31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸਰਹਿੰਦ ਨਹਿਰ ਵਿਚ ਫਸੀਆਂ ਝਾੜੀਆਂ ਨੂੰ ਅਣਗੌਲਿਆ ਕਰ ਰਿਹੈ ਵਿਭਾਗ

ਸ੍ਰੀ ਚਮਕੌਰ ਸਾਹਿਬ, 30 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਸਰਹਿੰਦ ਨਹਿਰ ਦੇ ਪੁਲ ਹੇਠ ਫਸਿਆਂ ਵੱਡੀ ਗਿਣਤੀ ਵਿਚ ਝਾੜੀਆਂ ਪਾਣੀ ਦੀ ਰਫ਼ਤਾਰ ਵਿਚ ਖੜੋਤ ਪੈਦਾ ਕਰ ਰਹੀਆਂ ਹਨ। ਨਹਿਰ ਦਾ ਪਾਣੀ ਪਿਛਲੇ ਕਈ ਦਿਨਾਂ ਤੋਂ ਘਟਾਇਆ ਹੋਇਆ ਹੈ, ਇਸ ਦੇ ਬਾਵਜੂਦ ਨਹਿਰੀ ਵਿਭਾਗ ਨਹਿਰ ਵਿਚ ਫਸੀਆਂ ਝਾੜੀਆਂ ਨੂੰ ਕੱਢਣ ਦੀ ਬਜਾਏ ਕਿਸੇ ਵੱਡੇ ਨੁਕਸਾਨ ਦੀ ਉਡੀਕ ਵਿਚ ਜਾਪ ਰਿਹਾ ਹੈ।

ਅਜੀਤ ਡੈਸਕ 31-10-2026
ਸ੍ਰੀ ਚਮਕੌਰ ਸਾਹਿਬ, 30 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਸਰਹਿੰਦ ਨਹਿਰ ਦੇ ਪੁਲ ਹੇਠ ਫਸਿਆਂ ਵੱਡੀ ਗਿਣਤੀ ਵਿਚ ਝਾੜੀਆਂ ਪਾਣੀ ਦੀ ਰਫ਼ਤਾਰ ਵਿਚ ਖੜੋਤ ਪੈਦਾ ਕਰ ਰਹੀਆਂ ਹਨ। ਨਹਿਰ ਦਾ ਪਾਣੀ ਪਿਛਲੇ ਕਈ ਦਿਨਾਂ ਤੋਂ ਘਟਾਇਆ ਹੋਇਆ ਹੈ, ਇਸ ਦੇ ਬਾਵਜੂਦ ਨਹਿਰੀ ਵਿਭਾਗ ਨਹਿਰ ਵਿਚ ਫਸੀਆਂ ਝਾੜੀਆਂ ਨੂੰ ਕੱਢਣ ਦੀ ਬਜਾਏ ਕਿਸੇ ਵੱਡੇ ਨੁਕਸਾਨ ਦੀ ਉਡੀਕ ਵਿਚ ਜਾਪ ਰਿਹਾ ਹੈ। ਸੰਨ 1882 ਦੇ ਬਣੇ ਇਸ ਸਰਹਿੰਦ ਨਹਿਰ ਦੇ ਪੁਲ ਹੇਠਾਂ ਫਸੀਆਂ ਝਾੜੀਆਂ ਕਾਰਨ ਇਸ ਵਾਰ ਬਰਸਾਤਾਂ ਦੌਰਾਨ 2 ਸਤੰਬਰ ਨੂੰ ਤੜਕੇ ਭੈਰੋ ਮਾਜਰਾ ਮਾਰਗ ਤੇ ਸਰਹਿੰਦ ਨਹਿਰ ਵਿਚ ਪਾੜ ਪੈ ਗਿਆ ਸੀ, ਜਿਸ ਵਿਚ ਡਿੱਗੇ ਭੈਰੋ ਮਾਜਰਾ ਦੇ ਇੱਕ ਨੌਜਵਾਨ ਦੀ ਅੱਜ ਵੀ ਗੰਭੀਰ ਹਾਲਾਤ ਬਣੇ ਹੋਏ ਹਨ ਤੇ ਇਲਾਜ ਲਈ ਪ੍ਰਸ਼ਾਸਨ ਵਲੋਂ ਕੀਤੇ ਵਾਅਦੇ ਤੋਂ ਵੀ ਪ੍ਰਸ਼ਾਸਨ ਭੱਜ ਚੁੱਕਾ ਹੈ। ਉਦੋਂ ਪਏ ਪਾੜ ਨੂੰ ਵੀ ਵਿਭਾਗ ਦੀ ਉਡੀਕ ਕੀਤਿਆਂ ਬਿਨਾ ਇਲਾਕੇ ਦੇ ਨੌਜਵਾਨਾਂ ਨੇ ਭਰ ਕੇ ਦਰਜਨਾਂ ਪਿੰਡਾਂ ਨੂੰ ਡੁੱਬਣ ਤੋਂ ਬਚਾਅ ਲਿਆ ਸੀ। ਉਦੋਂ ਇਨ੍ਹਾਂ ਝਾੜੀਆਂ ਨੂੰ ਕੱਢਣ ਲਈ ਧਰਨੇ ਵੀ ਲੱਗੇ ਸਨ ਤੇ ਕੁੰਭਕਰਨੀ ਨੀਂਦ ਸੋ ਰਹੇ ਵਿਭਾਗ ਨੂੰ ਪੁਲ ਹੇਠ ਸਫ਼ਾਈ ਕਰਵਾਉਣ ਲਈ ਮਜਬੂਰ ਕਰ ਦਿੱਤਾ ਸੀ। ਦੋ ਮਹੀਨੇ ਉਪਰੰਤ ਮੁੜ ਹਾਲਾਤ ਗੰਭੀਰ ਬਣ ਚੁੱਕੇ ਹਨ ਤੇ ਪੁਲ ਦੇ ਪਿੱਲਰਾਂ ’ਚ ਫਸੀਆਂ ਵੱਡੀਆਂ ਝਾੜੀਆਂ ਪਾਣੀ ਦੀ ਰਫ਼ਤਾਰ ਨੂੰ ਘਟਾ ਵੀ ਰਹੀਆਂ ਹਨ। ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਸਾਬਕਾ ਸਰਪੰਚ ਸੰਤ ਸਿੰਘ ਦਿਓਲ, ਸਾਬਕਾ ਚੇਅਰਮੈਨ ਸ਼ਮਸ਼ੇਰ ਸਿੰਘ ਭੋਜੇਮਾਜਰਾ, ਐਡਵੋਕੇਟ ਗੁਰਜੀਤ ਸਿੰਘ ਗਿੱਲ ਝੱਲੀਆਂ ਕਲਾਂ, ਕਿਸਾਨ ਆਗੂ ਇਕਬਾਲ ਸਿੰਘ ਸ੍ਰੀ ਚਮਕੌਰ ਸਾਹਿਬ , ਹਰਿੰਦਰ ਸਿੰਘ ਢਿੱਲੋਂ ਸਲੱ੍ਹੋਮਾਜਰਾ, ਪਰਗਟ ਸਿੰਘ ਰੋਲੂਮਾਜਰਾ, ਕੁਲਵੀਰ ਸਿੰਘ ਕੰਧੋਲਾ, ਜਗੀਰ ਸਿੰਘ ਬਜੀਦਪੁਰ, ਸਾਬਕਾ ਸਰਪੰਚ ਹਰਕਰਨ ਸਿੰਘ ਲੌਗੀਆਂ, ਨੰਬਰਦਾਰ ਜਸਵੀਰ ਸਿੰਘ ਜਟਾਣਾ, ਸਰਪੰਚ ਰੋਹਿਤ ਸੱਭਰਵਾਲ, ਲਖਵਿੰਦਰ ਸਿੰਘ ਭੂਰਾ ਬੇਲਾ, ਪੈਨਸ਼ਨਰਜ਼ ਆਗੂ ਪ੍ਰਧਾਨ ਧਰਮਪਾਲ ਸੋਖਲ, ਲਛਮਣ ਸਿੰਘ , ਹਰਚੰਦ ਸਿੰਘ ਜਗਤਪੁਰ, ਪਵਨ ਕੁਮਾਰ, ਸੁਰਿੰਦਰਜੀਤ ਵਰਮਾ ਆਦਿ ਨੇ ਕਿਹਾ ਕਿ ਨਹਿਰ ਦੇ ਪੁਲ ਹੇਠ ਫਸੀਆਂ ਝਾੜੀਆਂ ਨੂੰ ਤੁਰੰਤ ਕੱਢਿਆ ਜਾਵੇ ਅਤੇ ਪਾਣੀ ਦੇ ਲਾਂਘੇ ਨੂੰ ਸਹੀ ਕਰਕੇ ਇਲਾਕੇ ਨੂੰ ਸੁਰੱਖਿਅਤ ਬਣਾਇਆ ਜਾਵੇ। ਸਾਬਕਾ ਚੇਅਰਮੈਨ ਸ਼ਮਸ਼ੇਰ ਸਿੰਘ ਭੋਜੇਮਾਜਰਾ ਅਤੇ ਗੁਰਦੀਪ ਸਿੰਘ ਚਾਹਲ ਭੋਜੇਮਾਜਰਾ ਨੇ ਦੱਸਿਆ ਕਿ ਅਜਿਹੇ ਹਾਲਾਤ ਭੋਜੇਮਾਜਰਾ ਦੇ ਪੁਲ ਹੇਠ ਵੀ ਬਣੇ ਹੋਏ ਹਨ।
ਪਿਛਲੀ ਖ਼ਬਰ ਹਰੋਲੀ ਵਿਚ ਜਲ ਸ਼ਕਤੀ ਵਿਭਾਗ ਦੇ ਪ੍ਰੋਜੈਕਟਾਂ ’ ਤੇ 500 ਕਰੋੜ ਖਰਚਣ ਦਾ ਟੀਚਾ - ਮੁਕੇਸ਼ ਅਗਨੀਹੋਤਰੀ ਅਗਲੀ ਖ਼ਬਰ ਚੌਧਰੀ ਕਮਲ ਕਿਸ਼ੋਰ ਰੋੜੂਆਣਾ ਬਣੇ ਆਲ ਇੰਡੀਆ ਗੁੱਜਰ ਮਹਾਂਸਭਾ ਦੇ ਸੂਬਾ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।