31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਸੰਗਰੂਰ ਰੈਲੀ ਸੰਬੰਧੀ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 30 ਅਕਤੂਬਰ (ਜੇ. ਐਸ.

ਅਜੀਤ ਡੈਸਕ 31-10-2026
ਸ੍ਰੀ ਅਨੰਦਪੁਰ ਸਾਹਿਬ, 30 ਅਕਤੂਬਰ (ਜੇ. ਐਸ. ਨਿੱਕੂਵਾਲ)-ਕਾਂਗਰਸੀ ਆਗੂ ਅਤੇ ਭਾਰਤ ਦੀ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਲੋਂ ਚਾਰ ਨਵੰਬਰ ਨੂੰ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਇਨਸਾਫ ਰੈਲੀ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਕਾਂਗਰਸੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਜਿਸ ਵਿਚ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਇਤਿਹਾਸਕ ਹੋਵੇਗੀ। ਜ਼ੋ ਕਿ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲੇਗੀ। ਉਨ੍ਹਾ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹੁਮ-ਹੁਮਾ ਕੇ ਸੰਗਰੂਰ ਰੈਲੀ ਵਿਚ ਸ਼ਮੂਲੀਅਤ ਕਰੋ। ਇਸ ਮੌਕੇ ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਸਾਬਕਾ ਚੇਅਰਮੈਨ ਹਰਬੰਸ ਲਾਲ ਮਹਿੰਦਲੀ, ਸਾਬਕਾ ਪ੍ਰਧਾਨ ਪਾਲੀ ਸ਼ਾਹ ਕੋੜਾ, ਮੰਡਲ ਪ੍ਰਧਾਨ ਕਮਲਦੀਪ ਕੌਰ ਸੈਣੀ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਸਾਬਕਾ ਚੇਅਰਮੈਨ ਕਮਲ ਦੇਵ ਜੋਸ਼ੀ, ਸੀਨੀਅਰ ਆਗੂ ਪ੍ਰੇਮ ਸਿੰਘ ਬਾਸੋਵਾਲ, ਚੌਧਰੀ ਪਹੂ ਲਾਲ ਲਖੇੜ, ਸਾਬਕਾ ਕੌਂਸਲਰ ਗੁਰਿੰਦਰ ਸਿੰਘ ਵਾਲੀਆ, ਬਲਾਕ ਪ੍ਰਧਾਨ ਹਿਮਾਂਸ਼ੂ ਟੰਡਨ, ਪਾਲੀ ਗੋਰਸੀ, ਨਿਖਿਲ ਮਹਿਤਾ, ਸੰਜੀਵਨ ਰਾਣਾ, ਲੱਕੀ ਰਾਣਾ, ਪਵਨ ਰਾਣਾ, ਵਿਸ਼ਾਲ ਮਹਿਰਾ, ਬਿੱਟੂ ਸਹੋਤਾ, ਪ੍ਰਵੇਸ਼ ਮਹਿਤਾ, ਪ੍ਰੇਮ ਸਿੰਘ ਸਿੱਧੂ, ਜਰਨੈਲ ਸਿੰਘ, ਠੇਕੇਦਾਰ ਬਾਲੂ ਰਾਮ, ਮੁਕੇਸ਼ ਕੁਮਾਰ ਛੱਨੂ, ਜਨਮੀਤ ਸਿੰਘ ਬੰਗਾ, ਚੰਦਨ ਨੰਡਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਏ ਸਰਕਾਰ-ਸੁਖਦੇਵ ਸਿੰਘ ਅਗਲੀ ਖ਼ਬਰ 253 ਅਧਿਆਪਕਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੇ ਰੋਸ ਵਜੋਂ ਫੂਕਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।