31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਹਰੋਲੀ ਵਿਚ ਜਲ ਸ਼ਕਤੀ ਵਿਭਾਗ ਦੇ ਪ੍ਰੋਜੈਕਟਾਂ ’ ਤੇ 500 ਕਰੋੜ ਖਰਚਣ ਦਾ ਟੀਚਾ - ਮੁਕੇਸ਼ ਅਗਨੀਹੋਤਰੀ

ਸੰਤੋਖਗੜ੍ਹ, 30 ਅਕਤੂਬਰ (ਧਰਮ ਪਾਲ)-ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਸਰਕਾਰ ਨੇ ਹਰੋਲੀ ਵਿਧਾਨ ਸਭਾ ਹਲਕੇ ਵਿੱਚ ਪਾਣੀ ਨਾਲ ਸਬੰਧਿਤ ਸਮੱਸਿਆਵਾਂ ਦਾ ਸਥਾਈ ਹੱਲ ਕੱਢਣ ਲਈ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਜਲ ਸ਼ਕਤੀ ਵਿਭਾਗ ਦੇ ਵੱਖ-ਵੱਖ ਪ੍ਰੋਜੈਕਟਾਂ ’ਤੇ 500 ਕਰੋੜ ਖਰਚਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ ਲਗਭਗ 350 ਕਰੋੜ ਪਹਿਲਾਂ ਹੀ ਖਰਚ ਕੀਤੇ ਜਾ ਚੁੱਕੇ ਹਨ।

ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਦੇ ਹੋਏ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਹਾਜ਼ਰ ਹੋਰ। ਤਸਵੀਰ : ਚੌਧਰੀ ਧਰਮ ਪਾਲ 31-10-2026
ਸੰਤੋਖਗੜ੍ਹ, 30 ਅਕਤੂਬਰ (ਧਰਮ ਪਾਲ)-ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਸਰਕਾਰ ਨੇ ਹਰੋਲੀ ਵਿਧਾਨ ਸਭਾ ਹਲਕੇ ਵਿੱਚ ਪਾਣੀ ਨਾਲ ਸਬੰਧਿਤ ਸਮੱਸਿਆਵਾਂ ਦਾ ਸਥਾਈ ਹੱਲ ਕੱਢਣ ਲਈ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਜਲ ਸ਼ਕਤੀ ਵਿਭਾਗ ਦੇ ਵੱਖ-ਵੱਖ ਪ੍ਰੋਜੈਕਟਾਂ ’ਤੇ 500 ਕਰੋੜ ਖਰਚਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ ਲਗਭਗ 350 ਕਰੋੜ ਪਹਿਲਾਂ ਹੀ ਖਰਚ ਕੀਤੇ ਜਾ ਚੁੱਕੇ ਹਨ। ਇਸੇ ਮੁਹਿੰਮ ਤਹਿਤ ਉਨ੍ਹਾਂ ਨੇ ਸ਼ੁੱਕਰਵਾਰ ਨੂੰ 36 ਕਰੋੜ ਦੀ ਲਾਗਤ ਵਾਲੇ ਪੀਣ ਵਾਲੇ ਪਾਣੀ ਅਤੇ ਸਿੰਚਾਈ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ ਨਾਲ ਹੀ ਉਨ੍ਹਾਂ ਨੇ ਟਾਹਲੀਵਾਲ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਦੱਸਿਆ ਕਿ ਲਗਭਗ 101 ਕਰੋੜ ਦੇ ਇੱਕ ਪ੍ਰੋਜੈਕਟ ਤਹਿਤ ਕਰੀਬ 136 ਪੁਰਾਣੇ ਟਿਊਬਵੈੱਲ ਜੋ ਪਹਿਲਾਂ ਲਗਾਏ ਗਏ ਸਨ ਪਰ ਬਾਅਦ ਵਿਚ ਖਰਾਬ ਜਾਂ ਬੰਦ ਹੋ ਗਏ ਸਨ ਉਨ੍ਹਾਂ ਨੂੰ ਦੁਬਾਰਾ ਡਰਿੱਲ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਵਿੱਚ ਲਗਭਗ 50 ਨਵੀਆਂ ਪਾਣੀ ਦੀਆਂ ਟੈਂਕੀਆਂ (ਸਟੋਰੇਜ ਟੈਂਕ) ਬਣਾਉਣਾ ਅਤੇ ਪਾਈਪਲਾਈਨਾਂ ਵਿਛਾਉਣਾ ਵੀ ਸ਼ਾਮਲ ਹੈ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ’ਬੀਤ’ ਖੇਤਰ ਵਿਚ ਸਿੰਚਾਈ ਸਹੂਲਤਾਂ ਦੇ ਵਿਸਤਾਰ ਲਈ ਲਗਭਗ 75 ਕਰੋੜ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰੋਜੈਕਟ ’ਬੀਤ’ ਖੇਤਰ ਦੀ ਜ਼ਮੀਨ ਦੇ ਨਾਲ-ਨਾਲ ਪਾਲਕਵਾਹ ਅਤੇ ਕਰਮਪੁਰ ਤੋਂ ਲੈ ਕੇ ਬਟਕਾਲਾਂ ਤੱਕ ਦੇ ਇਲਾਕੇ ਨੂੰ ਸਿੰਚਾਈ ਸਹੂਲਤਾਂ ਪ੍ਰਦਾਨ ਕਰੇਗਾ। ਇਸ ਮੰਤਵ ਲਈ ਪਾਲਕਵਾਹ-ਕਰਮਪੁਰ ਦੇ ਨੇੜੇ ਇੱਕ ਮੁੱਖ ਪੰਪ ਹਾਊਸ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰੋਲੀ ਵਿਧਾਨ ਸਭਾ ਹਲਕੇ ਵਿੱਚ ਪਾਣੀ ਦੇ 88 ਭੰਡਾਰਨ ਟੈਂਕ ਪਹਿਲਾਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ 50 ਹੋਰ ਟੈਂਕ ਬਣਾਉਣ ਦੀ ਯੋਜਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲਗਭਗ 100 ਕਰੋੜ ਰੁਪਏ ਦੀ ਲਾਗਤ ਵਾਲਾ ਇੱਕ ਹੋਰ ਪ੍ਰੋਜੈਕਟ ਮਨਜ਼ੂਰੀ ਦੇ ਨੇੜੇ ਹੈ ਜਿਸ ਨਾਲ ਪੰਡੋਗਾ ਖੇਤਰ ਨੂੰ ਲਾਭ ਹੋਵੇਗਾ। ਇਸ ਖੇਤਰ ਵਿੱਚ ਚੱਲ ਰਹੇ ਕੰਮਾਂ ਵਿੱਚ ਪਾਈਪਲਾਈਨਾਂ ਵਿਛਾਉਣਾ, ਪਾਣੀ ਦੇ ਭੰਡਾਰਨ ਢਾਂਚੇ ਬਣਾਉਣਾ ਅਤੇ ਖੇਤੀਬਾੜੀ ਵਾਲੇ ਖੇਤਾਂ ਵਿੱਚ ਸਿੰਚਾਈ ਲਈ ਪਾਣੀ ਦੀ ਸਪਲਾਈ ਯਕੀਨੀ ਬਣਾਉਣਾ ਸ਼ਾਮਲ ਹੈ। ਇਸ ਮੌਕੇ ਆਫ਼ਤ ਰਾਹਤ ਫੰਡਾਂ ਦੀ ਵਰਤੋਂ ਬਾਰੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਭੂਮਿਕਾ ਹੁਣ ਸਿਰਫ਼ ਦੋਸ਼ ਲਗਾਉਣ ਤੱਕ ਹੀ ਸੀਮਤ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਰਾਜ ਦੀਆਂ ਵਿੱਤੀ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਸਹਿਯੋਗ ਦੇਣ ਵਿਚ ਅਸਫਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ’ਮਾਲੀਆ ਘਾਟਾ ਗ੍ਰਾਂਟ’ ਜੀ.ਐੱਸ.ਟੀ. ਮੁਆਵਜ਼ੇ ਅਤੇ ਹੋਰ ਅਹਿਮ ਵਿੱਤੀ ਸਹਾਇਤਾ ਵਿਚ ਕੀਤੀ ਗਈ ਕਟੌਤੀ ਨੇ ਰਾਜ ਦੇ ਸਰੋਤਾਂ ’ਤੇ ਮਾੜਾ ਪ੍ਰਭਾਵ ਪਾਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਘੀ ਢਾਂਚੇ ਦੇ ਤਹਿਤ, ਰਾਜਾਂ ਨੂੰ ਟੈਕਸ ਮਾਲੀਏ ਵਿੱਚੋਂ ਇੱਕ ਨਿਸ਼ਚਿਤ ਹਿੱਸਾ ਮਿਲਣ ਦਾ ਅਧਿਕਾਰ ਹੈ ਇਹ ਉਨ੍ਹਾਂ ਦਾ ਹੱਕ ਹੈ, ਨਾ ਕਿ ਕੋਈ ਦਾਨ। ਇਸ ਦੇ ਬਾਵਜੂਦ, ਭਾਜਪਾ ਨੇ ਰਾਜ ਦੇ ਵਿੱਤੀ ਹਿੱਤਾਂ ਨਾਲ ਜੁੜੇ ਮਾਮਲਿਆਂ ’ਤੇ ਕੋਈ ਸਹਿਯੋਗ ਨਹੀਂ ਦਿੱਤਾ ਹੈ। ਫਿਰ ਵੀ ਸਰਕਾਰ ਇਨ੍ਹਾਂ ਵਿੱਤੀ ਚੁਣੌਤੀਆਂ ਦੇ ਬਾਵਜੂਦ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇਸ ਮੌਕੇ ਸੰਬਧਿਤ ਅਧੀਕਾਰੀ, ਪਿੰਡਾ ਦੇ ਮੋਹਤਵਰ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ ਅਗਲੀ ਖ਼ਬਰ ਸਰਹਿੰਦ ਨਹਿਰ ਵਿਚ ਫਸੀਆਂ ਝਾੜੀਆਂ ਨੂੰ ਅਣਗੌਲਿਆ ਕਰ ਰਿਹੈ ਵਿਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।