚਾਹ ਪਾਣੀ ਅਤੇ ਖਾਣ ਪਾਣ ਦੀਆਂ ਕੰਟੀਨਾਂ ਵਾਲੇ ਲੋਕਾਂ ਦਾ ਕਾਰੋਬਾਰ ਇੰਨੀ ਦਿਨੀਂ ਲਗਭਗ ਠੱਪ ਹੋ ਕੇ ਰਹਿ ਗਿਆ ਹੈ ਇਸੇ ਲੜੀ ਵਿਚ ਧੂਰੀ ਮਾਨਵਾਲਾ ਰੇਲਵੇ ਲਾਈਨ ਉੱਪਰ ਬਣਨ ਵਾਲੇ ਪੁਲ ਦੇ ਚੱਲਦਿਆਂ ਇਹ ਰਸਤਾ ਬੰਦ ਹੋਣ ਕਾਰਨ ਇੱਥੋਂ ਲੰਘਣ ਵਾਲੀ ਟਰੈਫ਼ਿਕ ਦਾ ਰੂਟ ਬਦਲਣ ਕਰ ਕੇ ਸ਼ਹਿਰ ਵਿਚ ਵੀ ਟਰੈਫ਼ਿਕ ਦੀ ਸਮੱਸਿਆ ਬਣੀ ਹੋਈ ਹੈ |

ਪਿਛਲੀ ਖ਼ਬਰ ਡਾਟਾ ਐਂਟਰੀ ਆਪਰੇਟਰ ਦਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਵਿਦੇਸ਼ ਵਿੱਚ ਗੈਰ ਕਾਨੰੂਨੀ ਕੰਮ ਕਰਵਾਉਣ ਦੇ ਦੋਸ਼ਾਂ ਤਹਿਤ ਦੋ... ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।