31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਦਵਾਈਆਂ ਬਰਾਮਦ

ਜ਼ੀਰਕਪੁਰ (ਮੁਹਾਲੀ), 31 ਅਕਤੂਬਰ - ਜ਼ੀਰਕਪੁਰ ਵਿਚ ਪਾਬੰਦੀਸ਼ੁਦਾ ਦਵਾਈਆਂ ਦੇ ਗੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਹੋਇਆ ਹੈ। ਰਾਮਗੜ੍ਹ...

ਅਜੀਤ ਡੈਸਕ 31-10-2026

ਜ਼ੀਰਕਪੁਰ (ਮੁਹਾਲੀ), 31 ਅਕਤੂਬਰ - ਜ਼ੀਰਕਪੁਰ ਵਿਚ ਪਾਬੰਦੀਸ਼ੁਦਾ ਦਵਾਈਆਂ ਦੇ ਗੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਹੋਇਆ ਹੈ। ਰਾਮਗੜ੍ਹ ਭੁੱਡਾ ਇਲਾਕੇ ਵਿਚ ਇਕ ਕਿਰਾਏ ਦੇ ਮਕਾਨ ਅੰਦਰ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਤੋਂ ਵੱਡੇ ਪੱਧਰ 'ਤੇ ਦਵਾਈਆਂ ਬਣਾਉਣ ਦਾ ਕਾਰੋਬਾਰ ਚੱਲ ਰਿਹਾ ਸੀ। ਐਂਟੀ ਨਾਰਕੋਟਿਕਸ ਸੈੱਲ ਅਤੇ ਫੂਡ ਐਂਡ ਡਰੱਗ ਵਿਭਾਗ ਦੀ ਸਾਂਝੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਦਵਾਈਆਂ, ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਸਟੀਰੌਇਡ ਬਰਾਮਦ ਕੀਤੇ ਹਨ। ਮੌਕੇ ਤੋਂ ਇਕ ਕਰਿੰਦੇ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਗੈਰ-ਕਾਨੂੰਨੀ ਕਾਰੋਬਾਰ ਨੂੰ ਕਿਰਾਏ ਦੇ ਮਕਾਨ ਵਿਚ ਬੇਖੌਫ਼ ਹੋ ਕੇ ਚਲਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਤਿਆਰ ਕੀਤੀਆਂ ਦਵਾਈਆਂ ਨੂੰ ਜ਼ਿਆਦਾਤਰ ਆਨਲਾਈਨ ਮਾਧਿਅਮ ਰਾਹੀਂ ਵੇਚਿਆ ਜਾਂਦਾ ਸੀ, ਤਾਂ ਜੋ ਕਿਸੇ ਨੂੰ ਇਸ ਗੈਰ-ਕਾਨੂੰਨੀ ਧੰਦੇ ਦੀ ਭਿਣਕ ਨਾ ਲੱਗੇ।
ਵਿਭਾਗੀ ਅਧਿਕਾਰੀਆਂ ਮੁਤਾਬਕ ਛਾਪੇਮਾਰੀ ਅਤੇ ਜਾਂਚ ਅਜੇ ਜਾਰੀ ਹੈ। ਹੁਣ ਜਾਂਚ ਦਾ ਮੁੱਖ ਕੇਂਦਰ ਇਸ ਗੈਰ-ਕਾਨੂੰਨੀ &Yਕਟਰੀ ਦੇ ਮਾਸਟਰਮਾਈਂਡ, ਸਪਲਾਈ ਚੇਨ ਅਤੇ ਆਨਲਾਈਨ ਵਿਕਰੀ ਨਾਲ ਜੁੜੇ ਲੋਕਾਂ ਤੱਕ ਪਹੁੰਚਣਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਵਿਚ ਵੱਡੇ ਨੈੱਟਵਰਕ ਦਾ ^uਲਾਸਾ ਹੋਣ ਦੀ ਸੰਭਾਵਨਾ ਹੈ।

ਪਿਛਲੀ ਖ਼ਬਰ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਦਰਜਨ ਤੋਂ ਵੱਧ ਕਿਸਾਨ ਪੁਲਿਸ ਹਿਰਾਸਤ ਚ ਅਗਲੀ ਖ਼ਬਰ 5ਵੀਂ ਵਾਰ ਮੇਰੇ 'ਤੇ ਭਰੋਸਾ ਪ੍ਰਗਟਾਉਣ ਤੇ ਹਾਈਕਮਾਂਡ ਦਾ ਧੰਨਵਾਦ - ਪ੍ਰੋ. ਬਲਜਿੰਦਰ ਕੌਰ