27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪੀ . ਐਮ . ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਦੇ 50 ਵਿਦਿਆਰਥੀਆਂ ਨੇ ਰਾਜਸਥਾਨ ਦਾ ਸੱਤ ਰੋਜ਼ਾ ਵਿੱਦਿਅਕ ਟੂਰ ਲਗਾਇਆ

ਸ੍ਰੀ ਅਨੰਦਪੁਰ ਸਾਹਿਬ, 26 ਅਕਤੂਬਰ (ਕਰਨੈਲ ਸਿੰਘ)-ਪੀ. ਐਮ.

ਪੀ.ਐਮ. ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀ ਰਾਜਸਥਾਨ ਦੇ ਵਿੱਦਿਅਕ ਟੂਰ ਦੌਰਾਨ ਅਧਿਆਪਕਾਂ ਨਾਲ ਯਾਦਗਰੀ ਤਸਵੀਰ ਖਿਚਵਾਉਂਦੇ ਹੋਏ। 27-10-2026
ਸ੍ਰੀ ਅਨੰਦਪੁਰ ਸਾਹਿਬ, 26 ਅਕਤੂਬਰ (ਕਰਨੈਲ ਸਿੰਘ)-ਪੀ.ਐਮ. ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਸ੍ਰੀ ਅਨੰਦਪੁਰ ਸਾਹਿਬ ਵਲੋਂ ਵਿਦਿਆਰਥੀਆਂ ਨੂੰ ਭਾਰਤ ਦੇ ਇਤਿਹਾਸ, ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਨ ਦੇ ਉਦੇਸ਼ ਨਾਲ ਰਾਜਸਥਾਨ ਦਾ ਸੱਤ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ। ਇਸ ਟੂਰ ’ਚ 6ਵੀਂ ਤੋਂ 10ਵੀਂ ਜਮਾਤ ਦੇ 50 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨਾਲ ਇੰਚਾਰਜ ਅਧਿਆਪਕ ਗੁਰਜਤਿੰਦਰ ਪਾਲ ਸਿੰਘ ਅਤੇ ਗਣਿਤ ਅਧਿਆਪਕ ਰੋਹਿਤ ਵੀ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਟੂਰ ਦੌਰਾਨ ਉਦੈਪੁਰ, ਜੋਧਪੁਰ ’ਚ ਵਿਦਿਆਰਥੀਆਂ ਨੇ ਸਹੇਲੀਆਂ ਕੀ ਬਾੜੀ, ਲੋਕ ਕਲਾ ਮੰਡਲ ਅਤੇ ਫਤਿਹਸਾਗਰ ਝੀਲ ਦਾ ਦੌਰਾ ਕੀਤਾ। ਸਹੇਲੀਆਂ ਕੀ ਬਾੜੀ ਆਪਣੇ ਸੁੰਦਰ ਬਗੀਚਿਆਂ, ਫੁਹਾਰਿਆਂ ਅਤੇ ਇਤਿਹਾਸਕ ਮਹੱਤਤਾ ਲਈ ਪ੍ਰਸਿੱਧ ਹੈ। ਫਤਿਹਸਾਗਰ ਝੀਲ ਨੇ ਉਨ੍ਹਾਂ ਨੂੰ ਰਾਜਸਥਾਨ ਦੇ ਕੁਦਰਤੀ ਸੁੰਦਰਤਾ ਵਾਲੇ ਸਥਾਨਾਂ ਅਤੇ ਝੀਲਾਂ ਦੀ ਮਹੱਤਤਾ ਨਾਲ ਜਾਣੂ ਕਰਵਾਇਆ। ਸਿਟੀ ਪੈਲੇਸ ਦੀ ਸ਼ਾਨਦਾਰ ਇਮਾਰਤੀ ਕਲਾ ਅਤੇ ਰਾਜਸੀ ਇਤਿਹਾਸ ਨੇ ਵਿਦਿਆਰਥੀਆਂ ਨੂੰ ਮੇਵਾੜ ਦੇ ਸ਼ਾਸਕਾਂ ਦੇ ਜੀਵਨ ਅਤੇ ਵਿਰਾਸਤ ਬਾਰੇ ਜਾਣਕਾਰੀ ਦਿੱਤੀ। ਜਗਦੀਸ਼ ਮੰਦਰ ਦੀ ਕਲਾਤਮਕ ਬਣਤਰ ਅਤੇ ਧਾਰਮਿਕ ਮਹੱਤਤਾ ਬਾਰੇ ਜਾਣਨ ਦਾ ਮੌਕਾ ਮਿਲਿਆ, ਜਦਕਿ ਪਿਛੋਲਾ ਝੀਲ ਨੇ ਉਦੈਪੁਰ ਦੀ ਇਤਿਹਾਸਕ ਅਤੇ ਕੁਦਰਤੀ ਸੁੰਦਰਤਾ ਦੀ ਝਲਕ ਪੇਸ਼ ਕੀਤੀ। ਇਸ ਸੱਤ ਰੋਜ਼ਾ ਵਿੱਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੇ ਇਤਿਹਾਸ, ਭੂਗੋਲ, ਕਲਾ, ਸਭਿਆਚਾਰ, ਧਾਰਮਿਕ ਵਿਰਾਸਤ ਅਤੇ ਰੇਗਿਸਤਾਨੀ ਜੀਵਨ ਬਾਰੇ ਵਿਹਾਰਕ ਗਿਆਨ ਹਾਸਲ ਕੀਤਾ।
ਪਿਛਲੀ ਖ਼ਬਰ ਯੁਵਕ ਸੇਵਾਵਾਂ ਕਲੱਬ ਸੈਂਫਲਪੁਰ ਨੇ 6ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਦੇ ਤੀਜੇ ਪੜਾਅ ਦੀ ਪੰਜਵੀਂ ਮੰਜ਼ਿਲ ਪਾਇਆ ਲੈਂਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।