29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਾਬਾ ਭੋਲਾ ਭਗਤ ਵਲੋਂ ਪ੍ਰਸਿੱਧ ਪੰਜਾਬੀ ਗਾਇਕਾ ਸੁਰਮਨੀ ਦਾ ਸਨਮਾਨ

ਅਜੀਤ ਡੈਸਕ 11-04-2026
ਧਰਮਕੋਟ, 10 ਅਪ੍ਰੈਲ (ਪਰਮਜੀਤ ਸਿੰਘ)-ਪੰਜਾਬੀ ਗਾਇਕੀ ਤੇ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਪ੍ਰਸਿੱਧ ਪੰਜਾਬੀ ਗਾਇਕਾ ਮਿਸ ਸੁਰਮਨੀ ਦਾ ਉਦਾਸੀਨ ਡੇਰਾ ਬਾਬਾ ਸ਼੍ਰੀ ਚੰਦ ਜੀ, ਪਿੰਡ ਚੁੱਘਾ ਖ਼ੁਰਦ ਵਿਖੇ ਪਹੁੰਚਣ 'ਤੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਭੋਲਾ ਭਗਤ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਸ ਸੁਰਮਨੀ ਨੇ ਆਪਣੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਾਲ ਹੀ ਵਿਚ ਰਿਲੀਜ਼ ਹੋਏ ਸੋਲੋ ਗੀਤਾਂ ਨੂੰ ਦਰਸ਼ਕਾਂ ਵਲੋਂ ਬੇਹੱਦ ਪਿਆਰ ਮਿਲਿਆ ਹੈ, ਜਿਸ ਲਈ ਉਹ ਹਮੇਸ਼ਾ ਆਪਣੇ ਸਰੋਤਿਆਂ ਦੀ ਰਿਣੀ ਰਹੇਗੀ | ਇਸ ਮੌਕੇ ਬਾਬਾ ਭੋਲਾ ਭਗਤ ਨੇ ਸਮੂਹ ਪੰਜਾਬੀ ਗਾਇਕਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ ਆਪਣੇ ਗੀਤਾਂ ਵਿਚ ਪੰਜਾਬੀ ਸਭਿਆਚਾਰ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਮੁੱਖਤਾ ਦੇਣ ਅਤੇ ਅਜਿਹੀ ਰਚਨਾ ਪੇਸ਼ ਕਰਨ ਜੋ ਸਮਾਜ ਨੂੰ ਸਹੀ ਦਿਸ਼ਾ ਦੇ ਸਕੇ | ਉਨ੍ਹਾਂ ਕਿਹਾ ਕਿ ਸੰਗੀਤ ਇਕ ਤਾਕਤਵਰ ਮਾਧਿਅਮ ਹੈ, ਜੋ ਨੌਜਵਾਨ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ, ਇਸ ਲਈ ਇਸ ਦਾ ਸਹੀ ਉਪਯੋਗ ਬਹੁਤ ਜ਼ਰੂਰੀ ਹੈ | ਇਸ ਮੌਕੇ ਰਾਜਾ ਖੰਨਾ, ਗਾਇਕ ਗਿੱਲ ਕਮਲ, ਨੀਲਮ ਭਿੰਡਰ, ਵਿੱਕੀ ਮਾਨ, ਬਲਦੇਵ ਚੰਦ ਸ਼ਰਮਾ, ਕਮਲ ਚੁੱਘਾ, ਅਵਤਾਰ ਸਿੰਘ, ਅਜਮੇਰ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ ਮੋਗਾ, ਸੋਨੂੰ ਮੋਗਾ, ਜਗਪ੍ਰੀਤ ਸਿੰਘ, ਪ੍ਰਗਟ ਸਿੰਘ ਧਰਮਕੋਟ, ਕੁਨਾਲ ਸ਼ਰਮਾ (ਗੋਲਡੀ), ਸਾਹਿਬ ਜੋਤ ਸਿੰਘ, ਬਿੱਟਾ ਮਖੂ, ਤਜਿੰਦਰ ਸਿੰਘ, ਪੱਪਾ ਮੋਗਾ, ਤਰਨੀ ਬੁੱਟਰ, ਬੋਹੜ ਗਿੱਲ, ਮੰਦਰ ਦਾਇਆ, ਸੁਖਮੰਦਰ ਸਿੰਘ, ਹੁਸ਼ਿਆਰ ਸਿੰਘ, ਕੰਮਾਂ ਦਾਇਆ, ਮਾਸਟਰ ਭਗਵੰਤ ਸਿੰਘ ਦਾਇਆ, ਕਰਮ, ਰਾਣਾ ਰਾਊਕੇ ਅਤੇ ਸੰਦੀਪ ਸਿੰਘ ਧਰਮਕੋਟ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਮਾਣਿਕ ਮੈਮੋਰੀਅਲ ਕਾਲਜ ਦਾ ਬੀ.ਐਸ.ਸੀ. (ਆਈ.ਟੀ.) ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਨਗਰ ਕੌਂਸਲ ਬਾਘਾ ਪੁਰਾਣਾ ਵਲੋਂ ਕੂੜੇ ਦੇ ਨਿਪਟਾਰੇ ਲਈ ਨਵੀਂ ਨੀਤੀ ਜਲਦੀ ਲਾਗੂ-ਵਿਧਾਇਕ ਸੁਖਾਨੰਦ, ਪ੍ਰਧਾਨ ਟੀਟੂ ਬਰਾੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।