14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਖਰੜ ਵਿਕਾਸ ਗਰੁੱਪ ਵਲੋਂ ਐਡਵੋਕੇਟ ਮਨੀਸ਼ ਭਾਰਦਵਾਜ ਲੀਗਲ ਐਡਵਾਈਜ਼ਰ ਨਿਯੁਕਤ

ਅਜੀਤ ਡੈਸਕ 29-05-2026
ਖਰੜ, 28 ਮਈ (ਗੁਰਮੁੱਖ ਸਿੰਘ ਮਾਨ)- ਖਰੜ ਵਿਕਾਸ ਗਰੁੱਪ ਦੇ ਸੰਸਾਥਪਕ ਸੁਧੀਰ ਗਲੇਰੀਆ ਵਲੋਂ ਗਰੁੱਪ ਦਾ ਵਿਸਥਾਰ ਕਰਦੇ ਹੋਏ ਖਰੜ ਦੇ ਰਹਿਣ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਐਡਵੋਕੇਟ ਮਨੀਸ਼ ਭਾਰਦਵਾਜ ਨੂੰ ਗਰੁੱਪ ਦਾ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਸੁਧੀਰ ਗੁਲੇਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਐਡਵੋਕੇਟ ਮਨੀਸ਼ ਭਾਰਦਵਾਜ ਦੀ ਨਿਯੁਕਤੀ ਨਾਲ ਸ਼ਹਿਰ ਦੇ ਵਿਕਾਸ 'ਚ ਤੇਜੀ ਆਵੇਗੀ | ਉਨ੍ਹਾਂ ਕਿਹਾ ਕਿ ਗਰੁੱਪ ਕੋਲ ਆਪਣੀ ਲੀਗਲ ਟੀਮ ਹੈ, ਜੋ ਕਿ ਲੋਕ ਮੁੱਦਿਆਂ 'ਤੇ ਸਮੇਂ-ਸਮੇਂ ਸਿਰ ਨਗਰ ਕੌਂਸਲ ਖਰੜ ਤੇ ਸਰਕਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਹਾਈਕੋਰਟ ਰਾਹੀਂ ਜਵਾਬ ਮੰਗੇਗੀ | ਉਨ੍ਹਾਂ ਕਿਹਾ ਕਿ ਹੁਣ ਸ਼ਹਿਰ 'ਚ ਹੋਏ ਨਾਜਾਇਜ਼ ਕਬਜ਼ਿਆਂ ਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਹੋਰ ਵੀ ਮਜ਼ਬੂਤੀ ਨਾਲ ਲੜਾਈ ਲੜੀ ਜਾਵੇਗੀ |
ਪਿਛਲੀ ਖ਼ਬਰ 'ਪੂਜਣਯੋਗ ਥਾਵਾਂ ਮੇਰੇ ਸ਼ਹਿਰ ਦੀਆਂ' ਕਾਲਮ ਸ਼ਹਿਰ ਦਾ ਸੰਭਾਲਣਯੋਗ ਪੰਨਾ ਬਣਦਾ ਜਾ ਰਿਹਾ ਹੈ-ਅਗਰਵਾਲ/ਸ਼ਰਮਾ ਅਗਲੀ ਖ਼ਬਰ ਜ਼ੀਰਕਪੁਰ ਵਿਖੇ ਟ੍ਰੈਫ਼ਿਕ ਪੁਲਿਸ ਮੁਲਾਜ਼ਮ 'ਤੇ 500 ਰੁਪਏ ਲੈ ਕੇ ਚਲਾਨ ਤੋਂ ਛੱਡਣ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।