31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵਲੋਂ ਰੂਪਨਗਰ ਦੇ ਨਵੇਂ ਚੁਣੇ ਕੌਂਸਲਰਾਂ ਦਾ ਕੀਤਾ ਸਨਮਾਨ

ਅਜੀਤ ਡੈਸਕ 03-06-2026
ਨੂਰਪੁਰ ਬੇਦੀ, 2 ਜੂਨ (ਹਰਦੀਪ ਸਿੰਘ ਢੀਂਡਸਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਬਲਾਕ ਨੂਰਪੁਰ ਬੇਦੀ ਨਾਲ ਸਬੰਧਿਤ ਅਕਾਲੀ ਆਗੂਆਂ ਨੇ ਅੱਜ ਇੱਥੇ ਰੂਪਨਗਰ ਦੀ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਤਿੰਨ ਮਿਊਂਸੀਪਲ ਕੌਂਸਲਰਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਸਮੁੱਚੇ ਅਕਾਲੀ ਆਗੂਆਂ ਵਲੋਂ ਰੱਖੇ ਗਏ ਵਿਸ਼ੇਸ਼ ਸਮਾਗਮ ਦੌਰਾਨ ਇਲਾਕੇ ਦੇ ਅਕਾਲੀ ਆਗੂਆਂ ਨੇ ਵੱਧ-ਚੜ੍ਹ ਕੇ ਭਾਗ ਲਿਆ।ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਜਥੇ.ਮੋਹਨ ਸਿੰਘ ਡੂਮੇਵਾਲ ,ਸੀਨੀਅਰ ਆਗੂ ਭਾਰਤ ਭੂਸ਼ਣ ਹੈਪੀ ਸਾ.ਸਰਪੰਚ ਆਜ਼ਮਪੁਰ ਤੇ ਸਰਕਲ ਪ੍ਰਧਾਨ ਕੁਲਵੀਰ ਸਿੰਘ ਅਸਮਾਨਪੁਰ ਨੇ ਕਿਹਾ ਕਿ ਰੂਪਨਗਰ ਸ਼ਹਿਰ ਵਿਚ ਅਕਾਲੀ ਦਲ ਬਾਦਲ ਨਾਲ ਸਬੰਧਿਤ 3 ਕੌਂਸਲਰਾਂ ਪਰਮਜੀਤ ਸਿੰਘ ਮੱਕੜ ਸ਼ਹਿਰੀ ਪ੍ਰਧਾਨ ਅਕਾਲੀ ਦਲ, ਪਟਵਾਰੀ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਬਾਵਾ ਦਾ ਚੁਣੇ ਜਾਣਾ ਪਾਰਟੀ ਲਈ ਮਾਣ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਸਾ.ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਪਾਰਟੀ ਪਿੰਡਾਂ ਦੇ ਨਾਲ ਨਾਲ ਸ਼ਹਿਰੀ ਖੇਤਰ ਵਿਚ ਵੀ ਮਜ਼ਬੂਤ ਹੋਈ ਹੈ।ਇਸ ਮੌਕੇ ਸਮੁੱਚੇ ਅਕਾਲੀ ਵਰਕਰਾਂ ਨੇ ਤਿੰਨੋਂ ਕੌਂਸਲਰਾਂ ਦਾ ਸਿਰੋਪਾ� ਦੇ ਕੇ ਸਨਮਾਨ ਕੀਤਾ।ਪਰਮਜੀਤ ਸਿੰਘ ਮੱਕੜ ਐਮ.ਸੀ ਨੇ ਜਿੱਥੇ ਨੂਰਪੁਰ ਬੇਦੀ ਦੇ ਸਾਰੇ ਅਕਾਲੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਕਿਹਾ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਮਜ਼ਬੂਤ ਧਿਰ ਬਣ ਕੇ ਪੰਜਾਬ ਵਿਚ ਸਰਕਾਰ ਬਣਾਏਗਾ।ਉਨ੍ਹਾਂ ਸਮੂਹ ਆਗੂਆਂ ਨੂੰ ਕਿਹਾ ਕਿ ਉਹ ਦਰਵੇਸ਼ ਸ਼ਖ਼ਸੀਅਤ ਡਾ.ਦਲਜੀਤ ਸਿੰਘ ਚੀਮਾ ਨੂੰ ਇਸ ਹਲਕੇ ਤੋ ਜਿਤਾਉਣ ਲਈ ਕੰਮ ਕਰਨ।ਉਨ੍ਹਾਂ ਕਿਹਾ ਕਿ ਡਾ.ਚੀਮਾ 2009 ਨੂੰ ਇਸ ਹਲਕੇ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਵਲੋਂ ਕੀਤੇ ਕੰਮਾਂ ਦੀ ਅੱਜ ਵੀ ਸਾਰੀਆਂ ਪਾਰਟੀਆਂ ਦੇ ਲੋਕ ਪ੍ਰਸ਼ੰਸਾ ਕਰਦੇ ਹਨ।ਇਸ ਮੌਕੇ ਗੁਰਮੁਖ ਸਿੰਘ ਸੈਣੀ ਸਾ.ਐਮ.ਸੀ ਰੋਪੜ, ਸੇਵਾ ਸਿੰਘ ਰੋਪੜ, ਜਸਵੰਤ ਸਿੰਘ ਸੈਣੀ, ਸੰਮਤੀ ਮੈਂਬਰ ਨੰ.ਸਤਨਾਮ ਸਿੰਘ ਬਜਰੂੜ, ਹੁਸਨ ਚੰਦ ਮਠਾਣ, ਗੋਪਾਲ ਚੰਦ ਬਾਲੇਵਾਲ ਸਰਕਲ ਪ੍ਰਧਾਨ, ਮਨੋਹਰ ਲਾਲ ਕਾਂਗੜ ਸ.ਸੰਮਤੀ ਮੈਂਬਰ, ਹਰਜਿੰਦਰ ਸਿੰਘ ਭਾ�ਵਾਲ, ਬਾਦਲ ਸਿੰਘ ਬਸੀ, ਕੇਸਰ ਸਿੰਘ ਮੂਸਾਪੁਰ, ਮਾ.ਗੋਪਾਲ ਸੈਣੀਮਾਜਰਾ, ਗੁਰਦੀਪ ਸਿੰਘ ਬਟਾਰਲਾ, ਨਿਰਮਲ ਸਿੰਘ ਸੰਦੋਆ, ਨਿਰਮਲ ਸਿੰਘ ਸਾਊਪੁਰ, ਕਮਲ ਮੁੰਡਰਾ ਸੈਣੀਮਾਜਰਾ, ਡਾ.ਬਲਵੀਰ ਸਿੰਘ ਸਮੀਰੋਵਾਲ, ਮਾ.ਅਮਰਜੀਤ ਸਿੰਘ ਸਮੀਰੋਵਾਲ, ਪਾਖਰ ਸਿੰਘ ਜੇਤੇਵਾਲ, ਡਾ.ਬਲਵੀਰ ਮੁਕਾਰੀ , ਸੁਖਵਿੰਦਰ ਸਿੰਘ ਤੇ ਜਗਤਾਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਸਾਰੀਆਂ ਰਾਜਸੀ ਧਿਰਾਂ ਦੀ ਇਕਜੁੱਟਤਾ ਜ਼ਰੂਰੀ-ਪ੍ਰੋ. ਚੰਦੂਮਾਜਰਾ ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ ਚ ਜ਼ਿਲ੍ਹਾ ਕਾਂਗਰਸ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।