ਕਿਸ਼ਨਪੁਰਾ ਕਲਾਂ, 21 ਜਨਵਰੀ (ਅਮੋਲਕ ਸਿੰਘ ਕਲਸੀ)-ਲਾਗਲੇ ਪਿੰਡ ਇੰਦਰਗੜ੍ਹ ਦੇ ਕੁਲਵੀਰ ਸਿੰਘ ਸੰਧੂ ਫ਼ੌਜੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਮਾਸਟਰ ਜੋਗਿੰਦਰ ਸਿੰਘ ਸੰਧੂ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਦਾ ਅਚਾਨਕ ਦਿਹਾਂਤ ਹੋ ਗਿਆ | ਉਹ 86 ਵਰਿ੍ਹਆਂ ਦੇ ਸਨ | ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਸੰਧੂ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਸਮਾਂ ਨਾਲ ਪਿੰਡ ਇੰਦਰਗੜ੍ਹ ਦੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਕੁਲਵੀਰ ਸਿੰਘ ਸੰਧੂ ਤੇ ਹੋਰ ਸਾਕ ਸੰਬੰਧੀਆਂ ਨੇ ਦਿਖਾਈ | ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਸੰਧੂ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਪੰਜਾਬ ਗੌਰਮਿੰਟ ਪੈਨਸ਼ਨ ਐਸੋਸੀਏਸ਼ਨ ਮੋਗਾ ਦੇ ਜਨਰਲ ਸਕੱਤਰ ਸਰਬਜੀਤ ਸਿੰਘ, ਵਿੱਤ ਸਕੱਤਰ ਪ੍ਰੇਮ ਕੁਮਾਰ, ਬਲਾਕ ਮੋਗਾ ਦੋ ਦੇ ਪ੍ਰਧਾਨ ਬਲਵੀਰ ਸਿੰਘ, ਸਕੱਤਰ ਜਗਜੀਤ ਸਿੰਘ, ਬਲਾਕ ਧਰਮਕੋਟ ਦੇ ਪ੍ਰਧਾਨ ਮਾਸਟਰ ਕੇਹਰ ਸਿੰਘ, ਲੈਫ਼ਟੀਨੈਂਟ ਕਰਨਲ ਅਮਰਜੀਤ ਸਿੰਘ ਸੰਧੂ, ਬਰਗੇਡੀਅਰ ਹਰਿੰਦਰ ਸਿੰਘ ਸੰਧੂ, ਰਮਨਜੀਤ ਸਿੰਘ ਥਾਣੇਦਾਰ, ਗੁਰਦਿਆਲ ਸਿੰਘ, ਮਾਸਟਰ ਸੁਦਰਸ਼ਨ ਸਿੰਘ ਮਾਨ, ਗੁਰਦੀਪ ਸਿੰਘ, ਦਰਸ਼ਨ ਸਿੰਘ ਮੱਲ੍ਹੀ, ਸੁਰਿੰਦਰ ਕੁਮਾਰ, ਮਾਸਟਰ ਰਮਿੰਦਰਜੀਤ ਸਿੰਘ ਰਵੀ, ਸੁਰਜੀਤ ਸਿੰਘ ਗਗੜਾ ਪੈਨਸ਼ਨਰ ਯੂਨੀਅਨ ਦਾ ਆਗੂ, ਰਾਮਕਿ੍ਸ਼ਨ, ਬਲਵਿੰਦਰ ਸਿੰਘ ਥਾਣੇਦਾਰ, ਮਨਜੀਤ ਸਿੰਘ ਫ਼ੌਜੀ, ਕੁਲਵਿੰਦਰ ਸਿੰਘ ਜੇ ਈ,ਸਾਬਕਾ ਸਰਪੰਚ ਉਜਾਗਰ ਸਿੰਘ, ਜਿੰਦਰ ਸਿੰਘ ਆਪ ਆਗੂ, ਕਾਲ ਕਰ ਰਹੀ ਪਰਮਜੀਤ ਸਿੰਘ ਪਾਦਰੀ ਮਾਸਟਰ ਸੁਖਦੇਵ ਸਿੰਘ, ਸੁੱਚਾ ਸਿੰਘ ਗਾਂਧਰਾ, ਮਲਕੀਤ ਸਿੰਘ ਸਾਬਕਾ ਬੀ.ਡੀ.ਪੀ.ਓ., ਏ.ਐਸ.ਆਈ. ਜਸਮੇਰ ਸਿੰਘ, ਨੰਬਰਦਾਰ ਜਸਪਾਲ ਸਿੰਘ, ਮਾਸਟਰ ਜਸਕਰਨ ਸਿੰਘ, ਦਵਿੰਦਰ ਸਿੰਘ ਬਰਾੜ ਰਘਵੀਰ ਸਿੰਘ ਤੂਰ, ਹੰਸ ਕੁਮਾਰ ਪੱਬੀ, ਮੈਂਬਰ ਪੰਚਾਇਤ ਅਵਤਾਰ ਸਿੰਘ ਕਿਸ਼ਨਪੁਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਪਿੰਡ ਵਾਸੀ ਰਿਸ਼ਤੇਦਾਰ ਸਾਕ ਸਬੰਧੀ ਹਾਜ਼ਰ ਸਨ |