20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਬਾਘਾ ਪੁਰਾਣਾ ਦੇ ਵਿਸ਼ਨੂੰ ਡੇਅਰੀ ਵਾਲੇ ਵਿਸ਼ਨੂੰ ਗੋਇਲ ਨਹੀਂ ਰਹੇ <br/>

ਅਜੀਤ ਡੈਸਕ 22-01-2026
ਬਾਘਾ ਪੁਰਾਣਾ, 21 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਅੰਦਰ ਦੁੱਧ ਦੀ ਡੇਅਰੀ ਦੇ ਕਾਰੋਬਾਰ 'ਚ ਨਾਮਵਰ ਸ਼ਖ਼ਸੀਅਤ ਵਿਸ਼ਨੂੰ ਡੇਅਰੀ ਦੇ ਮਾਲਕ ਵਿਸ਼ਨੂੰ ਗੋਇਲ (74 ਸਾਲ) ਸੰਖੇਪ ਬਿਮਾਰੀ ਕਾਰਨ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਪ੍ਰਮਾਤਮਾ ਦੇ ਚਰਨਾਂ 'ਚ ਜਾ ਬਿਰਾਜੇ ਹਨ | ਵਿਸ਼ਨੂੰ ਗੋਇਲ ਦਾ ਅੰਤਿਮ ਸੰਸਕਾਰ ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਰਾਮ ਬਾਗ (ਸ਼ਮਸ਼ਾਨਘਾਟ) 'ਚ ਕੀਤਾ ਗਿਆ | ਇਸ ਮੌਕੇ ਪੰਡਤ ਦਰਸ਼ਨ ਕੁਮਾਰ ਸ਼ਰਮਾ ਵਲੋਂ ਅੰਤਿਮ ਸਸਕਾਰ ਮੌਕੇ ਕੀਤੀਆਂ ਜਾਣ ਵਾਲੀਆ ਧਾਰਮਿਕ ਰਸਮਾਂ ਕਰਵਾਈਆਂ ਗਈਆਂ ਜਿਸ ਉਪਰੰਤ ਵਿਸ਼ਨੂੰ ਭਗਵਾਨ ਗੋਇਲ ਦੀ ਚਿਖਾ ਨੂੰ ਉਨ੍ਹਾਂ ਦੇ ਸਪੁੱਤਰ ਰਕੇਸ਼ ਕੁਮਾਰ ਗੋਇਲ ਉਰਫ਼ ਮਿੰਟੂ, ਗਗਨਦੀਪ ਗੋਇਲ (ਟਿੰਕੂ), ਪੋਤਰੇ ਅਰਮਾਨ ਗੋਇਲ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਵਲੋਂ ਅਗਨੀ ਭੇਟ ਕੀਤੀ ਗਈ | ਇਸ ਮੌਕੇ ਸੁਨੀਲ ਸਿੰਗਲਾ ਮੁੱਖ ਪ੍ਰਬੰਧਕ ਸੰਤ ਮਹੇਸ਼ ਮੁਨੀ ਜੀ ਗਊ ਹਸਪਤਾਲ, ਪਵਨ ਗੁਪਤਾ ਸੀਨੀਅਰ 'ਆਪ' ਆਗੂ, ਮਨਦੀਪ ਕੱਕੜ ਕੌਂਸਲਰ, ਸੁਸ਼ੀਲ ਗਰਗ ਸ਼ੀਲਾ, ਭੂਸ਼ਨ ਗੋਇਲ ਰਿਟਾ: ਕਾਨੂੰਗੋ, ਦਵਿੰਦਰ ਕੁਮਾਰ ਚੀਕਾ ਹੈਪੀ ਸਾਈਕਲ ਸਟੋਰ ਵਾਲੇ, ਭੂਸ਼ਨ ਜੈਨ, ਰੌਸ਼ਨ ਲਾਲ ਰੋਸ਼ੀ ਠੇਕੇਦਾਰ, ਵਿਜੇ ਸ਼ਰਮਾ, ਅਸ਼ਵਨੀ ਸ਼ਰਮਾ, ਲਵਲੀ ਬਾਂਸਲ ਲਧਾਈ ਕੇ ਵਾਲੇ ਪ੍ਰਧਾਨ ਖੁੱਲ੍ਹੀ ਗਊਸ਼ਾਲਾ, ਨਵੀਨ ਗੋਇਲ, ਸਤੀਸ਼ ਕੁਮਾਰ ਮੌਜੀ, ਨੇਤ ਰਾਮ ਹੈਪੀ, ਵਿਜੇ ਅੰਮਿ੍ਤਪਾਲ ਬੰਟੀ ਜਿੰਦਲ, ਜੋਗਿੰਦਰਪਾਲ ਜਿੰਦਲ (ਟੀਟੂ), ਸ਼ਸ਼ੀ ਗਰਗ ਸੀਨੀਅਰ ਕਾਂਗਰਸੀ ਆਗੂ, ਹਰਪ੍ਰੀਤ ਸਿੰਘ ਘੋਟੂ, ਪ੍ਰਧਾਨ ਵਿਜੇ ਗੁਪਤਾ, ਜਗਸੀਰਪਾਲ ਬਿੱਲੂ, ਮਨੋਜ ਗੋਇਲ, ਰਤਨ ਲਾਲ ਜਿੰਦਲ, ਅਮਨ ਤਨੇਜਾ, ਰਕੇਸ਼ ਕਟਾਰੀਆ, ਪਵਨ ਕਾਂਸਲ, ਪ੍ਰੇਮ ਗਰਗ, ਮਿੰਟੂ ਕੌੜਾ, ਲਵਪ੍ਰੀਤ ਕੁਮਾਰ, ਮਨੋਜ ਕੁਮਾਰ, ਦੀਪਕ ਕੁਮਾਰ ਆਦਿ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਸੰਧੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਨੂੰ ਵੰਡੀਆਂ ਪੈਨਸ਼ਨਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।