ਪਿੰਡ ਝਾਂਡੀਆਂ ਕਲਾਂ ਵਿਖੇ ਸਿੱਧ ਬਾਬਾ ਬਾਲਕ ਨਾਥ ਦੇ ਮੰਦਰ ਵਿਚ ਭਗਤ ਰਾਮ ਕਿਸ਼ਨ ਦੀ 33ਵੀਂ ਬਰਸੀ ਸੰਬੰਧੀ ਸਮਾਗਮ ਕਰਵਾਇਆ
ਨੂਰਪੁਰ ਬੇਦੀ, 17 ਨਵੰਬਰ (ਵਿੰਦਰ ਪਾਲ ਝਾਂਡੀਆਂ)-ਪਿੰਡ ਝਾਂਡੀਆਂ ਕਲਾਂ ਵਿਖੇ ਸਥਿਤ ਸਿੱਧ ਬਾਬਾ ਬਾਲਕ ਨਾਥ ਮੰਦਰ ਵਿਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਤ ਰਾਮ ਕਿਸ਼ਨ ਜੀ (ਸਮਾਧੀ ਵਾਲੇ) ਦੀ 33 ਵੀਂ ਬਰਸੀ ਤੇ ਭਗਤ ਵੀਰ ਚੰਦ ਸਮਾਧੀ ਵਾਲਿਆਂ ਦੀ ਮੂਰਤੀ ਸਥਾਪਨਾ ਦਿਵਸ ਸੰਬੰਧੀ ਸਮਾਗਮ ਅਤੇ ਜਾਗਰਣ ਮੰਦਰ ਦੇ ਮੌਜੂਦਾ ਗੱਦੀਨਸ਼ੀਨ ਭਗਤ ਬਾਲ ਸਿਕੰਦਰ ਦੀ ਰਹਿਨੁਮਾਈ ਹੇਠ ਕਰਵਾਇਆ। ਸਮਾਗਮ ’ਚ ਵਿਸ਼ੇਸ਼ ਤੌਰ ਅਖਿਲ ਭਾਰਤੀਯ ਗੁੱਜਰ ਮਹਾ ਸਭਾ ਪੰਜਾਬ ਦੇ ਪ੍ਰਧਾਨ ਤੇ ਕਾਂਗਰਸ ਦੇ ਓ.
ਝ
ਝਾਂਡੀਆਂ ਕਲਾਂ ਬਾਬਾ ਬਾਲਕ ਨਾਥ ਮੰਦਰ ’ਚ ਕਰਵਾਏ ਸਮਾਗਮ ਦਾ ਦ੍ਰਿਸ਼। ਤਸਵੀਰਾਂ-ਵਿੰਦਰਪਾਲ ਝਾਂਡੀਆਂ
18-11-2026
ਨੂਰਪੁਰ ਬੇਦੀ, 17 ਨਵੰਬਰ (ਵਿੰਦਰ ਪਾਲ ਝਾਂਡੀਆਂ)-ਪਿੰਡ ਝਾਂਡੀਆਂ ਕਲਾਂ ਵਿਖੇ ਸਥਿਤ ਸਿੱਧ ਬਾਬਾ ਬਾਲਕ ਨਾਥ ਮੰਦਰ ਵਿਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਤ ਰਾਮ ਕਿਸ਼ਨ ਜੀ (ਸਮਾਧੀ ਵਾਲੇ) ਦੀ 33 ਵੀਂ ਬਰਸੀ ਤੇ ਭਗਤ ਵੀਰ ਚੰਦ ਸਮਾਧੀ ਵਾਲਿਆਂ ਦੀ ਮੂਰਤੀ ਸਥਾਪਨਾ ਦਿਵਸ ਸੰਬੰਧੀ ਸਮਾਗਮ ਅਤੇ ਜਾਗਰਣ ਮੰਦਰ ਦੇ ਮੌਜੂਦਾ ਗੱਦੀਨਸ਼ੀਨ ਭਗਤ ਬਾਲ ਸਿਕੰਦਰ ਦੀ ਰਹਿਨੁਮਾਈ ਹੇਠ ਕਰਵਾਇਆ। ਸਮਾਗਮ ’ਚ ਵਿਸ਼ੇਸ਼ ਤੌਰ ਅਖਿਲ ਭਾਰਤੀਯ ਗੁੱਜਰ ਮਹਾ ਸਭਾ ਪੰਜਾਬ ਦੇ ਪ੍ਰਧਾਨ ਤੇ ਕਾਂਗਰਸ ਦੇ ਓ. ਬੀ. ਸੀ. ਵਿੰਗ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਨੇ ਸ਼ਿਰਕਤ ਕਰਕੇ ਹਾਜ਼ਰੀ ਭਰੀ। ਉਨ੍ਹਾਂ ਨੇ ਕਿਹਾ ਕਿ ਸੰਤ ਮਹਾਂਪੁਰਸ਼ਾਂ ਦੀ ਬਰਸੀ ਮਨਾਉਣ ਲਈ ਸਮਾਗਮ ਕਰਵਾਉਣ ਨਾਲ ਉਨ੍ਹਾਂ ਦੀ ਯਾਦ ਹਮੇਸ਼ਾ ਤਾਜ਼ਾ ਰਹਿੰਦੀ ਹੈ। ਕਮਲ ਚੌਹਾਨ ਨੇ ਕਿਹਾ ਧਾਰਮਿਕ ਸਮਾਗਮਾਂ ਨਾਲ ਜਿਥੇ ਸਾਡੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਉਥੇ ਸੰਗਤਾਂ ਦੀ ਆਸਥਾ ਵੀ ਵਧਦੀ ਹੈ। ਪ੍ਰਧਾਨ ਕਮਲ ਚੌਹਾਨ ਆਪਣੇ ਵਲੋਂ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਪ੍ਰਬੰਧਕਾਂ ਨੂੰ ਭੇਟ ਕਰਕੇ ਆਪਣਾ ਯੋਗਦਾਨ ਪਾਇਆ। ਪ੍ਰਬੰਧਕਾਂ ਨੇ ਉਨ੍ਹਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ। ਜਾਗਰਣ ਮੌਕੇ ’ਤੇ ਧਾਰਮਿਕ ਗਾਇਕਾਂ ਸਰਬਣ ਫ਼ਰਜ਼ੀ ਨੇ ’ਘਰ ਆਜਾ ਸੋਹਣੇ ਜੋਗੀਆ’ ਸਮੇਤ ਹੋਰ ਭੇਟਾਂ ਗਾ ਕੇ ਅਤੇ ਗਾਇਕ ਓਂਕਾਰ ਵਾਲੀਆ, ਹਰਮੇਸ਼ ਰੰਗੀਲਾ, ਗ਼ੁਲਾਮ ਯੁਵਰਾਜ ਪਟਿਆਲਾ ਨੇ ਵੀ ਆਪਣੀ ਸੁਰੀਲੀ ਆਵਾਜ਼ ਵਿਚ ਭਜਨਾਂ ਤੇ ਭੇਟਾ ਜ਼ਰੀਏ ਬਾਬਾ ਬਾਲਕ ਨਾਥ ਜੀ ਦਾ ਚੰਗਾ ਗੁਣਗਾਨ ਕੀਤਾ। ਭਗਤ ਬਾਲ ਸਿਕੰਦਰ ਨੇ ਮੰਦਰ ਨੂੰ ਆਉਣ ਵਾਲੇ ਰਸਤੇ ਨੂੰ ਪੱਕਾ ਕਰਵਾਉਣ ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ। ਇਸ ਮੌਕੇ ਭਗਤ ਸ਼ਿੰਦਰਪਾਲ, ਨਰਿੰਦਰ ਸਰਥਲੀ, ਓਂਕਾਰ ਚੌਹਾਨ, ਸਰਪੰਚ ਸੰਜੀਵ ਕੁਮਾਰ ਚੌਹਾਨ, ਨਰਿੰਦਰ ਹੱਕਲਾ, ਅਨੰਤ ਰਾਮ ਹੱਕਲਾ, ਸਤਪਾਲ ਪਾਲੀ, ਨੰਬਰਦਾਰ ਅਵਤਾਰ ਚੰਦ, ਭਗਤ ਨਰੈਣ ਦਾਸ, ਪ੍ਰੇਮ ਫੌਜੀ, ਬਲਜੀਤ ਫੌਜੀ, ਹਰਮੇਸ਼ ਚੰਦ ਭੂੰਬਲਾਂ, ਚੇਤਨ ਭਾਟੀਆ, ਓਮਪ੍ਰਕਾਸ਼ ਮੀਲੂ, ਇੰਪੈਕਟਰ ਹਰਜੀ ਰਾਮ, ਅਮਰੀਕ ਸਿੰਘ, ਗਿੰਦਰ ਛੱਜਾ, ਤਰਲੋਕ ਬਜਰੂੜ, ਸਤੀਸ਼ ਕੁਮਾਰ, ਸੁਰਿੰਦਰ ਪਾਲ, ਨਵਰਾਜ, ਬਿਕਰਮ ਸਿੰਘ ਆਦਿ ਸਮੇਤ ਸੰਗਤਾਂ ਹਾਜ਼ਰ ਸਨ।