02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕੌਂਸਲਰ ਤੱਖੀ ਨੇ ਮੁਹੱਲੇ 'ਚ ਹੱਲ ਕਰਵਾਇਆ ਖੱਡੇ ਦਾ ਮਸਲਾ

ਅਜੀਤ ਡੈਸਕ 14-06-2026
ਕੋਟਕਪੂਰਾ, 13 ਜੂਨ (ਮੋਹਰ ਸਿੰਘ ਗਿੱਲ)-ਸਥਾਨਕ ਗੁਰੂ ਨਾਨਕ ਮਿਸ਼ਨ ਸਕੂਲ ਦੇ ਨਜ਼ਦੀਕ ਪਿਛਲੇ ਕਈ ਦਿਨਾਂ ਤੋਂ ਪੱਟੇ ਗਏ ਵੱਡੇ ਖੱਡੇ ਕਾਰਨ ਇੱਥੋਂ ਦੇ ਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਦੇਖਦਿਆਂ ਹੋਇਆਂ ਕੌਸਲਰ ਸੁਖਜਿੰਦਰ ਸਿੰਘ ਤੱਖੀ ਨੇ ਵਿਸ਼ੇਸ਼ ਦਿਲਚਸਪੀ ਲੈ ਕੇ ਇਸ ਮੁਸ਼ਕਿਲ ਦਾ ਇੰਜੀਨੀਅਰ ਤਲਬੀਰ ਸਿੰਘ ਰਾਹੀ ਹੱਲ ਕਰਵਾ ਦਿੱਤਾ ਹੈ | ਇਸ ਮੌਕੇ ਕੌਂਸਲਰ ਤੱਖੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੱਟੇ ਗਏ ਖੱਡੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਸੀ | ਇਸ ਨਗਰ ਦੀ ਸੜਕ ਦਾ ਕੰਮ ਵੀ ਰੁਕਿਆ ਹੋਇਆ ਸੀ, ਜਿਸ ਨੂੰ ਹੁਣ ਬਣਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਨਵੇਂ ਕੌਂਸਲਰ ਦੇ ਰੂਪ 'ਚ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ |
ਪਿਛਲੀ ਖ਼ਬਰ ਢੀਮਾਂ ਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਕਿੱਟਾਂ ਵੰਡਣ ਦਾ ਰਸਮੀਂ ਉਦਘਾਟਨ ਅਗਲੀ ਖ਼ਬਰ ਨਾਜਾਇਜ਼ ਅਸਲ੍ਹੇ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।