29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨਗਰ ਕੌਂਸਲ ਬਾਘਾ ਪੁਰਾਣਾ ਵਲੋਂ ਕੂੜੇ ਦੇ ਨਿਪਟਾਰੇ ਲਈ ਨਵੀਂ ਨੀਤੀ ਜਲਦੀ ਲਾਗੂ-ਵਿਧਾਇਕ ਸੁਖਾਨੰਦ, ਪ੍ਰਧਾਨ ਟੀਟੂ ਬਰਾੜ <br/>

ਅਜੀਤ ਡੈਸਕ 11-04-2026
ਬਾਘਾ ਪੁਰਾਣਾ, 10 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਸ਼ਹਿਰ 'ਚ ਪਏ ਗੰਦਗੀ ਦੇ ਢੇਰਾਂ ਨੂੰ ਚੁਕਵਾਉਣ ਅਤੇ ਸ਼ਹਿਰ 'ਚ ਸਫ਼ਾਈ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਨਾਲ ਬਚਨਬੱਧ ਹੈ | ਇਹ ਪ੍ਰਗਟਾਵਾ ਨਗਰ ਕੌਂਸਲ ਬਾਘਾ ਪੁਰਾਣਾ ਦੇ ਉਪ ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ ਨੇ ਸਫ਼ਾਈ ਸਬੰਧੀ ਨਵੀਂ ਨੀਤੀ ਬਾਰੇ ਜਾਣਕਾਰੀ ਦਿੰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕੁਝ ਲੋਕਾਂ ਵਲੋਂ ਗੰਦਗੀ ਦੇ ਥਾਂ-ਥਾਂ ਢੇਰ ਲਾਏ ਜਾ ਰਹੇ ਤੇ ਇਹ ਉਹ ਲੋਕ ਜਾਂ ਘਰ ਹਨ ਜੋ ਕਿ ਨਗਰ ਕੌਂਸਲ ਬਾਘਾ ਪੁਰਾਣਾ ਦੇ ਸਫ਼ਾਈ ਸੇਵਕਾਂ ਕੋਲੋਂ ਕੂੜਾ ਨਹੀ ਚੁਕਵਾਉਂਦੇ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਅੰਦਰੋਂ ਕੂੜੇ ਦੇ ਨਿਪਟਾਰੇ ਲਈ ਨਗਰ ਕੌਂਸਲ ਬਾਘਾ ਪੁਰਾਣਾ ਵਲੋਂ ਅਨੇਕਾਂ ਛੋਟੇ ਹਾਥੀ (ਕੂੜਾ ਚੁੱਕਣ ਵਾਲੀਆਂ ਗੱਡੀਆਂ) ਅਤੇ ਰੇੜੀਆਂ ਲਾਈਆਂ ਗਈਆਂ ਹਨ ਜਿਸ ਦੁਆਰਾ ਹਰੇਕ ਵਾਰਡ 'ਚੋਂ ਮਹੀਨੇ ਦੇ ਸੀਮਤ ਪੈਸੇ ਲੈ ਕੇ ਕੂੜਾ ਚੁੱਕਿਆ ਜਾਂਦਾ ਹੈ, ਪਰ ਸ਼ਹਿਰ ਅੰਦਰ ਬਹੁਤ ਲੋਕ ਪੈਸੇ ਨਾ ਦੇਣ ਦੇ ਮਨੋਰਥ ਤਹਿਤ ਥਾਂ-ਥਾਂ ਕੂੜੇ ਸੁੱਟ ਕੇ ਸ਼ਹਿਰ ਦੀ ਸੁੰਦਰਤਾ ਨੂੰ ਖ਼ਰਾਬ ਕਰ ਰਹੇ ਹਨ | ਇਸ ਗੰਭੀਰ ਸਮੱਸਿਆ ਸਬੰਧੀ ਹਲਕਾ ਵਿਧਾਇਕ ਸੁਖਾਨੰਦ ਅਤੇ ਨਗਰ ਕੌਂਸਲ ਬਾਘਾ ਪੁਰਾਣਾ ਵਲੋਂ ਨਵੀਂ ਨੀਤੀ ਲਾਗੂ ਕੀਤੀ ਜਾ ਰਹੀ ਹੈ ਜਿਸ ਤਹਿਤ ਜੋ ਘਰ, ਦੁਕਾਨਦਾਰ, ਸਰਕਾਰੀ ਦਫ਼ਤਰ ਨਗਰ ਕੌਂਸਲ ਕੋਲੋਂ ਕੂੜੇ ਦਾ ਨਿਪਟਾਰਾ ਨਹੀ ਕਰਵਾਉਂਦੇ | ਉਨ੍ਹਾਂ ਲੋਕਾਂ ਦੇ ਨਾਮ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਨੋਟਿਸ ਕੱਢਿਆ ਜਾਵੇਗਾ ਤੇ ਹਰੇਕ ਘਰ ਨੂੰ ਨਗਰ ਕੌਂਸਲ ਬਾਘਾ ਪੁਰਾਣਾ ਕੋਲੋਂ ਕੂੜਾ ਚਕਵਾਉਣਾ ਜਰੂਰੀ ਕੀਤੀ ਜਾਵੇਗਾ | ਇਸ ਨੀਤੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਭਾਰੀ ਜੁਰਮਾਨਾ ਕੀਤਾ ਜਾਵੇਗਾ |

ਪਿਛਲੀ ਖ਼ਬਰ ਬਾਬਾ ਭੋਲਾ ਭਗਤ ਵਲੋਂ ਪ੍ਰਸਿੱਧ ਪੰਜਾਬੀ ਗਾਇਕਾ ਸੁਰਮਨੀ ਦਾ ਸਨਮਾਨ ਅਗਲੀ ਖ਼ਬਰ ਸਿਵਲ ਸੁਸਾਇਟੀ ਮੋਗਾ ਨੇ ਡੀ.ਐਮ. ਕਾਲਜ ਸੰਸਥਾਵਾਂ ਨੂੰ ਬਚਾਉਣ ਦਾ ਦਿੱਤਾ ਹੋਕਾ • ਸ਼ਹਿਰ ਵਿਚ ਪੈਂਫ਼ਲਿਟ ਵੰਡ ਕੇ ਲੋਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।