19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਨੇਚਰ ਪਾਰਕ 'ਚ ਲੱਗਿਆ ਜ਼ਹਿਰ ਮੁਕਤ ਖਾਣ-ਪੀਣ ਵਾਲੀਆਂ ਵਸਤੂਆਂ ਦਾ ਬਾਜ਼ਾਰ <br/>

ਮੋਗਾ ਦੇ ਨੇਚਰ ਪਾਰਕ ਵਿਚ ਸਜੇ ਜ਼ਹਿਰ ਮੁਕਤ ਵਸਤੂਆਂ ਦੇ ਬਾਜ਼ਾਰ 'ਚ ਦੀ ਲਈ ਗਈ ਤਸਵੀਰ | <br/> 22-01-2026
ਮੋਗਾ, 21 ਜਨਵਰੀ (ਗੁਰਤੇਜ ਸਿੰਘ ਬੱਬੀ)-ਮੋਗਾ ਦੇ ਨੇਚਰ ਪਾਰਕ ਵਿਚ ਲੱਗਣ ਵਾਲਾ ਖਾਣ ਪੀਣ ਵਾਲੀਆਂ ਆਰਗੈਨਿਕ ਢੰਗ ਨਾਲ ਤਿਆਰ ਕੀਤੀਆਂ ਵਸਤਾਂ ਦਾ ਬਾਜ਼ਾਰ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਅਤੇ ਸ਼ਹਿਰ ਵਾਸੀ ਹੁਣ ਜ਼ਹਿਰ ਮੁਕਤ ਵਸਤੂਆਂ ਖ਼ਰੀਦਣ ਵਿਚ ਵੱਡੀ ਦਿਲਚਸਪੀ ਵਿਖਾ ਰਹੇ ਹਨ | ਉਸੇ ਕੜੀ ਤਹਿਤ ਲੱਗੇ ਬਾਜ਼ਾਰ ਵਿਚ ਖ਼ਰੀਦਦਾਰਾਂ ਦੀਆਂ ਖੂਬ ਰੌਣਕਾਂ ਰਹੀਆਂ | ਇਸ ਮੌਕੇ ਏਕਮ ਐਗਰੋ ਫੂਡਜ਼ ਦੇ ਹਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਾਜਾਰ ਇਕ ਮਹੀਨੇ ਵਿਚ ਤਿੰਨ ਵਾਰ ਲਗਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜ਼ਹਿਰ ਮੁਕਤ ਵਸਤੂਆਂ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਅੱਜ ਅਸੀਂ ਬੇਲੋੜੀਆਂ ਖਾਦਾਂ ਅਤੇ ਕੀਟਨਾਸ਼ਕਾਂ ਦਵਾਈਆਂ ਦੇ ਛਿੜਕਾਅ ਨਾਲ ਜਿੱਥੇ ਅਸੀਂ ਆਪਣੀ ਜ਼ਮੀਨ ਜ਼ਹਿਰੀਲੀ ਕਰ ਲਈ ਹੈ, ਉੱਥੇ ਫ਼ਸਲਾਂ ਸਬਜ਼ੀਆਂ 'ਤੇ ਕੀਤਾ ਛਿੜਕਾਅ ਸਾਡੇ ਅੰਦਰ ਪ੍ਰਵੇਸ਼ ਕਰਕੇ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਅਤੇ ਇਸ ਬਾਜਾਰ ਵਿਚ ਜੋ ਵੀ ਵਸਤੂ ਵੇਚੀ ਜਾ ਰਹੀ ਹੈ, ਉਹ ਸ਼ੁੱਧ ਤੇ ਆਰਗੈਨਿਕ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਬੇ ਨਾਨਕ ਦੀ ਕੁਦਰਤੀ ਖੇਤੀ ਨੂੰ ਅਪਣਾਉਣ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਰਪਿੰਦਰ ਸਿੰਘ ਚੂਹੜਚੱਕ, ਗੁਰਮੀਤ ਸਿੰਘ ਐਕਸੀਅਨ, ਪ੍ਰੀਤਮ ਸਿੰਘ ਜ਼ੀਰਾ, ਗੁਰਵਿੰਦਰ ਸਿੰਘ, ਜਗਦੇਵ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਮਨਦੀਪ ਸਿੰਘ, ਫ਼ੋਜਾ ਸਿੰਘ ਆਰਗੈਨਿਕ ਬਾਜ਼ਾਰ ਵਾਲੇ ਹਾਜ਼ਰ ਸਨ |

ਪਿਛਲੀ ਖ਼ਬਰ ਇੰਡੀਅਨ ਫਾਰਮਰ ਐਸੋਸੀਏਸ਼ਨ ਪੰਜਾਬ ਦੀ ਹੋਈ ਮੀਟਿੰਗ ਅਗਲੀ ਖ਼ਬਰ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਸੰਧੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।