31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨੀਟ ਪੇਪਰ ਲੀਕ ਮਾਮਲੇ ਚ ਜ਼ਿਲ੍ਹਾ ਕਾਂਗਰਸ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ

ਅਜੀਤ ਡੈਸਕ 03-06-2026
ਰੂਪਨਗਰ, 02 ਜੂਨ (ਯਸ਼ਵੰਤ ਬੱਸੀ)-ਨੀਟ ਪੇਪਰ ਲੀਕ ਮਾਫੀਆ ਦੇ ਖਿਲਾਫ ਅੱਜ ਰੂਪਨਗਰ ਵਿਚ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਸੈਂਕੜੇ ਕਾਂਗਰਸ ਵਰਕਰਾਂ ਨੇ ਤਪਦੀ ਗਰਮੀ ਵਿੱਚ ਮਾਰਚ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ।ਕਾਂਗਰਸ ਭਵਨ ਤੋਂ ਸ਼ੁਰੂ ਹੋਇਆ ਇਹ ਰੋਸ ਕਾਫਲਾ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ “ਪੇਪਰ ਲੀਕ ਬੰਦ ਕਰੋ” ਅਤੇ “ਧਰਮਿੰਦਰ ਪ੍ਰਧਾਨ ਅਸਤੀਫਾ ਦਿ�” ਦੇ ਨਾਅਰਿਆਂ ਨਾਲ ਗੂੰਜਦਾ ਰਿਹਾ।ਆਗੂਆਂ ਅਤੇ ਵਰਕਰਾਂ ਨੇ ਕਾਂਗਰਸ ਭਵਨ ਪਹੁੰਚ ਕੇ ਕੇਂਦਰੀ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਆਪਣਾ ਰੋਸ ਜਤਾਇਆ। ਰੋਸ਼ ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਪੇਪਰ ਲੀਕ,ਕੇਂਦਰ ਸਰਕਾਰ ਖ਼ਿਲਾਫ਼ ਰੋਸ ਦਰਸਾਉਂਦੇ ਨਾਅਰੇ ਵਾਲੇ ਪਲੇਕਾਰਡਾਂ ਚੁੱਕੇ ਹੋਏ ਸਨ । ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨੀਟ ਵਰਗੀ ਮਹੱਤਵਪੂਰਨ ਮੈਡੀਕਲ ਪ੍ਰੀਖਿਆ ਦਾ ਪੇਪਰ ਲੀਕ ਹੋਣਾ ਸਿਰਫ਼ ਪ੍ਰਸ਼ਾਸਨਿਕ ਅਸਫਲਤਾ ਨਹੀਂ , ਬਲਕਿ ਇਹ ਦੇਸ਼ ਦੇ ਲੱਖਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਹੈ। ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀ ਸਾਰਾ ਸਾਲ ਮਿਹਨਤ ਕਰਦੇ ਹਨ ਉਹ ਪਿੱਛੇ ਰਹਿ ਜਾਂਦਾ ਹਨ ਤੇ ਜੋ ਪੈਸੇ ਨਾਲ ਪੇਪਰ ਖਰੀਦਦੇ ਹਨ ਉਹ ਡਾਕਟਰ ਬਣ ਜਾਂਦੇ ਹਨ । ਅਸ਼ਵਨੀ ਸ਼ਰਮਾ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇ ਨੈਤਿਕਤਾ ਅਜੇ ਜ਼ਿੰਦਾ ਹੈ ਤਾਂ ਇੰਨੇ ਵੱਡੇ ਘਪਲੇ ਤੋਂ ਬਾਅਦ ਕੁਰਸੀ ਛੱਡ ਦੇਣੀ ਚਾਹੀਦੀ ਹੈ ।ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਸ ਮਮਾਫ਼ੀਏ ਦੀਆਂ ਜੜ੍ਹਾਂ ਨੂੰ ਪੁੱਟਿਆ ਜਾਵੇ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮਿਹਨਤੀ ਵਿਦਿਆਰਥੀਆਂ ਨੂੰ ਇਨਸਾਫ ਨਾ ਮਿਲਿਆ ਤਾਂ ਕਾਂਗਰਸ ਪਾਰਟੀ ਇਸ ਲੜਾਈ ਨੂੰ ਪਿੰਡ-ਪਿੰਡ ਤੱਕ ਲੈ ਕੇ ਜਾਵੇਗੀ । ਇਸ ਪ੍ਰਦਰਸ਼ਨ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ, ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੀਟ ਤੋਂ ਪ੍ਰਭਾਵਿਤ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਸਨ। ਇਸ ਮੌਕੇ ਰਾਣਾ ਵਿਸਵਪਾਲ ਸਿੰਘ ਜਰਨਲ ਸਕੱਤਰ,ਰਾਜੇਸ਼ਵਰ ਲਾਲੀ,ਰਾਜੇਸ਼ ਕੁਮਾਰ ਬਲਾਕ ਪ੍ਰਧਾਨ, ਭਰਤ ਵਾਲੀਆ, ਅਵਨੀਸ਼ ਮੋਦਗਿਲ,ਲਖਵੰਤ ਹਿਰਦਾਪੁਰ, ਰਾਣਾ ਰਵਨੀਤ ਕੰਗ, ਜਗਮੋਹਨ ਸਿੰਘ ਰੰਗੀਲਪੁਰ,ਗੁਰਜਿੰਦਰ ਸਿੰਘ ਜਰਨਲ ਸਕੱਤਰ,ਸੰਦੀਪ ਨੰਬਰਦਾਰ ਹਵੇਲੀ,ਹਰਪ੍ਰੀਤ ਸਿੰਘ ਪ੍ਰਧਾਨ ਕਿਸਾਨ ਸੈੱਲ, ਮਿੰਟੂ ਸਰਾਫ,ਆਸਿਫ਼ ਪ੍ਰਧਾਨ ਘੱਟ ਗਿਣਤੀ ਸੈੱਲ,ਰਾਣਾ ਸੁਰਿੰਦਰ ਮਕਾਰੀ, ਸੂਰਜ ਧੀਮਾਨ,ਨਿਰਮਲ ਸਰਪੰਚ ਪੁਰਖਾਲੀ, ਦੀਪਕ ਗੁਪਤਾ, ਕਾਲਾ ਪੁਰਖਾਲੀ, ਭੀਮ ਟਿੱਬਾ ਨੰਗਲ, ਪ੍ਰਿੰਸ ਰੋਪੜ, ਸਨੀ ਰੋਪੜ ,ਮਨਜੀਤ ਰੋਪੜ, ਦੀਪ ਰੋਪੜ,ਵਰਿੰਦਰ, ਇਸ਼ਪ੍ਰੀਤ ਘਨੌਲੀ,ਮਨਪ੍ਰੀਤ ਰਸੂਲਪੁਰ ,ਭੁਪਿੰਦਰ ਸਿੰਘ ਇੰਚਾਰਜ ਦਫ਼ਤਰ ਆਦਿ ਹਾਜਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵਲੋਂ ਰੂਪਨਗਰ ਦੇ ਨਵੇਂ ਚੁਣੇ ਕੌਂਸਲਰਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸੇਵਾ ਕੇਂਦਰ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।